*ਬੇਸਹਾਰਾ ਪਸ਼ੂਧੰਨ ਨੂੰ ਕਾਬੂ ਕਰਕੇ ਢੁਕਵੀਆਂ ਗਊਸ਼ਾਲਾਵਾਂ ’ਚ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਗੰਭੀਰ-ਬਲਦੀਪ ਕੌਰ*

0
16

ਮਾਨਸਾ, 03 ਸਤੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) :
ਜ਼ਿਲ੍ਹਾ ਮਾਨਸਾ ਦੇ ਵਸਨੀਕਾਂ ਨੂੰ ਬੇਸਹਾਰਾ ਪਸ਼ੂਧੰਨ ਤੋਂ ਨਿਜ਼ਾਤ ਦਿਵਾਉਣ ਅਤੇ ਪਸ਼ੂਆਂ ਨੂੰ ਕਾਬੂ ਕਰਕੇ ਢੁਕਵੀਆਂ ਗਊਸ਼ਾਲਾਵਾਂ ’ਚ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਇਸ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਤੇਜ਼ੀ ਨਾਲ ਯਤਨ ਕੀਤੇ ਜਾ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਸ਼ਹਿਰ ਵਿੱਚੋਂ ਕਾਬੂ ਕੀਤੇ ਬੇਸਹਾਰਾ ਪਸ਼ੂਧੰਨ ਨੂੰ ਖੁਦ ਨਿੱਜੀ ਤੌਰ ’ਤੇ ਪਹੁੰਚ ਕੇ ਪਿੱਪਲ ਕਲੋਨੀ ਦੇ ਨੇੜੇ ਤੋਂ ਸਰਕਾਰੀ ਗਊਸ਼ਾਲਾ ਖੋਖਰਕਲਾਂ ’ਚ ਤਬਦੀਲ ਕਰਵਾਉਣ ਮੌਕੇ ਕੀਤਾ।
ਇਸ ਮੌਕੇ ਵਿਧਾਇਕ ਵਿਜੈ ਸਿੰਗਲਾ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਚਰਨਜੀਤ ਸਿੰਘ ਅੱਕਾਂਵਾਲੀ, ਆਪ ਆਗੂ ਗੁਰਪ੍ਰੀਤ ਸਿੰਘ ਭੁੱਚਰ, ਕਮਲ ਗੋਇਲ, ਸਮਾਜ ਸੇਵੀ ਸੰਜੀਵ ਪਿੰਕਾ, ਰਣਜੀਤ ਸਿੰਘ ਰੱਲਾ, ਜਗਦੀਸ਼ ਸਿੰਘ, ਬਲਦੇਵ ਅੱਕਾਂਵਾਲੀ ਸਮੇਤ ਹੋਰ ਆਗੂ ਅਤੇ ਅਧਿਕਾਰੀ ਮੋਜੂਦ ਸਨ।
ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਮੌਕੇ ਤੇ ਹਾਜ਼ਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਬੇਸਹਾਰਾ ਪਸ਼ੂਆਂ ਨੂੰ ਸੁਰੱਖਿਅਤ ਰੱਖਣ ਅਤੇ ਪਸ਼ੂ ਧੰਨ ਕਾਰਣ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਕੀਤੀ ਜਾ ਰਹੀ ਕਾਰਵਾਈ ’ਚ ਤੇਜ਼ੀ ਲਿਆਉਣ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਲੋਕ ਭਲਾਈ ਦੇ ਇਸ ਕਾਰਜ਼ ਲਈ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਵੱਧ ਚੜ੍ਹ ਕੇ ਹਿੱਸਾ ਪਾਉਣ ਦੀ ਅਪੀਲ ਕੀਤੀ, ਤਾਂ ਜੋ ਸ਼ਹਿਰ ਅੰਦਰ ਘੁੰਮਣ ਵਾਲੇ ਬੇਸਹਾਰਾ ਪਸ਼ੂਆਂ ਨੂੰ ਢੁੱਕਵੀਆਂ ਗਊਸ਼ਾਲਾਵਾ ‘ਚ ਪਹੁੰਚਾਇਆ ਜਾ ਸਕੇ।


ਸ੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ ਅਕਤੂਬਰ ਮਹੀਨੇ ਦੌਰਾਨ 44 ਤੋਂ ਵਧੇਰੇ ਬੇਸਹਾਰਾ ਪਸ਼ੂਧੰਨ ਨੂੰ ਸ਼ਹਿਰ ਵਿੱਚੋਂ ਕਾਬੂ ਕਰਕੇ ਸਰਕਾਰੀ ਗਊਸ਼ਾਲਾ ਖੋਖਰ ਕਲਾਂ ਵਿਖੇ ਪਹੁੰਚਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਪਿੱਪਲ ਕਲੋਨੀ ਨੇੜੇ ਤੋਂ 21 ਤੋਂ ਵੱਧ ਪਸ਼ੂ ਸਰਕਾਰੀ ਗਊਸ਼ਾਲਾ ’ਚ ਹੋਰ ਭੇਜੇ ਗਏ ਹਨ।

NO COMMENTS