ਬੋਹਾ ਨਹੀਂ ਦਿਖਾਈ ਦੇ ਰਹੇ ਕੋਰੋਨਾ ਦੀ ਸਖਤੀ ਦਾ ਅਸਰ..! ਬਿਨਾਂ ਮਾਸਕ ਤੋਂ ਘੁੰਮ ਰਹੇ ਨੇ ਰਾਹਗੀਰ ਅਤੇ ਲਾਪ੍ਰਵਾਹ ਦੁਕਾਨਦਾਰ

0
173

ਬੋਹਾ 21,,ਮਾਰਚ (ਸਾਰਾ ਯਹਾਂ /ਦਰਸ਼ਨ ਹਾਕਮਆਲਾ) : ਬੇਸ਼ੱਕ ਦੇਸ਼ ਅੰਦਰ ਕੋਰੋਨਾ ਦੀ ਮੁਡ਼ ਦਸਤਕ ਨਾਲ  ਕੇਂਦਰ ਅਤੇ ਸੂਬਾ ਸਰਕਾਰ ਦਿਨੋਂ ਦਿਨ ਸਖ਼ਤੀ ਭਰੇ ਕਦਮ ਉਠਾ ਰਹੀ ਹੈ  ਪਰ ਇਸ ਸਖਤੀ ਦਾ ਅਸਰ ਬੋਹਾ ਖੇਤਰ ਅੰਦਰ ਘੱਟ ਦਿਖਾਈ ਦੇ ਰਿਹਾ ਹੈ  ।ਵੇਖਣ ਵਿੱਚ ਆ ਰਿਹਾ ਹੈ ਜਿਥੇ ਖੇਤਰ ਵਿੱਚ ਆਮ ਲੋਕ ਬਿਨਾਂ ਮਾਸਕ ਤੋਂ ਘੁੰਮ ਰਹੇ ਹਨ ਉਥੇ  ਕੋਰੋਨਾ ਸੰਬੰਧੀ ਹੋਰ ਵੀ ਜੋ ਨਿਯਮ ਲਾਗੂ ਕੀਤੇ ਗਏ ਹਨ ਉਨ੍ਹਾਂ ਤੇ ਵੀ ਲੋਕਾਂ ਵੱਲੋਂ ਅਮਲ ਨਹੀਂ ਕੀਤਾ ਜਾ ਰਿਹਾ।ਬੋਹਾ ਮੰਡੀ ਦੀਆਂ ਦੁਕਾਨਾਂ ਅੰਦਰ ਬਗੈਰ ਮਾਸਕ ਤੋਂ ਦੁਕਾਨਦਾਰ ਅਤੇ ਗਾਹਕਾਂ ਦੀਆਂ ਵੱਡੀਆਂ ਵੱਡੀਆਂ ਭੀੜਾਂ ਦੇਖਣ ਨੂੰ ਮਿਲ ਰਹੀਆਂ ਹਨ ਅਤੇ ਲੋਕ ਘਾਤਕ ਬਿਮਾਰੀ   ਕੋਰੋਨਾ ਨੂੰ ਸੱਦਾ ਦੇ ਰਹੇ ਹਨ  ।ਪੱਤਰਕਾਰਾਂ ਦੀ ਟੀਮ ਨੇ ਬੋਹਾ ਬੱਸ ਸਟੈਂਡ ਤੇ ਜਾ ਕੇ ਦੇਖਿਆ ਜਿੱਥੇ ਕਿ ਪਹਿਲਾਂ ਪੁਲੀਸ ਦਾ ਪੱਕਾ ਨਾਕਾ ਹੁੰਦਾ ਸੀ ਅਤੇ ਇੱਥੇ ਆਉਣ ਜਾਣ ਵਾਲੇ ਵ੍ਹੀਕਲਾਂ ਨੂੰ ਚੈੱਕ ਕੀਤਾ ਜਾਂਦਾ ਸੀ  ਅੱਜ ਉਹ ਨਾਕਾ ਬਿਲਕੁਲ ਖਾਲੀ ਪਿਆ ਸੀ ਅਤੇ ਇੱਥੇ ਕੋਈ ਵੀ ਪੁਲੀਸ ਮੁਲਾਜ਼ਮ ਮੌਜੂਦ ਨਹੀਂ ਸੀ  ਜਦੋਂ ਕਿ ਬਗੈਰ ਮਾਸਕ ਪਹਿਨੇ ਦੋ ਪਹੀਆ ਵਾਹਨਾਂ ਤੇ ਦੋ ਤਿੱਨ ਜਾਂ ਉਸ ਤੋਂ ਵੱਧ  ਸਵਾਰੀਆਂ  ਆਮ ਗੁਜ਼ਰਦੀਆਂ ਨਜ਼ਰ ਆ ਰਹੀਆਂ ਸਨ ।ਜੋ ਸੂਬਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੀਆਂ ਸਨ  ।ਉਧਰ ਇਸ ਸਬੰਧੀ ਗੱਲ ਕਰਨ ਤੇ ਥਾਣਾ ਬੋਹਾ ਦੇ ਮੁਖੀ ਜਗਦੇਵ ਸਿੰਘ ਨੇ ਆਖਿਆ ਕਿ ਬੋਹਾ ਪੁਲੀਸ ਵੱਲੋਂ ਪੂਰੀ ਤਰਾਂ ਮੁਸ਼ਤੈਦੀ ਵਰਤੀ ਜਾ ਰਹੀ ਹੈ ਅਤੇ ਲਖੀਵਾਲਾ ਬਾਰਡਰ ਉੱਤੇ ਨਾਕਾ ਲਗਾ ਕੇ ਬਿਨਾਂ ਮਾਸਕ  ਵਾਲੇ ਰਾਹਗੀਰਾਂ ਦੇ ਚਲਾਨ ਕੱਟੇ ਜਾ ਰਹੇ ਹਨ  ਅਤੇ ਸਿਹਤ ਵਿਭਾਗ ਵੱਲੋਂ ਕਰੋੜਾਂ ਟੈਸਟ ਕਰਨ ਦੇ ਵੀ ਪੂਰੇ ਪ੍ਰਬੰਧ ਹਨ  ।ਉਨ੍ਹਾਂ ਆਖਿਆ ਕਿ ਕੱਲ੍ਹ ਤੋਂ ਹੀ ਬੋਹਾ ਬੱਸ ਸਟੈਂਡ ਉਪਰ ਵੀ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਜਾਵੇਗੀ ਅਤੇ ਕਰੁਣਾ ਦੇ ਨਿਯਮਾਂ ਨੂੰ ਤੋੜਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ  ।

NO COMMENTS