*ਬੈਂਕ ਪ੍ਰਮੁੱਖਾਂ ਦੀ ਉਮਰ ਹੱਦ ਬੰਦੀ(ਸੰਪਾਦਕੀ) ਬਲਜੀਤ ਸ਼ਰਮਾ -ਮੁੱਖ ਸੰਪਾਦਕ*

0
33

ਬੈਂਕ ਪ੍ਰਮੁੱਖਾਂ ਦੀ ਉਮਰ ਹੱਦ ਬੰਦੀ

ਭਾਰਤੀਯ ਰਿਜ਼ਰਵ ਬੈਂਕ ਨੇ ਨਿੱਜੀ ਬੈਂਕਾਂ ਦੇ ਪ੍ਰਮੁੱਖ ਅਹੁਦਿਆਂ ਦੀ ਉਮਰ ਸੀਮਾ 26 ਅਪ੍ਰੈਲ 2021 ਨੂੰ ਤੈਅ ਕਰ ਦਿੱਤੀ। ਇਸ ਨਿਯਮ ਨਾਲ ਨਿੱਜੀ ਖੇਤਰ ਦੇ ਬੈਂਕਾਂ ਦੇ ਐਮਡੀ ਸੀਈਓ ਅਤੇ ਪੂਰਨ ਸਮੇਂ ਦੇ ਡਾਇਰੈਕਟਰ ਦੇ ਅਹੁਦੇ ਉੱਪਰ ਕੋਈ ਵੀ ਵਿਅਕਤੀ ਵੱਧ ਤੋਂ ਵੱਧ ਸਮਾਂ ਅਵਧੀ 15 ਸਾਲ ਜਾਂ ਉਮਰ ਦੀ ਸੀਮਾ 70 ਸਾਲ ਤੱਕ ਰਹਿ ਸਕਦਾ ਹੈ।
ਇਹ ਨਿਯਮ ਵਿਦੇਸ਼ੀ ਬੈਂਕਾਂ ਦੀਆਂ ਭਾਰਤ ਵਿੱਚ ਚੱਲ ਰਹੀਆਂ ਸ਼ਖਾਵਾਂ ਤੇ ਲਾਗੂ ਨਹੀਂ ਹੋਵੇਗਾ।
ਕਾਫ਼ੀ ਲੰਮੇ ਸਮੇਂ ਤੋਂ ਨਿੱਜੀ ਬੈਂਕਾਂ ਅਤੇ ਭਾਰਤੀਯ ਰਿਜ਼ਰਵ ਬੈਂਕ ਵਿਚਾਲੇ ਵਿਚਾਲੇ ਖਿੱਚੋਤਾਣ ਆਖ਼ਿਰ ਖ਼ਤਮ ਹੋ ਗਈ। ਜਦੋਂ ਕਿ ਨਿੱਜੀ ਬੈਂਕ 75 ਸਾਲ ਦੀ ਉਮਰ ਹੱਦ ਬੰਦੀ ਚਾਹੁੰਦੇ ਸਨ। ਨਿੱਜੀ ਬੈਂਕਾਂ ਦਾ ਤਰਕ ਸੀ ਕਿ ਕੰਪਨੀ ਕਾਨੂੰਨ ਦੀ ਤਰ੍ਹਾਂ ਉਮਰ ਦੀ ਹੱਦਬੰਦੀ ਤਹਿ ਕੀਤੀ ਜਾਵੇ। ਆਰਬੀਆਈ ਦਾ ਮੰਨਣਾ ਹੈ ਕੀ ਇੱਕ ਵਿਅਕਤੀ ਇੱਕ ਹੀ ਅਹੁਦੇ ਉੱਪਰ ਏਨਾ ਲੰਬਾ ਸਮਾਂ ਰਹਿਕੇ ਕੋਈ ਫ਼ਾਇਦਾ ਨਹੀਂ ਪਹੁੰਚਾ ਸਕਦਾ। ਬੈਂਕ ਦੀ ਨੌਕਰੀ ਅਜਿਹੀ ਹੈ ਜਿੱਥੇ ਪੂਰਾ ਸਮਾਂ ਦੇਣਾ ਪੈਂਦਾ ਹੈ। ਇਹ ਕਿਸੇ ਮੰਤਰੀ ਦਾ ਅਹੁਦਾ ਨਹੀਂ ਜਿਥੇ ਕਈ ਸਾਰੇ ਸਲਾਹਕਾਰ ਹੁੰਦੇ ਹਨ।
ਇਸ ਨਿਯਮ ਦਾ ਪਹਿਲਾ ਅਸਰ ਐਚਡੀਐਫਸੀ ਦੇ ਐਮਡੀ ਅਤੇ ਸੀਈਓ ਆਦਿਤਿਆ ਪੁਰੀ ਅਤੇ ਇੰਡਸਇੰਡ ਬੈਂਕ ਦੇ ਚੀਫ਼ ਰੋਮੇਸ਼ ਸੋਬਤੀ ਨੂੰ ਪਵੇਗਾ ਜਿੱਥੇ ਕਿ ਪੁਰੀ ਇਸ ਸਾਲ ਅਕਤੂਬਰ ਵਿੱਚ ਅਤੇ ਸੋਬਤੀ ਚਾਲੂ ਵਿੱਤੀ ਸਾਲ ਦੇ ਅਖ਼ੀਰ ਵਿੱਚ ਰਿਟਾਇਰ ਹੋਣ ਜਾ ਰਹੇ ਹਨ।
ਇਸ ਕਾਨੂੰਨ ਦੇ ਬਣਨ ਤੋਂ ਪਹਿਲਾਂ ਹੀ ਦੋਵੇਂ ਮਹੱਤਵਪੂਰਨ ਵਿਅਕਤੀਆਂ ਨੇ ਆਪਣੀਆਂ ਜ਼ਿੰਮੇਵਾਰੀਆਂ ਨਵੇਂ ਵਿਅਕਤੀ ਨਿਯੁਕਤ ਕਰਕੇ ਵੰਡ ਦਿੱਤੀਆਂ ਹਨ।
ਵਿਦੇਸ਼ੀ ਬੈਂਕਾਂ ਦੀ ਕਿਸੇ ਵੀ ਸ਼ਾਖ ਤੇ ਇਹ ਨਿਯਮ ਫ਼ਿਲਹਾਲ ਲਾਗੂ ਨਹੀਂ ਹੁੰਦਾ ਹੈ।

ਬਲਜੀਤ ਸ਼ਰਮਾ -ਮੁੱਖ ਸੰਪਾਦਕ

NO COMMENTS