*ਬੁਢਲਾਡਾ ਵਿੱਚ 91 ਵਹਰਿਆਂ ਦੀ ਬਜ਼ੁਰਗ ਸਮੇਤ 80 ਜਣਿਆਂ ਨੇ ਕਰਵਾਇਆ ਕੋਰੋਨਾ ਟੈਸਟ*

0
62

ਬੁਢਲਾਡਾ/ਮਾਨਸਾ, 9 ਮਈ  (ਸਾਰਾ ਯਹਾਂ/ਅਮਨ ਮਹਿਤਾ): ਡਿਪਟੀ ਕਮਿਸ਼ਨਰ ਸ਼ਰ੍ੀ ਮਹਿੰਦਰ ਪਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਿਸ਼ਨ ਫ਼ਤਿਹ ਤਹਿਤ ੽ਿਲਹ੍ੇ ਭਰ ਵਿੱਚ ਕੋਰੋਨਾ ਸੈਂਪਲਿੰਗ ਤੇ ਟੀਕਾਕਰਨ ਕੈਂਪਾਂ ਦੀ ਮੁਹਿੰਮ ਜਾਰੀ ਹੈ. ਇਸ ਲੜੀ ਤਹਿਤ ਅੱਜ ਐਸ.ਡੀ.ਐਮ ਬੁਢਲਾਡਾ (ਵਾਧੂ ਚਾਰਜ) ਸ਼ਰ੍ੀਮਤੀ ਸਰਬਜੀਤ ਕੌਰ ਦੀ ਨਿਗਰਾਨੀ ਹੇਠ ਵਾਰਡ ਨੰਬਰ 6 ਵਿਖੇ ਕੋਰੋਨਾ ਸੈਂਪਲਿੰਗ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ 80 ਤੋਂ ਵੱਧ ਨਾਗਰਿਕਾਂ ਨੇ ਸਵੈ ਇੱਛਾ ਨਾਲ ਸੈਂਪਲ ਦਿੱਤੇ.


ਕੈਂਪ ਬਾਰੇ ਜਾਣਕਾਰੀ ਦਿੰਦਿਆਂ ਨਾਇਬ ਤਹਿਸੀਲਦਾਰ ਸ਼ਰ੍ੀ ਜਿੰਸ਼ੂ ਬਾਂਸਲ ਨੇ ਦੱਸਿਆ ਕਿ ਕੈਂਪ ਪਰ੍ਤੀ ਨਾਗਰਿਕਾਂ ਦਾ ਹੁੰਗਾਰਾ ਉਤਸ਼ਾਹਜਨਕ ਰਿਹਾ ਅਤੇ ਕੌਂਸਲਰ ਸ਼ਰ੍ੀ ਦਰਸ਼ਨ ਸਿੰਘ ਤੇ ਆਸ਼ਾ ਵਰਕਰਾਂ ਕਰਮਜੀਤ ਕੌਰ ਤੇ ਸੁਖਪਾਲ ਕੌਰ ਵੱਲੋਂ ਘਰ ਘਰ ਲਗਾਏ ਗਏ ਸੁਨੇਹਿਆਂ ਦੇ ਸਦਕਾ ਲੋਕਾਂ ਨੇ ਸੈਂਪਲਿੰਗ ਕਰਵਾਈ. ਉਨਹ੍ਾਂ ਦੱਸਿਆ ਕਿ ਸਮੂਹ ਵਾਰਡਾਂ ਵਿਖੇ ਸੈਂਪਲਿੰਗ ਲਈ ਵਿਸ਼ੇਸ ਮੁਹਿੰਮ ਚਲਾਈ ਗਈ ਹੈ ਤਾਂ ਜੋ ਸਾਰੇ ਨਾਗਰਿਕਾਂ ਨੂੰ ਇਸ ਦਾਇਰੇ ਅਧੀਨ ਕਵਰ ਕੀਤਾ ਜਾ ਸਕੇ. ਕੈਂਪ ਦੌਰਾਨ 91 ਵਰਹ੍ਿਆਂ ਦੇ ਮਾਤਾ ਜੰਗੀਰ ਕੌਰ ਦੇ ਨਾਲ ਨਾਲ ਹੋਰ

ਬਜ਼ੁਰਗਾਂ ਤੇ ਬੱਚਿਆਂ ਨੇ ਵੀ ਸੈਂਪਲ ਦਿੱਤੇ ਅਤੇ ਆਪਣੇ ਆਲੇ ਦੁਆਲੇ ਵੀ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਿਹਤ ਸਲਾਹਾਂ ਦੀ ਪਾਲਣਾ ਕਰਦੇ ਰਹਿਣ ਲਈ ਪਰ੍ੇਰਿਤ ਕੀਤਾ. ਸ਼ਰ੍ੀ ਬਾਂਸਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸੈਂਪਲਿੰਗ ਤੇ ਟੀਕਾਕਰਨ ਜ਼ਰੂਰੀ ਹੈ.

NO COMMENTS