*ਬੁਢਲਾਡਾ ਸੁਵਿਧਾ ਕੇਂਦਰ ਬਣੇ ਲੋਕਾਂ ਲਈ ਦੁਵਿਧਾ ਕੇਂਦਰ*

0
251

ਬੁਢਲਾਡਾ 22 ਦਸੰਬਰ (ਸਾਰਾ ਯਹਾਂ/ਅਮਨ ਮਹਿਤਾ)  ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕਰਨ ਅਤੇ ਅਲੱਗ—ਅਲੱਗ ਦਫਤਰਾਂ ਵਿੱਚ ਲੋਕਾਂ ਦੀ ਖੱਜਲ ਖੁਆਰੀ ਨੂੰ ਰੋਕਣ ਲਈ ਸਰਕਾਰ ਵੱਲੋਂ ਸਥਾਪਿਤ ਕੀਤੇ ਗਏ ਸੇਵਾ ਕੇਂਦਰ ਅੱਜ ਕੱਲ ਲੋਕਾਂ ਲਈ ਦੁਵਿਧਾ ਕੇਂਦਰ ਬਣ ਚੁੱਕੇ ਹਨ। ਇਹ ਗੱਲ ਉਸ ਸਮੇਂ ਸਾਬਿਤ ਹੋਈ ਜਦੋਂ ਠੰਡ ਦੇ ਮੌਸਮ ਹੋਣ ਦੇ ਬਾਵਜੂਦ ਅੱਜ ਹਨ੍ਹੇਰੇ 3 ਵਜੇ ਤੋਂ ਹੀ ਲੋਕ ਲਾਇਨਾਂ ਵਿੱਚ ਵਿਅਕਤੀ ਅਤੇ ਔਰਤਾਂ ਆਪਣੀ ਵਾਰੀ ਲੱਗਣ ਲਈ ਟੋਕਨ ਦੀ ਉਡੀਕ ਕਰ ਰਹੇ ਸਨ। ਇਸ ਮੌਕੇ ਮੀਨਾਕਸ਼ੀ, ਗੀਤਾਜਲੀ, ਗੁਰਪ੍ਰੀਤ ਕੌਰ, ਗੁਰਮੀਤ ਸਿੰਘ ਆਂਡਿਆਵਾਲੀ, ਰਣਜੀਤ ਸਿੰਘ ਹਸਨਪੁਰ ਨੇ ਦੱਸਿਆ ਕਿ ਐਸ.ਡੀ.ਐਮ. ਦਫਤਰ ਵਿਖੇ ਬਣੇ ਹੋਏ ਸੇਵਾ ਕੇਂਦਰ ਦਾ ਨਾਂਅ ਪ੍ਰਸ਼ਾਸ਼ਨ ਨੂੰ ਬਦਲ ਕੇ ਦੁਵਿਧਾ ਕੇਂਦਰ ਰੱਖ ਦੇਣਾ ਚਾਹੀਦਾ ਹੈ। ਇਸ ਕੇਂਦਰ ਵਿੱਚ ਆਮ ਲੋਕਾਂ ਨੂੰ ਖੱਜਲ ਖੁਆਰ ਕਰਨ ਲਈ ਸੰਬੰਧਤ ਅਧਿਕਾਰੀ ਆਏ ਦਿਨ ਨਵੀਆਂ ਹਦਾਇਤਾਂ ਦੱਸ ਕੇ ਲੋਕਾਂ ਨੂੰ ਖੱਜਲ ਖੁਆਰ ਕਰ ਰਹੇ ਹਨ। ਇਸ ਸੇਵਾ ਕੇਂਦਰ ਵਿੱਚ ਸਵੇਰ ਸਮੇਂ ਤੋਂ ਹੀ ਟੋਕਨ ਲਗਾਏ ਜਾਂਦੇ ਹਨ ਪਰ ਲੋਕ ਸਵੇਰੇ ਡਿਊਟੀ ਤੋਂ ਪਹਿਲਾ ਹੀ ਲਾਇਨ ਬਣਾਏ ਖੜੇ ਹੁੰਦੇ ਹਨ ਤਾਂ ਸਿਰਫ ਲਗਭਗ 35 ਟੋਕਨ ਲਗਾ ਕੇ ਕੰਮ ਜਿਆਦਾ ਹੋਣ ਦਾ ਬਹਾਣਾ ਬਣਾ ਕੇ ਅਗਲੇ ਟੋਕਨਾਂ ਦੀ ਉਡੀਕ ਲਈ ਖੜੇ ਕਰ ਦਿੱਤਾ ਜਾਂਦਾ ਹੈ। ਪੂਰਾ ਪੂਰਾ ਦਿਨ ਲੋਕਾਂ ਦਾ ਸੇਵਾ ਕੇਂਦਰ ਵਿੱਚ ਬੀਤ ਜਾਣ ਦੇ ਬਾਵਜੂਦ ਵੀ ਕੰਮ ਪੂਰ ਨਹੀਂ ਚੜ੍ਹਦਾ। ਕਈ ਵਾਰ ਤਾਂ ਲੋਕਾਂ ਨੂੰ ਸਿਸਟਮ ਵਿੱਚ ਤਕਨੀਕੀ ਖਰਾਬੀ ਜ਼ਾਂ ਸਿਸਟਮ ਹੋਲੀ ਹੋਣ ਦੇ ਬਾਹਾਣੇ ਬਣਾ ਕੇ ਵਾਪਿਸ ਪਰਤਨਤਾ ਪੈਂਦਾ ਹੈ। ਜਿੱਥੇ ਲੋਕ ਆਮ ਖੱਜਲ ਖੁਆਰ ਹੋ ਰਹੇ ਹਨ ਉਥੇ ਲੋਕ ਭਲਾਈ ਸਕੀਮਾਂ ਤੋਂ ਵੀ ਵਾਂਝੇ ਰਹਿ ਰਹੇ ਹਨ। ਸੇਵਾ ਕੇਂਦਰ ਦੇ ਕਰਮਚਾਰੀ ਆਮ ਲੋਕਾਂ ਨੂੰ ਰੋਜਾਨਾ ਕੰਮਾਂ ਲਈ ਟੋਕਨਾ ਦੀ ਵੰਡ ਸਮੇਂ ਵੀ ਤੰਗ ਪ੍ਰੇਸ਼ਾਨ ਕਰਦੇ ਹਨ ਅਤੇ ਆਪਣੀਆਂ ਮਨਮਰਜੀਆਂ ਕਰਦੇ ਹਨ। ਕਈ ਕਰਮਚਾਰੀ ਕੁਝ ਟੋਕਨ ਤਾਂ ਪਹਿਲਾ ਹੀ ਆਪਣੇ ਚਹੇਤਿਆਂ ਦੇ ਨਾਮ ਤੇ ਆਪਣੇ ਕੋਲ ਰੱਖ ਲੈਂਦੇ ਹਨ I ਲੋਕਾਂ ਨੇ ਦੱਸਿਆ ਸਾਡੇ ਲਾਭ ਪਾਤਰੀ ਕਾਰਡ ਪਤਾ ਨਹੀ ਬਣਨ ਗਏ ਕੇ ਨਹੀਂ, ਪਰ ਅਸੀਂ ਖੱਜਲ  ਜਰੂਰ ਹੋ ਰਹੇ ਹਾਂ। ਕੁਝ ਲੋਕਾਂ ਨੇ ਦੱਸਿਆ ਕਿ ਏਜੰਟ  ਤਾਂ ਲਾਭ ਪਾਤਰੀ ਕਾਰਡ ਦੇ 2000 ਰੁਪਏ ਵੀ ਲੈ ਰਹੇ ਹਨ।ਇਸ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਦਰਸ਼ਨ ਸਿੰਘ ਗੁਰਨੇ ਨੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਕਿ ਸੇਵਾ ਕੇਂਦਰ ਵਿੱਚ ਕਰਮਚਾਰੀਆਂ ਨੂੰ ਹਦਾਇਤਾਂ ਕੀਤੀਆਂ ਜਾਣ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ। ਲੋਕ ਨੂੰ ਸੇਵਾ ਕੇਂਦਰ ਵਿੱਚ ਮਿਲਣ ਵਾਲੇ ਸਹੂਲਤਾਵਾਂ ਨੂੰ ਯਕੀਨੀ ਬਣਾਉਣ।

NO COMMENTS