ਬੁਢਲਾਡਾ, 28 ਨਵੰਬਰ (ਸਾਰਾ ਯਹਾਂ/ਮਹਿਤਾ ਅਮਨ) ਸਥਾਨਕ ਸ਼ਹਿਰ ਅੰਦਰ ਇੱਕ ਮੁਹੱਲੇ ਚ ਬੁਲੱਟ ਦੇ ਪਟਾਖੇ ਪਾਉਣ ਵਾਲੇ ਨੌਜਵਾਨ ਦੀ ਮੁਹੱਲੇ ਦੀਆਂ ਔਰਤਾਂ ਵੱਲੋਂ ਛਿਤਰ—ਪਰੇਡ ਕਰਕੇ ਵਾਰਨਿੰਗ ਦੇ ਕੇ ਛੱਡਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਪੁਰਾਣੀ ਮੰਡੀ ਚੋੜੀ ਗਲੀ ਨਜਦੀਕ ਲੰਬੇ ਸਮੇਂ ਤੋਂ ਲੋਕ ਬੁਲਟ ਦੇ ਪਟਾਖਿਆਂ ਤੋਂ ਬਹੁਤ ਪ੍ਰੇਸ਼ਾਨ ਚੱਲ ਰਹੇ ਸਨ। ਇਸ ਸੰਬੰਧੀ ਪੁਲਿਸ ਨੂੰ ਕਈ ਵਾਰ ਸੂਚਿਤ ਕੀਤਾ ਗਿਆ ਹੈ ਪ੍ਰੰਤੂ ਬੁਲਟ ਦੇ ਪਟਾਖੇ ਅਤੇ ਨੌਜਵਾਨਾਂ ਦੀ ਅਵਾਰਾਗਰਦੀ ਨੂੰ ਠੱਲ ਨਹੀਂ ਪੈ ਰਹੀ ਸੀ। ਤਾਂ ਅੱਕ ਚੁੱਕੇ ਮੁਹੱਲੇ ਦੀਆਂ ਔਰਤਾਂ ਨੇ ਪਟਾਖੇ ਪਾਉਣ ਵਾਲੇ ਨੌਜਵਾਨ ਦੀ ਨਾਕਾਬੰਦੀ ਕਰਕੇ ਜਿੱਥੇ ਨੌਜਵਾਨ ਦੀ ਛਿੱਤਰ ਪ੍ਰੇਡ ਕੀਤੀ ਉਥੇ ਤਾੜਨਾ ਕਰਦਿਆਂ ਉਸਨੂੰ ਛੱਡ ਦਿੱਤਾ ਗਿਆ। ਔਰਤਾਂ ਵੱਲੋਂ ਦਬੰਗ ਤਰੀਕੇ ਨਾਲ ਨੌਜਵਾਨ ਨੂੰ ਘੇਰਨ ਦੀ ਚਰਚਾ ਸ਼ਹਿਰ ਚ ਬਣੀ ਹੋਈ ਹੈ। ਔਰਤਾਂ ਦਾ ਕਹਿਣਾ ਸੀ ਕਿ ਹੁਣ ਬੁਲਟ ਦੇ ਪਟਾਖੇ ਪਾਉਣ ਵਾਲਿਆਂ ਨੂੰ ਮੁਹੱਲੇ ਔਰਤਾਂ ਨਜੀਠਣਗੀਆਂ।