ਬੈਂਸ ਭਰਾਵਾਂ ਵੱਲੋਂ ਪੰਜਾਬ ਦੇ ਅਧਿਕਾਰਾਂ ਲਈ ਕੀਤੀ ਜਾ ਰਹੀ ਗੱਲ ਕਿਸੇ ਪਾਰਟੀ ਤੋਂ ਹਜ਼ਮ ਨਹੀਂ ਹੋ ਰਹੀ- ਭਾਦੜਾ

0
26

ਬੁਢਲਾਡਾ20 ਨਵੰਬਰ (ਸਾਰਾ ਯਹਾ /ਅਮਨ ਮਹਿਤਾ): ਲੋਕ ਇਨਸਾਫ ਪਾਰਟੀ ਦੇ ਵਿਧਾਇਕ ਬੈਂਸ ਭਰਾਵਾਂ ਵੱਲੋਂ ਪੰਜਾਬ ਦੇ ਅਧਿਕਾਰਾਂ ਲਈ ਕੀਤੀ ਜਾ ਰਹੀ ਗੱਲ ਕਿਸੇ ਵੀ ਪਾਰਟੀ ਨੂੰ ਹਜ਼ਮ ਨਹੀਂ ਹੋ ਰਹੀ ਕਿਉਂਕਿ ਸੂਬੇ ਵਿਚਲੀਆਂ ਰਵਾਇਤੀ ਪਾਰਟੀਆਂ ਸੂਬਾ ਵਾਸੀਆਂ ਨੂੰ ਵਾਰੀ ਵਾਰੀ ਲੁਟ ਰਹੀਆ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਮਾਨਸਾ ਦੇ ਜਨਰਲ ਸਕੱਤਰ ਅਮਰ ਸਿੰਘ ਭਾਦੜਾ ਨੇ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਵਾਸੀ ਲੋਕ ਇਨਸਾਫ਼ ਪਾਰਟੀ ਨਾਲ ਜੁੜ ਕੇ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋ ਰਹੇ ਹਨ ਪਰ ਸਿਆਸੀ ਪਾਰਟੀਆਂ ਵੱਲੋਂ ਵਿਧਾਇਕ ਬੈਂਸ ਭਰਾਵਾਂ ਨੂੰ ਬਦਨਾਮ ਕਰਨ ਅਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਈਸ਼ਰ ਨਗਰ ਦੀ ਰਹਿਣ ਵਾਲੀ ਇਕ ਔਰਤ ਵੱਲੋਂ ਵਿਧਾਇਕ ਬੈਂਸ ਭਰਾਵਾਂ ਖਿਲਾਫ ਜਬਰ ਜ਼ਨਾਹ ਵਰਗੇ ਘਟੀਆ ਦੋਸ਼ਾਂ ਤਹਿਤ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਹੈ।  ਉਨ੍ਹਾਂ ਕਿਹਾ ਕਿ ਬੈਂਸ ਭਰਾਵਾਂ ਵੱਲੋਂ ਹਰ ਵੇਲੇ ਪੰਜਾਬ ਦੀ ਤਰੱਕੀ ਖੁਸ਼ਹਾਲੀ ਦੀ ਸੱਚ ਨਾਲ ਲਬਰੇਜ਼ ਰਹਿੰਦੇ ਹਨ ਅਤੇ ਸੂਬੇ ਵਿਚਲੇ ਵੋਟਰਾਂ ਦੇ ਹੱਕਾਂ ਪ੍ਰਤੀ ਕੰਮ ਕਰਨ ਸਮੇਂ ਦੀਆਂ ਸਰਕਾਰਾਂ ਦੀਆਂ ਅੱਖਾਂ ਵਿੱਚ ਰੜਕਦੇ ਰਹਿੰਦੇ  ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਵਿੱਚ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਵਿੱਚ ਪੰਜਾਬ ਅਧਿਕਾਰ ਯਾਤਰਾ ਦੀ ਆਰੰਭਤਾ ਤੋਂ ਪਹਿਲਾਂ ਔਰਤ ਵੱਲੋਂ ਪੰਜਾਬ ਪੁਲੀਸ ਨੂੰ ਬੈਂਸ ਭਰਾਵਾਂ ਖ਼ਿਲਾਫ਼ ਦਿੱਤੀ ਸ਼ਿਕਾਇਤ ਵੀ ਸਿਆਸਤ ਦਾ ਇੱਕ ਰੰਗ ਹੈ।  ਉਨ੍ਹਾਂ ਕਿਹਾ  ਸੱਚ ਚਿੱਟੇ ਦਿਨ ਵਾਂਗ ਲੁਕ ਨਹੀਂ ਸਕਦਾ ਅਤੇ ਪੁਲੀਸ ਜਾਂਚ ਦੌਰਾਨ ਵਿਧਾਇਕ ਬੈਂਸ ਭਰਾਵਾਂ ਬਿਲਕੁਲ ਪਾਕ ਸਾਫ਼ ਅਤੇ ਬੇਦਾਗ ਹੋ ਕੇ ਨਿਕਲਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿਲਪ੍ਰੀਤ ਸਿੰਘ ਬੱਬੂ ਦਾਤੇਵਾਸ, ਕਰਮਜੀਤ ਸਿੰਘ ਧੂਰੀ, ਗੁਰਵਿੰਦਰ  ਸਿੰਘ, ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ ਬਿੰਦਰੀ, ਸੁਖਦੀਪ ਸਿੰਘ ਦਾਤੇਵਾਸ, ਬਲਵੀਰ ਸਿੰਘ ਕਾਲਾ, ਬੱਲਮ ਸਿੰਘ ਅਤੇ ਸਤਨਾਮ ਸਿੰਘ ਕਣਕਵਾਲ ਆਦਿ ਹਾਜ਼ਰ ਸਨ।

NO COMMENTS