*ਬੇਰੁਜ਼ਗਾਰ ਡਰਾਇੰਗ ਮਾਸਟਰ ਸੰਘਰਸ਼ ਕਮੇਟੀ ਨੇ ਸਿੱਖਿਆ ਮੰਤਰੀ ਨੂੰ ਸੌਂਪਿਆ ਮੰਗ ਪੱਤਰ*

0
12

ਮਾਨਸਾ: 6 ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ) : 5 ਅਕਤੂਬਰ ਨੂੰ ਸਕੱਤਰੇਤ ਚੰਡੀਗੜ੍ਹ ਵਿਖੇ ਬੇਰੁਜ਼ਗਾਰ ਡਰਾਇੰਗ ਮਾਸਟਰ ਸ਼ੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਸਿੱਖਿਆ ਮੰਤਰੀ ਸ੍ਰ. ਪ੍ਰਗਟ ਸਿੰਘ ਜੀ ਨਾਲ ਸੂਬਾ ਪ੍ਰਧਾਨ ਸੰਦੀਪ ਸਿੰਘ ਗੁਰਦਾਸਪੁਰ ਦੀ ਅਗਵਾਈ ਹੇਠ ਹੋਈ ।
ਜਿਸ ਵਿੱਚ ਸਿੱਖਿਆ ਮੰਤਰੀ ਨੂੰ ਸਾਡੀਆਂ ਮੰਗਾਂ ਸਬੰਧੀ ਜਾਣੂ ਕਰਵਾਇਆ ਗਿਆ ਕਿ ਪਿਛਲੇ ਸਮੇਂ ਦੌਰਾਣ ਸਰਕਾਰ ਅਤੇ ਪ੍ਰਮੁੱਖ ਸਕੱਤਰ ਹੁਸਨ ਲਾਲ ਜੀ ਮੁੱਖ ਮੰਤਰੀ ਪੰਜਾਬ ਵੱਲੋਂ ਸਾਡੀਆਂ ਮੰਗਾਂ ਮੰਨ ਲਏ ਜਾਣ ਦਾ ਭਰੋਸਾ ਦਿੱਤਾ ਗਿਆ ਸੀ । ਪਰ ਕਾਫੀ ਦਿਨ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਸਾਡੀਆਂ  ਮੰਨੀਆ ਗਈਆਂ ਮੰਗਾਂ ਸਬੰਧੀ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ । ਜਿਸ ਦੇ ਰੋਸ ਵਜੋ ਅੱਜ ਸ਼ੰਘਰਸ਼ ਕਮੇਟੀ ਵਲੋਂ ਸਿੱਖਿਆ ਮੰਤਰੀ ਨੂੰ ਚੇਤਾਵਨੀ ਪੱਤਰ ਦਿੱਤਾ ਗਿਆ ਜਿਸ ਵਿੱਚ ਸਾਫ ਦੱਸਿਆ ਗਿਆ ਕਿ ਸਰਕਾਰ ਵਲੋਂ ਅਗਰ ਇੱਕ ਹਫਤੇ ਵਿੱਚ ਵਿੱਚ ਸਾਡੀਆਂ ਮੰਗਾਂ ਮੰਨੇ ਜਾਣ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਤਾਂ ਸ਼ੰਘਰਸ਼ ਕਮੇਟੀ ਵੱਲੋਂ ਸ੍ਰ. ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਦਾ ਗੁਪਤ ਤਰੀਕੇ ਨਾਲ ਘਰਾਉ   ਕੀਤਾ ਜਾਵੇਗਾ,ਇਹ ਘਰਾਉ ਉਦੋ ਤੱਕ ਚਲਦੇ ਰਹਿਣਗੇ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਸਬੰਧੀ ਕੋਈ ਨੋਟੀਫੀਕੇਸ਼ਨ ਜਾਰੀ ਨਹੀਂ ਕਰਦੀ  ।
ਪਰ ਸਿੱਖਿਆ ਮੰਤਰੀ ਸ੍ਰ. ਪ੍ਰਗਟ ਸਿੰਘ ਜੀ ਵੱਲੋਂ ਸਾਡੇ ਨਾਲ ਬਹੁਤ ਹੀ ਸੁਚੱਜੇ ਢੰਗ ਨਾਲ ਗੱਲਬਾਤ ਕੀਤੀ ਗਈ ਅਤੇ ਸ਼ੰਘਰਸ਼ ਕਮੇਟੀ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਇੱਕ ਹਫਤੇ ਦੇ ਵਿੱਚ ਵਿੱਚ ਤੁਹਾਡੀਆਂ ਮੰਗਾਂ ਸੰਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ ।
ਇਸ ਮੀਟਿੰਗ ਵਿਚ ਸੂਬਾ ਪ੍ਰਧਾਨ ਸੰਦੀਪ ਸਿੰਘ ਗੁਰਦਾਸਪੁਰ, ਤਰੁਣ ਕੁਮਾਰ ਕੁਰਾਲੀ, ਗੁਰਪ੍ਰੀਤ ਸਿੰਘ , ਰਣਜੀਤ ਸਿੰਘ,  ਧਰਮਵੀਰ ਸਿੰਘ,  ਜਗਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਹਾਜ਼ਰ ਹੋਏ ।

NO COMMENTS