*ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਤੋਂ ਮਿਲਦਾ ਹੈ ਧਰਮ ਮਾਰਗ ’ਤੇ ਚੱਲਣ ਦਾ ਸੁਨੇਹਾ : ਭਾਟੀਆ*

0
50

ਫਗਵਾੜਾ 13 ਅਕਤੂਬਰ (ਸਾਰਾ ਯਹਾਂ/ਸ਼ਿਵ ਕੋੜਾ) ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਅਸ਼ੋਕ ਭਾਟੀਆ ਸਮੇਤ ‘ਆਪ’ ਆਗੂਆਂ ਨੇ ਫਗਵਾੜਾ ਦੇ ਸ਼੍ਰੀ ਹਨੂੰਮਾਨਗੜ੍ਹੀ, ਬਾਬਾ ਗੱਦੀਆ ਸਮੇਤ ਅਨੇਕਾਂ ਥਾਵਾਂ ‘ਤੇ ਆਯੋਜਿਤ ਦੁਸ਼ਹਿਰਾ ਸਮਾਗਮਾਂ ਵਿਚ ਆਪਣੀ ਹਾਜ਼ਰੀ ਦਰਜ ਕਰਵਾਈ। ਇਸ ਦੌਰਾਨ ਅਸ਼ੋਕ ਭਾਟੀਆ ਤੋਂ ਇਲਾਵਾ ਤਵਿੰਦਰ ਰਾਮ ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ ਅਤੇ ਕਸ਼ਮੀਰ ਸਿੰਘ ਮੱਲ੍ਹੀ ਚੇਅਰਮੈਨ ਨਗਰ ਸੁਧਾਰ ਟਰੱਸਟ ਫਗਵਾੜਾ ਨੇ ਸਾਰਿਆਂ ਨੂੰ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਦੁਸ਼ਹਿਰੇ ਦਾ ਇਹ ਤਿਉਹਾਰ ਸਾਨੂੰ ਦੱਸਦਾ ਹੈ ਕਿ ਬੁਰਾਈ ਦਾ ਅੰਤ ਹਮੇਸ਼ਾ ਬੁਰਾ ਹੁੰਦਾ ਹੈ। ਅਧਰਮ ਦਾ ਮਾਰਗ ਵਿਨਾਸ਼ ਵੱਲ ਲੈ ਜਾਂਦਾ ਹੈ, ਇਸ ਲਈ ਸਾਨੂੰ ਸੱਚ ਅਤੇ ਧਰਮ ਦੇ ਰਾਹ ’ਤੇ ਚੱਲਣਾ ਚਾਹੀਦਾ ਹੈ। ਅਸ਼ੋਕ ਭਾਟੀਆ ਅਤੇ ਹੋਰਨਾਂ ਨੂੰ ਦੁਸਹਿਰਾ ਕਮੇਟੀਆਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਗੋਪੀ ਬੇਦੀ, ਹਰੀਓਮ ਗੁਪਤਾ,ਹਰਜੀਤ ਜੋਸ਼ੀ,ਦੀਪਕ ਕੈਪਟਨ, ਕੁਲਵਿੰਦਰ ਸਿੰਘ, ਸੁਭਾਸ਼ ਕਵਾਤਰਾ, ਬਬਲੂ, ਭੁਪਿੰਦਰ ਬਸਰਾ, ਕੇਵਿਨ ਸਿੰਘ, ਮਨਮੋਹਨ ਸਿੰਘ ਅਤੇ ਡਾ.ਜਤਿੰਦਰ ਸਿੰਘ ਪਰਹਾਰ ਆਦਿ ਵੀ ਉਹਨਾਂ ਦੇ ਨਾਲ ਸਨ।

NO COMMENTS