*ਬੁਢਲਾਡਾ ਸ਼ਹਿਰ ਅੰਦਰ ਲੱਗੇ ਸਾਰੇ ਆਰ.ਓ ਚਲਾਏ – ਰਾਜਿੰਦਰ ਵਰਮਾ*

0
1

ਬੁਢਲਾਡਾ 1 ਜੂਨ (ਸਾਰਾ ਯਹਾਂ/ਅਮਨ ਮਹਿਤਾ): ਦਿਨੋਂ ਦਿਨ ਵਧ ਰਹੀ ਗਰਮੀ ਅਤੇ ਉਪਰੋਂ ਕਰੋਨਾ ਮਾਹਾਮਾਰੀ ਦੀ ਪੈ ਰਹੀ ਮਾਰ ਕਾਰਨ ਲੋਕ ਦਿਨੋਂ ਦਿਨ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਕਿਉਂਕਿ ਇਨ੍ਹਾਂ ਦੋਨਾਂ ਲਈ ਸਭ ਤੋਂ ਵੱਧ ਜ਼ਰੂਰਤ ਸਾਫ ਸੁਥਰੇ ਪਾਣੀ ਦੀ ਹੈ ਪਰ ਸ਼ਹਿਰ ਅੰਦਰ ਲੋਕਾਂ ਨੂੰ ਪੀਣ ਲਈ ਸਾਫ਼ ਸੁਥਰਾ ਅਤੇ ਆਰਓ ਫਿਲਟਰ ਪਾਣੀ ਬਹੁਤ ਘੱਟ ਮਿਲ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇੰਡੀਅਨ ਯੂਥ ਵੈੱਲਫੇਅਰ ਕਲੱਬ ਦੇ ਪ੍ਰਧਾਨ ਰਾਜਿੰਦਰ ਵਰਮਾ ਨੇ ਕਹੇ। ਉਹਨਾ ਕਿਹਾ ਕਿ ਧਰਤੀ ਹੇਠਲਾ ਪਾਣੀ  ਦੂਸ਼ਿਤ ਹੋਣ ਕਾਰਨ ਲੋਕਾਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਾਟਰ ਵਰਕਸਾਂ ਵਿੱਚ ਵੀ ਪਾਣੀ ਵਾਲੀ ਟੈਂਕੀ ਦਾ ਬਹੁਤ ਬੁਰਾ ਹਾਲ ਹੈ। ਜਿਸ ਕਰਕੇ ਲੋਕਾ ਨੂੰ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈਦਾ ਹੈ। ਉਹਨਾ ਕਿਹਾ ਕਿ ਗਰੀਬ ਪਰਿਵਾਰ ਦੇ ਲੋਕਾਂ ਲਈ ਆਪਣੇ ਘਰਾਂ ਅੰਦਰ ਆਰ ਓ ਲਗਵਾਉਣਾ ਉਨ੍ਹਾਂ ਦੀ ਪਹੁੰਚ ਤੋਂ ਦੂਰ ਹੈ। ਅਤੇ ਦੂਸਰੇ ਪਾਸੇ ਸ਼ਹਿਰ ਅੰਦਰ ਲੱਗੇ ਆਰ ਓ ਪਲਾਂਟ ਪਿਛਲੇ ਲੰਬੇ ਸਮੇਂ ਤੋਂ ਬੰਦ  ਪਏ ਹਨ। ਇੱਥੋਂ ਤਕ ਕਿ ਕਈ ਆਰ ਓ ਪਲਾਂਟਾਂ ਦਾ ਬਿਜਲੀ ਦੇ ਕੁਨੈਕਸ਼ਨ ਵੀ ਕੱਟ ਦਿੱਤੇ ਗਏ ਹਨ ਅਤੇ ਕਈ ਪਲਾਟ ਖੰਡਰ ਬਣ ਗਏ ਹਨ। ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਮੰਗ ਕੀਤੀ ਕਿ ਸ਼ਹਿਰ ਅੰਦਰ ਲੱਗੇ ਆਰ ਓ ਪਲਾਂਟ ਸਹੀ ਕਰਕੇ ਦੁਬਾਰਾ ਚਲਾਏ ਜਾਣ ਤਾਂ ਕਿ ਲੋਕਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮਿਲ ਸਕੇ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ। 

NO COMMENTS