ਬੁਢਲਾਡਾ ਸ਼ਹਿਰ ਜੂਝ ਰਹੇ ਅਨੇਕਾਂ ਸਮੱਸਿਆਵਾਂ ਨਾਲ

0
237

ਬੁਢਲਾਡਾ 23 ਅਗਸਤ (ਸਾਰਾ ਯਹਾ/ਅਮਨ ਮਹਿਤਾ): ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਵਿਕਾਸ ਕਾਰਜਾਂ ਦੀ ਲੜੀ ਤਹਿਤ ਹਰ ਪਾਸੇ ਤੋ ਪਿਛੜਿਆ ਹੋਇਆ ਨਜ਼ਰ ਆ ਰਿਹਾ ਹੈ ਚਾਹੇ ਉਹ ਸੀਵਰੇਜ ਦੀ ਸਮੱਸਿਆ ਹੋਵੇ, ਚਾਹੇ ਨਾਜਾਇਜ਼ ਕਬਜ਼ਿਆਂ ਦੀ ਸਮੱਸਿਆ ਹੋਵੇ, ਚਾਹੇ ਆਵਾਰਾ ਪਸ਼ੂਆਂ ਦੀ ਸਮੱਸਿਆ ਹੋਵੇ, ਚਾਹੇ ਪੀਣ ਵਾਲੇ ਪਾਣੀ ਦੀ ਸਮੱਸਿਆ ਹੋਵੇ।  ਪਿਛਲੇ ਦਿਨੀਂ ਆਏ ਦੇਸ਼ ਭਰ ਦੇ ਸਰਵੇ ਵਿੱਚੋਂ ਉੱਤਰ ਭਾਰਤ ਦੀ ਸਭ ਤੋਂ ਗੰਦੀ ਨਗਰ ਪਾਲਿਕਾ ਦਾ ਦਰਜਾ ਸ਼ਹਿਰ ਬੁਢਲਾਡਾ ਨੂੰ ਦਿੱਤਾ ਗਿਆ ਹੈ ਜੋ ਸ਼ਹਿਰ ਦੀ ਨਗਰ ਕੌਂਸਲ ਅਤੇ ਪ੍ਰਸ਼ਾਸਨ ਤੇ ਇੱਕ ਸਵਾਲੀਆ ਚਿੰਨ੍ਹ ਲਗਾਉਂਦਾ ਨਜ਼ਰ ਆ ਰਿਹਾ ਹੈ । ਜਿਸ ਤੋਂ ਇਹ ਜਾਪਦਾ ਹੈ ਕਿ ਸ਼ਹਿਰ ਅੰਦਰ ਵਿਕਾਸ ਕਾਰਜਾਂ ਅਤੇ ਸੀਵਰੇਜ ਦੇ ਸਿਸਟਮ ਦਾ ਇਨ੍ਹਾਂ ਗੰਦਾ ਹਾਲ ਹੋ ਚੁੱਕਿਆ ਹੈ ਕਿ ਸ਼ਹਿਰ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਵਿਚ ਵੀ ਸੀਵਰੇਜ ਦਾ ਮਿਕਸ ਪਾਣੀ ਪੀਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਅੰਦਰ ਦੋ ਦੇ ਕਰੀਬ ਵੱਡੀਆਂ ਗਊਸ਼ਾਲਾਵਾਂ ਹੋਣ ਦੇ ਬਾਵਜੂਦ ਵੀ ਹਜ਼ਾਰਾਂ ਦੀ ਤਦਾਦ ਵਿੱਚ ਆਵਾਰਾ ਪਸ਼ੂ ਸੜਕਾਂ ਉੱਤੇ ਘੁੰਮਦੇ ਨਜ਼ਰ ਆ ਰਹੇ ਹਨ ਜੋ ਕਈ ਵਾਰ ਵੱਡੇ ਹਾਦਸੇ ਦਾ ਕਾਰਨ ਬਣ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਲੱਗਦਾ ਬਣਦੇ ਹੀ ਰਹਿਣਗੇ। ਇਸ ਤੋਂ ਇਲਾਵਾ ਸ਼ਹਿਰ ਅੰਦਰ ਬਣੇ ਓਵਰਬ੍ਰਿਜ ਤੇ ਲੱਗੀਆਂ ਸਟਰੀਟ ਲਾਈਟਾਂ ਪਿਛਲੇ ਲੰਬੇ ਸਮੇਂ ਤੋਂ ਬੰਦ ਨਜ਼ਰ ਆ ਰਹੀਆਂ ਹਨ ਸ਼ਹਿਰ ਅੰਦਰ ਕੋਈ ਵੀ ਪਾਰਕ ਨਾ ਹੋਣ ਕਰਕੇ ਲੋਕਾਂ ਨੂੰ ਸੈਰਗਾਹ ਕਰਨ ਅਤੇ ਆਪਣਾ ਸਮਾਂ ਗੁਜ਼ਾਰਨ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਾਰਨ ਲੋਕ ਸ਼ਹਿਰ ਦੇ ਰੇਲਵੇ ਸਟੇਸ਼ਨ ਅਤੇ ਸੜਕਾਂ ਉੱਪਰ ਹੀ ਸਵੇਰ ਦੀ ਸੈਰ ਕਰਦੇ ਹਨ ਜੋ ਕਿਸੇ ਹਾਦਸੇ ਦਾ ਕਾਰਨ ਵੀ ਬਣ ਸਕਦਾ ਹੈ। ਸ਼ਹਿਰ ਅੰਦਰ ਬਣੇ ਸਟੇਡੀਅਮ ਅੰਦਰ ਵੀ ਸਫ਼ਾਈ ਦਾ ਕੋਈ ਖ਼ਾਸ ਧਿਆਨ ਨਹੀ ਰੱਖਿਆ ਗਿਆ ਅਤੇ ਨਾ ਹੀ ਉੱਥੇ ਛਾਂਦਾਰ ਦਰੱਖਤ ਲਗਾਏ ਹੋਏ ਹਨ। ਸ਼ਹਿਰ ਅੰਦਰ ਥਾਂ ਥਾਂ ਉੱਪਰ ਗੰਦਗੀ ਦੇ ਢੇਰ ਨਜ਼ਰ ਆ ਰਹੇ ਹਨ ਜਿਸ ਕਾਰਨ ਲੋਕਾਂ ਨੂੰ ਲੰਘਣ ਟੱਪਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਵਧੀਆ ਮਾਹੌਲ ਵਿਚ ਰਹਿਣਾ ਪੈ ਰਿਹਾ ਹੈ। ਸ਼ਹਿਰ ਦੇ ਲੋਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਦੀਆਂ ਇਨ੍ਹਾਂ ਸਮੱਸਿਆਵਾਂ ਵੱਲ ਫੌਰੀ ਧਿਆਨ ਦਿੱਤਾ ਜਾਵੇ ਅਤੇ ਸ਼ਹਿਰ ਨੂੰ ਇਨ੍ਹਾਂ ਤੋਂ ਨਿਜ਼ਾਤ ਦਿਵਾਈ ਜਾਵੇ ਤਾਂ ਜੋ ਇੱਕ ਸੁੰਦਰ ਸ਼ਹਿਰ ਬਣਾਇਆ ਜਾ ਸਕੇ ਅਤੇ ਉੱਤਰ ਭਾਰਤ ਦੀ ਸਭ ਤੋਂ ਗੰਦੀ ਨਗਰਪਾਲਿਕਾ ਦੇ ਦਰਜੇ ਤੋਂ ਸ਼ਹਿਰ ਨੂੰ ਮੁਕਤ ਕਰਵਾਇਆ ਜਾ ਸਕੇ।

NO COMMENTS