ਬੋਹਾ ਦੇ ਪਿੰਡ ਗਾਮੀਵਾਲਾ ‘ਚ ਇੱਕ ਪਰਿਵਾਰ ਦੇ 4 ਕਰੋਨਾ ਪਾਜੀਟਿਵ

0
212

ਬੁਢਲਾਡਾ 27 ਜੁਲਾਈ (ਸਾਰਾ ਯਹਾ, ਅਮਨ ਮਹਿਤਾ) ਪ੍ਰਾਈਵੇਟ ਹਸਪਤਾਲ ਵਿੱਚ ਪਰਿਵਾਰ ਦਾ ਮੈਬਰ ਦਿਲ ਦੇ ਰੋਗਾ ਤੋਂ ਪੀੜਤ ਪਿੰਡ ਗਾਮੀਵਾਲਾ ਦਾ ਵਿਅਕਤੀ ਕਰੋਨਾ ਪਾਜੀਟਿਵ ਆਉਣ ਕਾਰਨ ਉਸ ਦੇ ਸੰਪਰਕ ਵਿੱਚ ਆਉਣ ਵਾਲੇ ਪਰਿਵਾਰ ਦੀਆਂ 4 ਮੈਬਰ ਕਰੋਨਾ ਪਾਜੀਟਿਵ ਆਉਣ ਕਾਰਨ ਪਿੰਡ ਗਾਮੀਵਾਲਾ ਵਿੱਚ ਵੀ ਕਰੋਨਾ ਨੇ ਦਸ਼ਤਕ ਦੇ ਦਿੱਤੀ ਹੈ। ਪਾਜੀਟਿਵ ਆਉਣ ਵਾਲਿਆ ਵਿੱਚੋਂ ਪਰਿਵਾਰ ਦੀਆ 3 ਅੋਰਤਾਂ ਤੋਂ ਇਲਾਵਾ ਇੱਕ ਵਿਅਕਤੀ ਵੀ ਸ਼ਾਮਿਲ ਹੈ। ਕਰੋਨਾ ਪਾਜੀਟਿਵ ਕੇਸਾਂ ਵਿੱਚ ਲਗਾਤਾਰ ਵਾਧਾ ਹੋਣ ਕਾਰਨ ਹਲਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੋਲ ਬਣਿਆ ਹੋਇਆ ਹੈ। ਬੁਢਲਾਡਾ ਹਲਕੇ ਵਿੱਚ ਕਰੋਨਾ ਪਾਜੀਟਿਵ ਲੋਕਾਂ ਦੀ ਗਿਣਤੀ 24 ਹੋ ਗਈ ਹੈ।ਇਹਨਾਂ ਪਾਜੀਟਿਵ ਲੋਕਾਂ ਨੂੰ ਸਿਵਲ ਹਸਪਤਾਲ ਮਾਨਸਾ ਦੇ ਕਰੋਨਾ ਵਾਰਡ ਵਿੱਚ ਭੇਜ ਦਿੱਤਾ ਗਿਆ ਹੈ। ਇਲਾਕੇ ਵਿੱਚ ਕਰੋਨਾ ਪਾਜੀਟਿਵ ਦੇ ਕੇਸਾਂ ਦੇ ਲਗਾਤਾਰ ਵਾਧੇ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਡੀ. ਐਸ.ਪੀ ਬੁਢਲਾਡਾ ਬਲਜਿੰਦਰ ਸਿੰਘ ਪੰਨੂ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਅਤੇ ਕਰੋਨਾ ਦੇ ਇਤਿਆਤ ਦੀ ਪਾਲਣਾ ਕਰਨ ਦੀ ਹਦਾਇਤ ਦਿੱਤੀ।

NO COMMENTS