ਬੁਢਲਾਡਾ ਸ਼ਹਿਰ ਅੰਦਰ ਨਾਜਾਇਜ਼ ਕਬਜ਼ਿਆਂ ਦੀ ਭਰਮਾਰ

0
383

ਬੁਢਲਾਡਾ, 28 ਜੁਲਾਈ   (ਸਾਰਾ ਯਹਾ,ਅਮਨ ਮਹਿਤਾ ) – ਸਥਾਨਕ ਸ਼ਹਿਰ ‘ਚ ਵੱਖ-ਵੱਖ ਥਾਵਾਂ ਤੇ ਕੁਝ ਲੋਕਾਂ ਵੱਲੋਂ ਨਜਾਇਜ ਕਬਜੇ ਕੀਤੇ ਹੋਏ ਹਨ। ਕੁਝ ਦੁਕਾਨਦਾਰਾਂ ਵੱਲੋਂ ਵੀ ਬਿਨਾਂ ਭੈਅ ਦੇ ਧੱੜਲੇ ਨਾਲ ਆਪਣੀਆ ਦੁਕਾਨਾ ਦਾ ਸਮਾਨ ਬਾਹਰ ਰਖ ਕੇ ਨਜਾਇਜ ਕਬਜੇ ਕੀਤੇ ਜਾ ਰਹੇ ਹਨ ਅਤੇ ਉਨਾਂ ਵੱਲੋਂ ਆਮ ਲੋਕਾਂ ਦੀ ਸੁਵਿਧਾ ਲਈ ਬਣਾਏ ਗਏ ਫੁੱਟਪਾਥ ਤੇ ਵੀ ਕਬਜੇ ਕੀਤੇ ਹੋਏ ਵੀ ਆਮ ਦੇਖੇ ਜਾ ਸਕਦੇ ਹਨ। ਜਿਸਦਾ ਲਾਹਾ ਆਮ ਲੋਕਾਂ ਦੀ ਬਜਾਏ ਦੁਕਾਨਦਾਰ ਖੂਬ ਉਠਾ ਰਹੇ ਹਨ। ਇਨਾਂ ਕੀਤੇ ਨਜਾਇਜ ਕਬਜਿਆ ਕਾਰਨ ਟਰੈਫਿਕ ਸਿਸਟਮ ਦਾ ਵੀ ਬੁਰਾ ਹਾਲ ਹੈ। ਜਦ ਇਨਾਂ ਨਜਾਇਜ ਕਬਜਿਆਂ ਨੂੰ ਲੈ ਕੇ ਕੁਝ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਇਹ ਨਜਾਇਜ ਕਬਜੇ ਕੁਝ ਦੁਕਾਨਦਾਰਾਂ ਵੱਲੋਂ ਦੇਖੋ ਦੇਖ ਕੀਤੇ ਹੋਏ ਹਨ ਅਤੇ ਉਹ ਇਹ ਬਹਾਨਾਂ ਲਗਾ ਦਿੰਦੇ ਹਨ ਕਿ ਬਾਹਰ ਸਮਾਨ ਕੱਢ ਕੇ ਲਗਾਉਣ ਨਾਲ ਗਾਹਕ ਵੱਧ ਆਉਦਾਂ ਹੈ। ਜਦਕਿ ਇਹ ਇੱਕ ਵਹਿਮ ਦੇ ਸਿਵਾਏ ਹੋਰ ਕੁੱਝ ਨਹੀਂ। ਲੋਕੀਂ ਇਹ ਵੀ ਕਹਿ ਰਹੇ ਹਨ ਕਿ ਜੇਕਰ ਕਦੇ ਭੁੱਲ ਭੁਲੇਖੇ ਇਨਾਂ ਨਜਾਇਜ ਕਬਜਿਆਂ ਦੀ ਖਾਨਾਪੂਰਤੀ ਕਰਨ ਲਈ ਪ੍ਰਸ਼ਾਸਨ ਦੇ ਅਧਿਕਾਰੀ ਗੇੜਾ ਮਾਰਨ ਆ ਜਾਂਦੇ ਹਨ ਤਾਂ ਇੰਨਾਂ ਦੁਕਾਨਦਾਰਾਂ ਨੂੰ ਇੰਨਾਂ ਅਧਿਕਾਰੀਆਂ ਦੇ ਆਉਣ ਦੀ ਪਹਿਲਾਂ ਹੀ ਭਿਣਕ ਲੱਗ ਜਾਂਦੀ ਹੈ ਤੇ ਇਹ ਫੁੱਟਪਾਥ ਤੇ ਲਗਾਏ ਸਮਾਨ ਨੂੰ ਪਹਿਲਾਂ ਹੀ ਦੁਕਾਨਾਂ ਅੰਦਰ ਕਰ ਲੈਦੇ ਹਨਤੇ ਅਧਿਕਾਰੀਆਂ ਦੇ ਜਾਣ ਤੋਂ ਬਾਅਦ ਤੁਰੰਤ ਸਮਾਨ ਨੂੰ ਫੁੱਟਪਾਥ ਤੇ ਰੱਖ ਦਿੰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਮਾਣਯੋਗ ਉੱਚ ਅਦਾਲਤਾਂ ਵੱਲੋਂ ਪਹਿਲਾਂ ਹੀ ਨਜਾਇਜ ਕਬਜਿਆਂ ਸਬੰਧੀ ਸ਼ਖਤ ਨਿਰਦੇਸ਼  ਦਿੱਤੇ ਹੋਏ ਹਨ ਪਰ ਪ੍ਰਸ਼ਾਸਨ ਪਤਾ ਨਹੀਂ ਕਿਉਂ ਇੰਨਾਂ ਨਿਰਦੇਸ਼ਾ ਨੂੰ ਅਣਗੋਲਾ ਕਰ ਰਿਹਾ ਹੈ। ਜਦ ਇਸ ਸ਼ਬੰਧੀ ਕਾਰਜਸਾਧਕ ਅਫਸਰ ਵਿਜੈ ਜਿਦਲ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਜਲਦ ਹੀ ਇਸ ਮਾਮਲੇ ਤੇ ਗੌਰ ਕਰਕੇ ਸਖਤ ਕਾਰਵਾਈ ਕੀਤੀ ਜਾਵੇਗੀ।

NO COMMENTS