*ਬੋਹਾ ਪ੍ਰਸ਼ਾਸਨ ਨਾਜਾਇਜ਼ ਕਬਜ਼ਿਆਂ ਪ੍ਰਤੀ ਹੋਇਆ ਸਖਤਬੱਸ ਅੱਡੇ ਦੇ ਨਜ਼ਦੀਕ ਦੁਕਾਨਦਾਰਾਂ ਤੋਂ ਛੁਡਵਾਏ ਨਾਜਾਇਜ਼ ਕਬਜ਼ੇ..!*

0
40

ਬੋਹਾ 23 ਅਪ੍ਰੈਲ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ )-ਬੀਤੇ ਦਿਨੀਂ ਇਸ ਅਖ਼ਬਾਰ ਵੱਲੋਂ ਬੋਹਾ ਬੱਸ ਅੱਡੇ ਦੇ ਨਜ਼ਦੀਕ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਸਬੰਧੀ ਛਾਪੀ ਗਈ ਖ਼ਬਰ ਦਾ ਅਸਰ ਬੋਹਾ ਵਿੱਚ ਦਿਖਾਈ ਦਿੱਤਾ ।ਜਿਸ ਉਪਰੰਤ ਅੱਜ ਬੋਹਾ ਪ੍ਰਸ਼ਾਸਨ ਨੇ ਸਖ਼ਤੀ ਵਰਤਦਿਆਂ ਆਪਣਾ ਲਾਮ ਲਸ਼ਕਰ ਲੈ ਕੇ ਬੋਹਾ ਦੇ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਛੁਡਵਾਉਣ ਲਈ ਮੁਹਿੰਮ ਛੇੜੀ।ਇਸ ਸਬੰਧੀ ਗੱਲ ਕਰਦਿਆਂ ਨਗਰ ਪੰਚਾਇਤ ਦੇ  ਜੇਈ ਰਾਕੇਸ਼ ਕੁਮਾਰ ਅਧਿਕਾਰੀ ਸੱਤਪਾਲ ਸਿੰਘ ਨੇ ਦੱਸਿਆ  ਕਿ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਆਵਾਜਾਈ ਵਿੱਚ ਕਾਫੀ ਵੱਡੀ ਸਮੱਸਿਆ ਆ ਰਹੀ ਸੀ ਜਿਸ ਨੂੰ ਦੇਖਦਿਆਂ ਐਸਡੀਐਮ ਬੁਢਲਾਡਾ ਸ੍ਰੀ ਸਾਗਰ ਸੇਤੀਆ ਦੇ ਦਿਸ਼ਾ ਨਿਰਦੇਸ਼ਾਂ ਉੱਪਰ ਇਹ ਕਬਜ਼ੇ  ਛੁਡਵਾਉਣ ਲਈ ਮੁਹਿੰਮ ਚਲਾਈ ਗਈ ਹੈ ਜੋ ਨਿਰੰਤਰ ਜਾਰੀ ਰਹੇਗੀ।ਨਗਰ ਪੰਚਾਇਤ ਦੇ ਅਧਿਕਾਰੀਆਂ ਨੇ ਆਖਿਆ ਜੇਕਰ ਕਿਸੇ ਦੁਕਾਨਦਾਰ ਨੇ ਮੁੜ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ।ਇਸ ਮਸਲੇ ਨੂੰ ਉਠਾਉਣ ਲਈ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਮੀਡੀਆ ਦੀ ਕਾਫੀ ਪ੍ਰਸੰਸਾ ਕੀਤੀ ਜਾ ਰਹੀ ਹੈ।

NO COMMENTS