*ਬੇਰੁਜਗਾਰ ਐਮ.ਐਸ.ਸੀ. ਮੈਥ ਨੌਜਵਾਨ ਨੇ ਕੀਤੀ ਆਤਮ ਹੱਤਿਆ*

0
661

ਬੁਢਲਾਡਾ 3 ਮਾਰਚ   (ਸਾਰਾ ਯਹਾਂ/ ਅਮਨ ਮੇਹਤਾ) ਗਣਿਤ ਚ ਉਚ ਯੋਗਤਾ ਪ੍ਰਾਪਤ, ਨੌਕਰੀ ਦੀ ਤਾਲਾਸ਼ ਕਰਨ ਵਾਲੇ ਬੇਰੁਜਗਾਰ ਨੌਜਵਾਨ ਨੇ ਰੇਲ ਗੱਡੀ ਅੱਗੇ ਆ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰੇਲਵੇ ਚੌਂਕੀ ਇੰਚਾਰਜ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਮੁਬੰਈ ਫਿਰੋਜਪੁਰ ਲਾਇਨ ਤੇ 227 ਬੁਰਜੀ ਨੰ. 4—6 ਨੇੜੇ ਕੁਲਾਣਾ ਫਾਟਕ ਤੇ ਸ਼ਰਨਦੀਪ ਸਿੰਘ ਪੁੱਤਰ ਕੁਲਵੰਤ ਸਿੰਘ (26 ਸਾਲਾ) ਨੇ ਨੌਕਰੀ ਨਾ ਮਿਲਣ ਕਾਰਨ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦਿਆਂ ਰੇਲ ਗੱਡੀ ਅੱਗੇ ਆ ਕੇ ਆਤਮ ਹੱਤਿਆ ਕਰ ਲਈ। ਪੁਲਿਸ ਨੇ ਮ੍ਰਿਤਕ ਦੇ ਪਿਤਾ ਕੁਲਵੰਤ ਸਿੰਘ ਦੇ ਬਿਆਨ ਤੇ ਧਾਰਾ 174 ਦੀ ਕਾਰਵਾਈ ਅਧੀਨ ਪੋਸ਼ਟ ਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ। ਪਰਿਵਾਰਕ ਸੂਤਰਾਂ ਅਨੁਸਾਰ ਮ੍ਰਿਤਕ ਨੇ ਐਮ.ਐਸ.ਸੀ. ਮੈਥ ਕਰਨ ਤੋਂ ਬਾਅਦ ਨੌਕਰੀ ਲਈ ਵੱਖ ਵੱਖ ਭਰਤੀ ਟੈਸ਼ਟਾਂ ਦੀ ਤਿਆਰੀ ਕਰ ਰਿਹਾ ਸੀ। ਨੰਬਰਦਾਰ ਰਮੇਸ਼ ਨੇ ਦੱਸਿਆ ਕਿ ਮ੍ਰਿਤਕ ਪਰਿਵਾਰ ਵਿੱਚ ਮਿਹਨਤੀ ਅਤੇ ਹੁਸ਼ਿਆਰ ਹੋਣ ਕਾਰਨ ਪਰਿਵਾਰ ਨੂੰ ਉਸ ਤੇ ਮਾਣ ਸੀ। 

NO COMMENTS