ਬੁਢਲਾਡਾ ਵਿੱਚ 75 ਵਿੱਚੋਂ 43 ਦੀ ਰਿਪੋਰਟ ਨੈਗਟਿਵ, ਬਾਕੀਆਂ ਦੀ ਦੇਰ ਰਾਤ ਤੱਕ ਆਉਣ ਦੀ ਸੰਭਾਵਨਾ

0
68

ਬੁਢਲਾਡਾ 12, ਅਪ੍ਰੈਲ(ਅਮਨ ਮਹਿਤਾ): ਨਿਜਾਮੂਦੀਨ ਮਰਕਸ ਜਮਾਤੀਆਂ ਸਮੇਤ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ 2 ਬੱਚਿਆ ਸਮੇਤ 11 ਵਿਅਕਤੀਆਂ ਦੇ ਟੈਸਟ ਪਾਜਟਿਵ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਸ਼ਹਿਰ ਵਿੱਚ ਡੋਰ ਟੂ ਡੋਰ ਸਰਵੇ ਕੀਤਾ ਗਿਆ.  ਜਿਸ ਦੇ ਮੱਦੇਨਜਰ ਇਨ੍ਹਾਂ ਨਾਲ ਅਸਿੱਧੇ ਤੌਰ ਤੇ ਸੰਪਰਕ ਵਿੱਚ ਆਉਣ ਵਾਲੇ 75 ਲੋਕਾਂ ਦੇ ਸੈਪਲ ਲਏ ਗਏ ਜਿਨ੍ਹਾਂ ਵਿੱਚ ਬਹੁ ਗਿਣਤੀ ਬੱਚੇ ਅਤੇ ਔਰਤਾਂ ਵੀ ਸ਼ਾਮਿਲ ਹਨ. ਜਿਨ੍ਹਾਂ ਵਿੱਚੋਂ 43 ਸੈਪਲ ਨੈਗਟਿਵ ਪਾਏ ਗਏ. ਅੱਜ ਚੌਥੇ ਦਿਨ ਵਿਭਾਗ ਵੱਲੋਂ 20 ਹੋਰ ਨਵੇਂ ਸੈਪਲ ਲਏ ਗਏ ਜਿਨ੍ਹਾ ਵਿੱਚ ਔਰਤਾਂ ਬੱਚੇ ਅਤੇ ਮਰਦ ਸ਼ਾਮਿਲ ਕੀਤੇ ਗਏ ਹਨ ਜ਼ੋ ਅਸਿੱਧੇ ਤੌਰ ਤੇ ਕਰੋਨਾ ਪਾਜਟਿਵ ਮਰੀਜ਼ਾ ਦੇ ਸੰਪਰਕ ਵਿੱਚ ਸਨ. ਜਿਸ ਨਾਲ ਹੁਣ ਤੱਕ ਕੁੱਲ 95 ਸੈਪਲ ਲਏ ਗਏ ਹਨ ਜਿਸ ਵਿਚੋਂ 43 ਨੈਗਟਿਵ ਆਏ ਹਨ ਅਤੇ 52 ਦੀ ਰਿਪੋਰਟ ਅਜੇ ਆਉਣੀ ਬਾਕੀ ਹੈ. ਸਿਹਤ ਵਿਭਾਗ ਵੱਲੋਂ ਰੋਜਾਨਾ ਵੱਖ ਵੱਖ ਟੀਮਾਂ ਬਣਾ ਕੀਤੇ ਗਏ ਸਰਵੇ ਵਿੱਚ ਇਨ੍ਹਾ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਸਨਾਖਤ ਕੀਤੀ ਜਾ ਰਹੀ ਹੈ. ਬਾਕੀ ਸੈਪਲਾਂ ਦੀ ਰਿਪੋਰਟ ਦੇਰ ਰਾਤ ਤੱਕ ਆਉਣ ਦੀ ਸੰਭਾਵਨਾ ਹੈ. ਸਿਹਤ ਵਿਭਾਗ ਵੱਲੋਂ ਅੱਜ ਲਏ ਗਏ ਸੈਪਲਾਂ ਵਾਲੇ ਵਿਅਕਤੀਆਂ ਨੂੰ ਇਕਾਤਵਾਸ ਵਿੱਚ ਭੇਜ਼ ਦਿੱਤਾ ਗਿਆ ਹੈ. ਦੂਸਰੇ ਪਾਸੇ ਵਾਰਡ ਨੰਬਰ 4 ਦੇ ਨਾਲ ਵਾਰਡ ਨੰਬਰ 2 ਅਤੇ 3 ਭਾਵੇਂ ਸੀਲ ਕੀਤਾ ਹੋਇਆ ਹੈ ਪਰ ਲੋਕਾਂ ਦੀ ਵਾਰਡ ਵਿਚਲੀ ਅੰਦਰੂਨੀ ਆਵਾਜਾਈ ਪਹਿਲਾ ਦੀ ਤਰ੍ਹਾਂ ਹੀ ਬਣੀ ਹੋਈ ਹੈ. ਪ੍ਰਸ਼ਾਸ਼ਨ ਵੱਲੋਂ ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਲੋਕ ਇਸ ਵਾਰਡ ਵਿੱਚ ਆਪਣੇ ਘਰਾਂ ਤੋਂ ਬਾਹਰ ਆਮ ਵੇਖੇ ਗਏ ਅਤੇ ਵਾਰਡ ਵਿੱਚ ਆਉਣ ਜਾਣ ਵਾਲੇ ਲੋਕਾਂ ਦਾ ਸਿਲਸਿਲਾ ਵੀ ਪਹਿਲਾ ਦੀ ਤਰ੍ਹਾਂ ਨਜਰ ਆ ਰਿਹਾ ਸੀ.ਕੀ ਕਹਿਣਾ ਹੈ ਡਿਪਟੀ ਕਮਿਸ਼ਨਰ ਮਾਨਸਾ ਦਾ: ਡੀ ਸੀ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਵਾਇਰਸ ਦੇ ਪਾਜਟਿਵ ਆਉਣ ਵਾਲੇ ਪਹਿਲੇ ਪੰਜ ਮਰੀਜ਼ਾ ਦੀ ਸਿਹਤ *ਚ ਕਾਫੀ ਸੁਧਾਰ ਹੈ. ਉਨ੍ਹਾ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਲੋਕ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ. ਉਨ੍ਹਾ ਕਿਹਾ ਕਿ ਜੇਕਰ ਕੋਈ ਮਰਕਸ ਜਮਾਤੀਆਂ ਦੇ ਸੰਪਰਕ ਵਿੱਚ ਅਸਿੱਧੇ ਤੋਰ ਤੇ ਵਿਅਕਤੀ ਆਇਆ ਹੈ ਤਾਂ ਉਸਦੀ ਸੂਚਨਾ ਤੁਰੰਤ ਸਿਹਤ ਵਿਭਾਗ ਨੂੰ ਦਿੱਤੀ ਜਾਵੇ.ਕੀ ਕਹਿਣਾ ਹੈ ਐਸ ਐਸ ਪੀ ਮਾਨਸਾ ਦਾ: ਐਸ ਐਸ ਪੀ ਮਾਨਸਾ ਡਾ. ਨਰਿੰਦਰ ਭਾਰਗਵ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਵਾਇਰਸ ਦੇ ਇਤਿਹਾਤ ਵਜੋਂ ਲਾਏ ਗਏ ਕਰਫਿਊ ਦੀ ਪਾਲਣਾ ਕਰਨ. ਉਨ੍ਹਾ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਰਾਸ਼ਨ ਜਾਂ ਇਸ ਸੰਬੰਧੀ ਕੋਈ ਸਮੱਸਿਆ ਹੈ ਤਾਂ ਤੁਰੰਤ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆ ਸਕਦਾ ਹੈ. ਉਨ੍ਹਾਂ ਕਿਹਾ ਕਿ ਦੁੱਧ, ਸਬਜੀਆਂ ਅਤੇ ਦਵਾਇਆ ਆਦਿ ਸਮਾਨ ਵੇਚਣ ਵਾਲੇ ਪ੍ਰਸ਼ਾਸ਼ਨ ਵੱਲੋਂ ਦਿੱਤੇ ਸਮਾ ਸਾਰਣੀ ਦੀ ਪਾਲਣਾ ਕਰਨ. ਬਿਨ੍ਹਾਂ ਵਜਾਹ ਦੇ ਬਾਹਰ ਘੁੰਮਣ ਵਾਲਿਆ ਦੇ ਖਿਲਾਫ ਹੋਵੇਗੀ ਕਾਰਵਾਈ. 

NO COMMENTS