*ਬੇਮਿਸਾਲ ਹੋ ਨਿੱਬੜਿਆ ਸ਼ਹਿਰੀਆਂ ਦਾ ਸੀਵਰੇਜ ਦੀ ਸਮੱਸਿਆ ਖਿਲਾਫ ਰੋਸ ਪ੍ਰਦਰਸ਼ਨ*

0
31

ਮਾਨਸਾ (ਸਾਰਾ ਯਹਾਂ/ ਬੀਰਬਲ ਧਾਲੀਵਾਲ ):- ਸ਼ਹਿਰੀ ਵਲੋਂ ਰਲ ਕੇ ਬਣਾਈ ਗਈ ਸਮਾਜ ਭਲਾਈ ਸੰਸਥਾ ਵਾਇਸ ਆਫ ਮਾਨਸਾ ਦੇ ਸੱਦੇ ਤੇ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਲੋਕਾਂ ਦੀ ਆਵਾਜ਼ ਪ੍ਰਸ਼ਾਸ਼ਨ ਤੱਕ ਪਹੁੰਚਾਉਣ ਲਈ ਕੀਤਾ ਗਿਆ ਰੋਸ ਪ੍ਰਦਰਸ਼ਨ ਸਥਾਨਕ ਸ਼ਹਿਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਸ਼ਮੂਲੀਅਤ ਨਾਲ ਬੇਮਿਸਾਲ ਹੋ ਨਿੱਬੜਿਆ। ਸਾਬਕਾ ਐਮ ਸੀ ਪਾਲਾ ਰਾਮ ਪਰੋਚਾ ਵਲੋਂ ਸ਼ਹਿਰ ਦੀ ਭੂਗੋਲਿਕ ਬਣਤਰ ਅਨੁਸਾਰ ਸੀਵਰੇਜ ਦੇ ਪਾਣੀ ਦੀ ਨਿਕਾਸੀ ਦੇ ਵਾਜਬ ਪ੍ਰਬੰਧ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਪੰਜਾਬੀ ਸਭਿਆਚਾਰ ਨਾਲ ਜੁੜੇ ਅਸ਼ੋਕ ਬਾਂਸਲ ਨੇ ਲੋਕਾਂ ਨੂੰ ਚੰਗੇ ਨੁਮਾਇੰਦਿਆਂ ਦੀ ਚੋਣ ਕਰਨ ਤੇ ਉਹਨਾਂ ਦੀ ਲੋਕਾਂ ਲਈ ਜਵਾਬਦੇਹੀ ਕਾਇਮ ਕਰਨ ਲਈ ਕਿਹਾ। ਮੋਜੂਦਾ ਨਗਰ ਕੌਸਲਰ ਵਿਸ਼ਾਲ ਜੈਨ ਗੋਲਡੀ, ਪ੍ਰਵੀਨ ਟੋਨੀ ਅਤੇ ਵਿਜੈ ਸਿੰਗਲਾ ਵਲੋਂ ਨਗਰ ਕੌਂਸਲ ਦੇ ਜਲਦੀ ਪ੍ਰਧਾਨ ਚੁਣੇ ਜਾਣ ਕਰਕੇ ਸਮੱਸਿਆ ਦੇ ਵਧ ਜਾਣ ਤੇ ਸਹਿਮਤੀ ਜਿਤਾਈ ਤੇ ਆਪਣੇ ਪੱਧਰ ਤੇ ਸਮੱਸਿਆ ਦੇ ਹੱਲ ਲਈ ਯਤਨਸ਼ੀਲ ਰਹਿਣ ਦਾ ਅਹਿਦ ਲਿਆ। ਇਸ ਮੌਕੇ ਤਰਸੇਮ ਗੋਇਲ, ਰੁਲਦੂ ਰਾਮ, ਸੀਤਾ ਰਾਮ ਚੂਨੀਆ ਸਮੇਤ ਡਾ ਸੁਨੀਤ ਜਿੰਦਲ ਨੇ ਸੀਵਰੇਜ ਦੀ ਸਮੱਸਿਆ ਦੇ ਹੱਲ ਨਾ ਹੋਣ ਬਾਰੇ ਪੋਰਟਲਾਂ ਤੇ ਸ਼ਿਕਾਇਤ ਦਰਜ਼ ਕਰਾਉਣ ਤੋਂ ਬਾਅਦ ਵੀ ਕੋਈ ਹੱਲ ਨਾ ਹੋਣ ਤੇ ਪ੍ਰਸ਼ਾਸ਼ਨ ਦੀ ਜਵਾਬਦੇਹੀ ਪੈਦਾ ਕਰਨ ਲਈ ਕਿਹਾ। ਸੋਸ਼ਲਿਸਟ ਪਾਰਟੀ ਦੇ ਆਗੂ ਹਰਿੰਦਰ ਮਾਨਸ਼ਾਹੀਆਂ ਨੇ ਕਚਹਿਰੀ ਰੋਡ ਤੇ ਮਾਮੂਲੀ ਮੁਰੰਮਤ ਦੀ ਅਣਹੋਂਦ ਨਾ ਹੋਣ ਕਾਰਨ ਟੁੱਟ ਚੁੱਕੀ ਸੜਕ ਦੀ ਉਦਾਹਰਨ ਦੇ ਕੇ ਸੀਵਰੇਜ ਬੋਰਡ ਤੇ ਨਗਰ ਕੌਂਸਲ ਦਾ ਆਪਸ ਵਿਚ ਤਾਲਮੇਲ ਕਰਨ ਲਈ ਕਿਹਾ। ਬਾਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਐਡਵੋਕੇਟ ਨਵਲ ਅਤੇ ਡਾ ਲਖਵਿਂਦਰ ਮੂਸਾ ਨੇ ਸ਼ਹਿਰ ਵਿਚ ਹੋਰ ਸੀਵਰੇਜ ਟੀਰਮੈਂਟ ਪਲਾਂਟ ਕਾਇਮ ਕਰਨ ਦੀ ਲੋੜ ਬਾਰੇ ਵਿਚਾਰ ਚਰਚਾ ਕੀਤੀ। ਕਾਮਰੇਡ ਸ਼ਿਵਚਰਨ ਸੂਚਨ ਨੇ ਬਣਾਵਾਲੀ ਥਰਮਲ ਪਲਾਂਟ ਨੂੰ ਸੀਵਰੇਜ ਦਾ ਸਾਫ ਕੀਤਾ ਹੋਇਆ ਪਾਣੀ ਵਰਤਣਾ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਤੇ ਜ਼ੋਰ ਪਾਉਣ ਲਈ ਕਿਹਾ। ਸਾਬਕਾ ਐਮ ਐਲ ਏ ਮਾਨਸ਼ਾਹੀਆਂ ਨੇ ਸ਼ਹਿਰ ਵਿਚ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਸੀਵਰੇਜ ਦੇ ਪਾਣੀ ਦੀ ਨਹਿਰੀ ਵਿਭਾਗ ਰਾਹੀ ਲਾਗੇ ਦੇ ਪਿੰਡਾਂ ਵਿਚ ਸਿੰਚਾਈ ਲਈ ਵਰਤੋਂ ਕੀਤੇ ਜਾਣ ਲਈ ਪ੍ਰਣਾਲੀ ਕਾਇਮ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਉਹਨਾਂ ਵਲੋਂ ਸ਼ਹਿਰ ਵਿਚਲੇ ਛੱਪੜਾਂ ਦੀ ਡੀ ਸਿਲਟਿੰਗ ਕੀਤੇ ਜਾਣ ਲਈ ਵੀ ਕਿਹਾ। ਵਾਇਸ ਆਫ ਮਾਨਸਾ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਨੇ ਸਾਰੇ ਪਤਵੰਤੇ ਸ਼ਹਿਰੀਆਂ ਵਲੋਂ ਸੀਵਰੇਜ ਦੀ ਸਮੱਸਿਆ ਤੇ ਇੱਕਜੁਟਤਾ ਨਾਲ ਇਕੱਠੇ ਹੋਣ ਲਈ ਧੰਨਵਾਦ ਕਰਦਿਆਂ ਸਮੱਸਿਆ ਦੇ ਹੱਲ ਲਈ ਸਾਂਝੇ ਕਦਮ ਚੁੱਕਣ ਲਈ ਕਮੇਟੀ ਬਣਾਏ ਜਾਣ ਅਤੇ ਵੱਡੇ ਪੱਧਰ ਤੇ ਸਰਕਾਰ ਤੋਂ ਗ੍ਰਾਂਟ ਆਦਿ ਲੈ ਕੇ ਪੂਰਨ ਹੱਲ ਯਕੀਨੀ ਬਣਾਉਣ ਲਈ ਸਾਰੀਆਂ ਸਿਆਸੀ ਅਤੇ ਸਮਾਜਿਕ ਧਿਰਾਂ ਤੋਂ ਇਸ ਤਰ੍ਹਾਂ ਹੀ ਸਹਿਯੋਗ ਕਰਦੇ ਰਹਿਣ ਦੀ ਬੇਨਤੀ ਕੀਤੀ।ਓਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕੀ ਸਾਨੂੰ ਵੀ ਨਾਲੀਆਂ ਜਾਂ ਸੀਵਰੇਜ਼ ਵਿੱਚ ਕੱਪੜੇ ,ਪਲਾਸਟਿਕ ਜਾਂ ਕੋਈ ਹੋਰ ਸਮਾਨ ਸੁੱਟਣ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ । ਮੰਚ ਸੰਚਾਲਣ ਦੀ ਭੂਮੀਕਾ ਸੰਜੀਵ ਪਿੰਕਾ ਨੇ ਨਿਭਾਈ। ਸੰਸਥਾ ਵਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਬਿੱਕਰ ਸਿੰਘ ਮਘਾਣੀਆਂ ਨੇ ਕੀਤਾ ਤੇ ਨਰੇਸ਼ ਬਿਰਲਾ ਅਤੇ ਨਰਿੰਦਰ ਗੁਪਤਾ ਵਲੋਂ ਸਫਲ ਪਰੋਗਰਾਮ ਉਲੀਕਣ ਲਈ ਉਹਨਾਂ ਨੂੰ ਵਧਾਈ ਵੀ ਦਿੱਤੀ।

ਇਸ ਮੌਕੇ ਉੱਘੇ ਵਪਾਰੀ ਮਿੱਠੂ ਰਾਮ ਅਰੋੜਾ, ਡਾ ਪਵਨ ਬਾਂਸਲ, ਡਾ ਨਰੇਸ਼ ਬਾਂਸਲ, ਹੰਸਰਾਜ ਮੋਫਰ, ਮਨਜੀਤ ਸਦਿਓੜਾ,ਤੀਰਥ ਸਿੰਘ ਮਿੱਤਲ,ਸੁਰਿੰਦਰ ਜੈਨ, ਸੰਜੀਵ ਗਰਗ, ਸਾਡਾ ਮਾਨਸਾ ਦੇ ਬਲਜੀਤ ਕੜਵਲ , ਰਤਨ ਸਿੰਗਲਾ, ਡਾ ਵਰੁਨ ਮਿੱਤਲ, ਡਾ ਪ੍ਰਸ਼ੋਤਮ ਜਿੰਦਲ, ਡਾ ਸੁਰੇਸ਼ ਸਿੰਗਲਾ, ਡਾ ਅਸ਼ੋਕ ਕਾਂਸਲ, ਰੋਟੇਰੀ ਗਵਰਨਰ ਪ੍ਰੇਮ ਅਗਰਵਾਲ ਸਮੇਤ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਦੇ ਪ੍ਰਤੀਨਿਧੀ ਸ਼ਾਮਿਲ ਹੋਏ। ਸੀਵਰੇਜ ਬੋਰਡ ਵਲੋਂ ਰਮਨਦੀਪ ਸਿੰਘ ਜੇ.ਈ ਨੇ ਮੰਗ ਪੱਤਰ ਲਿਆ ਗਿਆ ਤੇ ਉਹਨਾਂ ਦੇ ਵਿਭਾਗ ਵਲੋਂ ਸਮੱਸਿਆ ਦੇ ਹੱਲ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਜਾਣ ਕਾਰੀ ਦਿੱਤੀ। ‍ਸੰਸਥਾ ਵਲੋਂ ਜਲਦੀ ਹੀ ਇਸ ਮਸਲੇ ਤੇ ਸ਼ਹਿਰੀਆਂ ਦੀ ਕਮੇਟੀ ਬਣਾਏ ਜਾਣ ਦਾ ਵੀ ਐਲਾਨ ਕੀਤਾ।

NO COMMENTS