ਬੈਂਕ ਚੋ ਲੋਨ ਲੈ ਕੇ ਵਾਪਿਸ ਆ ਰਹੇ ਕਿਸਾਨ ਤੋਂ ਲੱਖਾ ਦੀ ਨਕਦੀ ਖੋਹਣ ਦੀ ਕੋਸ਼ਿਸ਼

0
149

ਬੁਢਲਾਡਾ 06 ਜਨਵਰੀ (ਸਾਰਾ ਯਹਾ /ਅਮਨ ਮਹਿਤਾ): ਬੈਂਕ ਵਿੱਚੋਂ ਗੋਲਡ ਲੋਨ ਲੈ ਕੇ ਵਾਪਿਸ ਆ ਰਹੇ ਕਿਸਾਨ ਤੋਂ 2 ਲੱਖ ਰੁਪਏ ਦੀ ਨਕਦੀ ਖੋਹਣ ਦੀ ਕੋਸ਼ਿਸ਼ ਕਰਨ ਵਾਲਾ ਨੌਜਵਾਨ ਲੋਕਾਂ ਅਤੇ ਬੈਂਕ ਕਰਮਚਾਰੀਆਂ ਵੱਲੋਂ ਮੌਕੇ ਤੇ ਇੱਕ ਵਿਅਕਤੀ ਕਾਬੂ ਕਰ ਲਿਆ ਹੈ ਅਤੇ ਉਸਦੇ ਸਾਥੀ ਮੌਕੇ ਤੇ ਫਰਾਰ ਹੋ ਗਏ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਐਸ ਐਚ ਓ ਸਿਟੀ ਬੁਢਲਾਡਾ ਗੁਰਲਾਲ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਪੰਜਾਬ ਅਤੇ ਸਿੰਧ ਬੈਂਕ ਵਿੱਚ ਗੁਰਤੇਜ਼ ਸਿੰਘ ਪੁੱਤਰ ਨੱਥੂ ਸਿੰਘ ਵਾਸੀ ਪਿੰਡ ਜ਼ੋਈਆ ਆਪਣੇ ਪਰਿਵਾਰ ਨਾਲ ਲੜਕੀ ਦੇ ਵਿਆਹ ਲਈ ਗੋਲਡ ਲੋਨ ਤੇ 2 ਲੱਖ ਰੁਪਏ ਦਾ ਕਰਜਾ ਲਿਆ ਸੀ। ਜਦੋਂ ਬੈਂਕ ਤੋਂ ਬਾਹਰ ਆਉਣ ਲੱਗੇ ਤਾਂ ਇੱਕ ਨੌਜਵਾਨ ਨੇ ਉਨ੍ਹਾਂ ਨੂੰ ਝਪਟਾ ਮਾਰ ਕੇ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ ਪਰੰਤੂ ਮੌਕੇ ਤੇ ਬੈਕ ਮੁਲਾਜਮ ਅਤੇ ਰਾਹਗੀਰਾਂ ਨੇ ਫੁਰਤੀ ਵਰਤਦਿਆਂ ਨੌਜਵਾਨ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਸਹਿਰ ਵਿੱਚ ਨਾਕਾਬੰਦੀ ਕਰਦਿਆਂ ਸਾਥੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। 

NO COMMENTS