*ਬੋਹਾ ਵਿੱਚ ਠੇਕੇ ਖੁੱਲ੍ਹਣ ਦੀ ਕਵਰੇਜ ਕਰਨ ਦੌਰਾਨ ਪੁਲੀਸ ਵੱਲੋਂ ਪੱਤਰਕਾਰ ਨਾਲ ਬਦਸਲੂਕੀ*

0
124

ਬੋਹਾ 3 ਮਈ  (ਸਾਰਾ ਯਹਾਂ/ਦਰਸ਼ਨ ਹਾਕਮਵਾਲਾ)-ਬੋਹਾ ਮੰਡੀ ਅੰਦਰ ਵੀਕੈਂਡ ਲਾਕ ਦੌਰਾਨ ਠੇਕੇਦਾਰਾਂ ਵੱਲੋਂ ਕੋਰੋਨਾ ਨਿਯਮਾਂ ਦੀਆਂ ਸ਼ਰ੍ਹੇਆਮ ਧੱਜੀਆਂ  ਉਡਾਈਆਂ ਜਾ ਰਹੀਆਂ ਹਨ।ਇਸ ਦੌਰਾਨ ਠੇਕੇਦਾਰਾਂ ਵੱਲੋਂ ਅੱਧਾ ਸ਼ਟਰ ਚੁਕਕੇ ਜਾਂ ਇਕ ਸਪੈਸ਼ਲ ਮੋਹਰੀ ਰਾਹੀਂ ਸ਼ਰਾਬ ਵੇਚੀ ਜਾ ਰਹੀ ਹੈ ਹੈ।ਜ਼ਿਕਰਯੋਗ ਹੈ ਕਿ ਬੀਤੇ ਦਿਨ ਪ੍ਰੈੱਸ ਕੋਲ ਸ਼ਹਿਰ ਨਿਵਾਸੀਆਂ ਨੇ ਸ਼ਿਕਾਇਤ ਕੀਤੀ ਸੀ ਕਿ ਜਿੱਥੇ ਗ਼ਰੀਬ ਲੋਕਾਂ ਦੀਆਂ ਦੁਕਾਨਾਂ ਲੌਕ ਡਾਊਨ ਦੌਰਾਨ ਬੰਦ ਕੀਤੀਆਂ ਜਾ ਰਹੀਆਂ ਹਨ ਉਥੇ ਸ਼ਰਾਬ ਦੇ ਠੇਕੇਦਾਰ  ਅਤੇ ਕੁਝ ਅਸਰ ਰਸੂਖ ਵਾਲੇ ਦੁਕਾਨਦਾਰ ਸ਼ਰ੍ਹੇਆਮ ਅੱਧਾ ਸ਼ਟਰ ਚੁੱਕ ਕੇ ਆਪਣਾ ਸਾਮਾਨ ਵੇਚ ਰਹੇ ਹਨ ।ਜਿਸ ਉਪਰੰਤ ਬੋਹਾ ਤੋਂ ਪੱਤਰਕਾਰ ਦਰਸ਼ਨ ਹਾਕਮਵਾਲਾ ਨੇ ਇਕ ਸਟਿੰਗ ਅਪਰੇਸ਼ਨ ਰਾਹੀਂ ਬੋਹਾ ਦਾ ਦੌਰਾ ਕੀਤਾ ਜਿਸ ਦੌਰਾਨ ਬੋਹਾ ਦੇ ਸਾਰੇ ਠੇਕੇ ਖੁੱਲ੍ਹੇ ਪਾਏ ਗਏ ਅਤੇ ਉੱਥੇ ਸ਼ਰਾਬ ਵਿਕਦੀ ਦਿਖਾਈ  ਦਿੱਤੀ।ਇਸ ਉਪਰੰਤ ਪੱਤਰਕਾਰਾਂ ਵੱਲੋਂ ਵਾਰ ਵਾਰ ਕਹਿਣ ਤੇ ਵੀ ਠੇਕੇਦਾਰਾਂ ਖ਼ਿਲਾਫ਼ ਕੋਈ ਕਾਰਵਾਈ ਨਾ ਹੋਈ ਅਤੇ ਠੇਕੇਦਾਰਾਂ ਵੱਲੋਂ ਵਾਰ ਵਾਰ ਪੱਤਰਕਾਰ ਨੂੰ ਇਸ ਖ਼ਬਰ ਨੂੰ ਨਾ ਚਲਾਉਣ ਲਈ ਫੋਨ ਕੀਤੇ ਗਏ ।ਉਕਤ ਕਵਰੇਜ ਤੋਂ ਦੌਰਾਨ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਹੁੰਦੀ ਦੇਖ ਪੱਤਰਕਾਰ ਦਾ  ਜਦੋਂ ਪੁਲੀਸ ਨਾਕੇ ਤੇ ਪਹੁੰਚਿਆ ਤਾਂ ਉਥੇ ਮੌਜੂਦ ਪੁਲੀਸ ਕਰਮੀਆਂ ਨੇ ਉਸ ਨਾਲ ਬਦਸਲੂਕੀ ਕੀਤੀ।

  ਪੱਤਰਕਾਰ ਦਰਸ਼ਨ ਹਾਕਮਵਾਲਾ ਨੇ ਆਪਣਾ ਮੂੰਹ ਪਰਨੇ ਨਾਲ ਢਕਿਆ ਹੋਇਆ ਸੀ ਜਦੋਂ ਕਿ ਉਥੇ ਮੌਜੂਦ ਪੁਲੀਸ ਦੇ ਉੱਚ ਅਧਿਕਾਰੀ ਨੇ ਮਾਸਕ ਨਹੀਂ ਪਹਿਨਿਆ ਹੋਇਆ ਸੀ ਪਰ ਇਸ ਦੇ ਉਲਟ ਪੁਲੀਸ ਅਧਿਕਾਰੀ ਪੱਤਰਕਾਰ ਨੂੰ ਹੀ ਮਾਸਕ ਨਾ ਪਹਿਨਣ  ਕਾਰਨ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਇੱਥੇ ਹੀ ਬੱਸ ਨਹੀਂ ਬੁਖਲਾਹਟ ਵਿੱਚ ਆਏ ਪੁਲੀਸ ਦੇ ਉਸ ਉੱਚ ਅਧਿਕਾਰੀ ਨੇ ਪੱਤਰਕਾਰ ਦਾ ਮੋਬਾਈਲ ਖੋਹ ਲਿਆ ਅਤੇ ਉਸ ਨੇ ਮੀਡੀਆ ਪ੍ਰਤੀ ਭੱਦੀ ਸ਼ਬਦਾਵਲੀ ਵੀ ਵਰਤੀ। ਪੱਤਰਕਾਰ ਨੇ ਆਖਿਆ ਕਿ ਉਕਤ ਵਰਤਾਰੇ ਕਾਰਨ ਉਸ ਦੀਆਂ ਭਾਵਨਾਵਾਂ ਨੂੰ ਕਾਫ਼ੀ ਠੇਸ ਪਹੁੰਚੀ ਹੈ ਅਤੇ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਇਸ ਸਬੰਧੀ ਪੱਤਰ ਲਿਖੇਗਾ  ਪੱਤਰਕਾਰ ਨੇ ਸਮੂਹ ਸਮਾਜ ਸੇਵੀ ਜਥੇਬੰਦੀਆਂ ਇਨਸਾਫ਼ਪਸੰਦ ਲੋਕਾਂ ਅਤੇ ਪ੍ਰੈਸ ਕਲੱਬਾਂ ਨੂੰ ਉਸ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ।

NO COMMENTS