ਬੁਰਜਰਾਠੀ 14,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਪਿੰਡ ਬੁਰਜਰਾਠੀ ਦੇ ਸੰਤ ਬਾਬਾ ਨਿਰਮਲ ਦਾਸ ਸਪੋਰਟਸ ਕਲੱਬ ਬੁਰਜ ਰਾਠੀ ਵੱਲੋ ਨਹਿਰੂ ਯੁਵਾ ਕੇਂਦਰ ਮਾਨਸਾ ਦੀ ਅਗਵਾਈ ਹੇਠ ਕੋਰੋਨਾ ਮਹਾਮਾਂਰੀ ਪ੍ਰਤੀ ਲੌਕਾਂ ਨੂੰ ਜਾਗਰੁਕ ਕਰਨ ਅਤੇ ਕੋਰੋਨਾ ਟੈਸਟ ਕਰਵੁaਣ ਲਈ ਇੱਕ ਦਿੰਨਾ ਕੈਪ ਲਗਾਇਆ ਗਿਆ।ਜਿਸ ਵਿੱਚ ਡਾ.ਬੇਅੰਤ ਕੌਰ ਦੀ ਅਗਵਾਈ ਹੇਠ ਡਾ.ਸੁਰਜ ਕੌਰ,ਰੋਸਨੀ ,ਲਖਵਿੰਦਰ ਕੌਰ ਅਤੇ ਗਗਨਦੀਪ ਸਿਵਲ ਹਸਪਤਾਲ ਮਾਨਸਾ ਦੀ ਟੀਮ ਵੱਲੋ ਕੋਰੋਨਾ ਸਬੰਧੀ 30 ਲੌਕਾਂ ਦੇ ਟੈਸਟ ਕੀਤੇ ਗਏ ਅਤੇ ਲੋਕਾਂ ਨੂੰ ਕੋਰਨਾ ਪ੍ਰਤੀ ਸਾਵਧਾਨੀਆਂ ਵਰਤਣ ਜਿਵੇਂ ਮਾਸਕ ਪਹਿਨਣਾ,ਇੱਕ ਮੀਟਰ ਦੀ ਦੂਰੀ ਬਣਾਈ ਰੱਖਣ ਅਤੇ ਵਾਰ ਵਾਰ ਹੱਥ ਧੋਣ ਲਈ ਪ੍ਰਰੇਤਿ ਕੀਤਾ ਗਿਆ।ਉਹਨਾਂ ਕਿਹਾ ਕਿ ਜੱਦ ਤੱਕ ਕੋਰੋਨਾ ਪ੍ਰਤੀ ਵੈਕਸੀਨ ਨਹੀ ਆਉਦੀ ਤਦੋ ਤੱਕ ਸਾਵਧਾਨੀਆਂ ਵਰਤਣਾ ਹੀ ਇਸ ਦਾ ਇਲਾਜ ਹੈ।ਇਸ ਮੋਕੇ ਹੋਰਨਾਂ ਤੋ ਇਲਾਵਾ ਜਗਦੇਵ ਸਿੰਘ ਮਾਨ ਪ੍ਰਧਾਨ,ਇਕਬਾਲ ਸਿੰਘ ਮਾਨ,ਕਰਮਜੀਤ ਰਾਠੀ, ਕੁਲਵੰਤ ਸਿੰਘ ਅਤੇ ਮੰਗਤ ਲਾਲ,ਸਿਰੰਦਰ ਕੁਮਾਰ ਹੀਰਕੇ ਨੇ ਸ਼ਮੂਲੀਅਤ ਕੀਤੀ।