*ਬੋਹਾ ਚ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ ਭਰਪੂਰ ਸਮਰਥਨ ਵੱਖ ਵੱਖ ਪਾਰਟੀਆਂ ਛੱਡ ਕੇ 50 ਪਰਿਵਾਰ ਹੋਏ ਪਾਰਟੀ ਵਿੱਚ ਸ਼ਾਮਲ*

0
84


ਬੋਹਾ 20 ਅਗਸਤ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ)- ਹਲਕਾ ਬੁਢਲਾਡਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ  ਹਲਕਾ ਇੰਚਾਰਜ ਡਾ ਨਿਸ਼ਾਨ ਸਿੰਘ ਹਾਕਮਵਾਲਾ ਵੱਲੋਂ ਅੱਜ ਸ਼ੁਰੂ ਕੀਤੀ ਗਈ ਚੋਣ ਮੁਹਿੰਮ ਨੂੰ ਉਸ ਸਮੇਂ ਭਰਪੂਰ ਹੁੰਗਾਰਾ ਮਿਲਿਆ  ਜਦੋਂ ਸੀਨੀਅਰ ਅਕਾਲੀ ਆਗੂ ਜਥੇਦਾਰ ਜੋਗਾ ਸਿੰਘ ਦੀ ਪ੍ਰੇਰਨਾ ਸਦਕਾ ਬੋਹਾ ਮੰਡੀ ਦੇ ਵਾਰਡ ਨੰਬਰ 7 ਅਤੇ  4  ਦੇ  50 ਪਰਿਵਾਰ ਆਮ ਆਦਮੀ ਅਤੇ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਬਸਪਾ ਗੱਠਜੋਡ਼ ਵਿੱਚ ਸ਼ਾਮਲ ਹੋ ਗਏ।ਇਨ੍ਹਾਂ ਵਿੱਚੋਂ ਕੌਂਸਲਰ ਦੀ ਚੋਣ ਲੜ ਕੇ  ਚੰਗੀਆਂ ਵੋਟਾਂ ਪ੍ਰਾਪਤ ਕਰਨ ਵਾਲੇ ਮਹਿੰਦਰ ਕੌਰ ਅਤੇ ਰਾਜ ਕੌਰ ਅਤੇ ਸਾਬਕਾ ਸਰਪੰਚ ਭੋਲਾ ਸਿੰਘ ਵੀ ਸ਼ਾਮਲ ਸਨ।ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਇਨ੍ਹਾਂ ਪਰਿਵਾਰਾਂ ਦਾ ਕਹਿਣਾ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਵੱਧ ਸਮੇਂ ਵਿੱਚ ਕਾਂਗਰਸੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰਵਾਉਣ ਵਿੱਚ ਨਾਕਾਮ ਰਹੇ ਹਨ  ਜਿਸ ਕਾਰਨ ਉਨ੍ਹਾਂ ਦੇ ਮਨਾਂ ਵਿੱਚ ਉਕਤ ਪਾਰਟੀਆਂ ਪ੍ਰਤੀ  ਭਰਪੂਰ ਨਿਰਾਸ਼ਾ ਹੈ। ਇਸ ਮੌਕੇ ਡਾ ਨਿਸ਼ਾਨ ਸਿੰਘ ਨੇ ਪਾਰਟੀ  ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਦਾ ਸਿਰੋਪਾਓ ਪਾ ਕੇ ਸਨਮਾਨ ਕਰਦਿਆਂ  ਆਖਿਆ ਕਿ  ਬੁਢਲਾਡਾ ਹਲਕਾ ਉਨ੍ਹਾਂ ਦਾ ਆਪਣਾ ਪਰਿਵਾਰ ਹੈ ਅਤੇ ਪਰਿਵਾਰ ਦੇ ਕਿਸੇ ਵੀ ਵਿਅਕਤੀ ਨੂੰ ਉਹ ਸਮੱਸਿਆ ਨਹੀਂ ਆਉਣ ਦੇਣਗੇਉਨ੍ਹਾਂ ਆਖਿਆ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਬੋਲਦਿਆਂ ਜਥੇਦਾਰ ਜੋਗਾ ਸਿੰਘ ਨੇ ਆਖਿਆ ਕਿ ਬੋਹਾ ਮੰਡੀ ਅੰਦਰ ਜੇਕਰ ਵਿਕਾਸ ਹੋਇਆ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਇਆ ਹੈ ਕੇਂਦਰੀ ਕਿਉਂਕਿ ਸਾਬਕਾ  ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਬੋਹਾ ਮੰਡੀ ਲਈ ਕਰੋੜਾਂ ਦੀਆਂ ਗਰਾਂਟਾਂ ਮੁਹੱਈਆ ਕਰਵਾਈਆਂ ਹਨ ਜਦੋਂ ਕਿ ਕਾਂਗਰਸ ਸਰਕਾਰ ਨੇ ਬੋਹਾ ਦੇ ਵਿਕਾਸ ਲਈ ਹਾਲੇ ਤੱਕ ਇਕ ਧੇਲਾ ਵੀ ਨਹੀਂ ਦਿੱਤਾ।ਇਸ ਮੌਕੇ ਸਰਕਲ ਪ੍ਰਧਾਨ ਮਹਿੰਦਰ ਸਿੰਘ ਸੈਦੇਵਾਲਾ,ਕੌਂਸਲਰ ਗੁਰਦੀਪ ਸਿੰਘ ਵਿਰਕ,ਯੂਥ ਆਗੂ ਕੁਲਵੰਤ ਸਿੰਘ ਸ਼ਮਲੀ ,ਨੰਜੂ ਬੋਹਾ,ਦਲੇਰ ਸਿੰਘ ਬੋਹਾ,ਇਸਤਰੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਦਲਵੀਰ ਕੌਰ ਅਾਦਿ ਸ਼ਾਮਲ ਸਨ।

NO COMMENTS