*ਬੁਢਲਾਡਾ ਵਿੱਚ ਵਿਆਹ ਮਹਾਂ ਉਤਸਵ 8 ਮਾਰਚ ਨੂੰ*

0
29

ਬੁਢਲਾਡਾ 09 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ)ਸਥਾਨਕ ਸਟੇਟ ਐਵਾਰਡੀ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 8 ਮਾਰਚ 2024 ਨੂੰ ਮਹਿਲਾ ਦਿਵਸ ਮੌਕੇ ਕੀਤੇ ਜਾ ਰਹੇ 11 ਤੋਂ ਵੱਧ ਬੱਚੀਆਂ ਦੇ ਵਿਆਹਾਂ ਸਬੰਧੀ ਅੱਜ ਸੰਸਥਾ ਦੇ ਦਫਤਰ ਵਿਖੇ ਇਸ਼ਤਿਹਾਰ ਜਾਰੀ ਕੀਤੇ ਗਏ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਇਸ਼ਤਿਹਾਰ ਜਾਰੀ ਕਰਨ ਦੀ ਰਸਮ ਸਮਾਜ ਸੇਵੀ ਮਾਰਕੀਟ ਕਮੇਟੀ ਕਰਮਚਾਰੀ ਬੀਬੀ ਬਲਵਿੰਦਰ ਕੌਰ , ਮੈਡਮ ਕੰਚਨ ਮਦਾਨ ਐਮ ਸੀ ਵਾਰਡ 13 , ਬੀਬੀ ਕੁਲਦੀਪ ਕੌਰ , ਬੀਬੀ ਤਜਿੰਦਰ ਕੌਰ ਸਮੇਤ ਮੁੱਖ ਸਖਸੀਅਤਾਂ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਸ਼ੈੱਲਰ ਪ੍ਰਧਾਨ ਸ੍ਰੀ ਸ਼ਾਮ ਧਲੇਵਾਂ, ਜੈਨ ਸਭਾ ਪ੍ਰਧਾਨ ਸ੍ਰੀ ਚਰੰਜੀ ਲਾਲ ਜੈਨ , ਚੈਅਰਮੈਨ ਸੋਹਣਾ ਸਿੰਘ ਕਲੀਪੁਰ, ਸਮਾਜ ਸੇਵੀ ਸ਼੍ਰੀ ਵਿਜੈ ਗੋਇਲ, ਮਾਸਟਰ ਸੰਜੀਵ ਕੁਮਾਰ ਵਲੋਂ ਨਿਭਾਈ ਗਈ। ਉਹਨਾਂ ਦੱਸਿਆ ਕਿ ਸੰਸਥਾ ਵਲੋਂ 200 ਤੋਂ ਵੱਧ ਲੋੜਵੰਦ ਪਰਿਵਾਰਾਂ ਦੀ ਸੰਭਾਲ ਸਮੇਤ ਅਨੇਕਾਂ ਸਮਾਜ ਭਲਾਈ ਕਾਰਜ ਚਾਲੂ ਹਨ।ਈ ਓ ਕੁਲਵਿੰਦਰ ਸਿੰਘ ਅਤੇ ਚਰਨਜੀਤ ਸਿੰਘ ਝਲਬੂਟੀ ਨੇ ਦੱਸਿਆ ਕਿ ਹਰ ਸਾਲ ਵਾਂਗ ਬਹੁਤ ਹੀ ਲੋੜਵੰਦ ਅਤੇ ਅਨਾਥ ਬੱਚੀਆਂ ਦੇ ਵਿਆਹ 8 ਮਾਰਚ ਨੂੰ ਦਾਣਾ ਮੰਡੀ ਬੁਢਲਾਡਾ ਵਿਖੇ ਹੋਣੇ ਹਨ। ਇਸ ਸਬੰਧੀ ਲੋੜਵੰਦ ਬੱਚੀਆਂ ਦੇ ਪਰਿਵਾਰ 20 ਫਰਵਰੀ ਤੱਕ ਸਰਕਾਰੀ ਕੰਨਿਆ ਸਕੂਲ ਨੇੜੇ ਸੰਸਥਾ ਦੇ ਦਫਤਰ ਵਿਖੇ ਲੜਕੀ ਅਤੇ ਲੜਕੇ ਦੇ ਅਧਾਰ ਕਾਰਡਾਂ ਸਮੇਤ ਸੰਪਰਕ ਕਰਨ ਜਿਸ ਅਨੁਸਾਰ ਲੜਕੀ ਅਤੇ ਲੜਕੇ ਦੀ ਉਮਰ ਕ੍ਰਮਵਾਰ 18 ਅਤੇ 21 ਸਾਲ ਜ਼ਰੂਰੀ ਹੈ।ਇਸ ਮੌਕੇ ਉਪਰੋਕਤ ਤੋਂ ਇਲਾਵਾ ਸੰਸਥਾ ਮੈਂਬਰ ਸੁਖਦਰਸ਼ਨ ਸਿੰਘ ਕੁਲਾਨਾ, ਬਲਬੀਰ ਸਿੰਘ ਕੈਂਥ, ਸੁਰਜੀਤ ਸਿੰਘ ਟੀਟਾ, ਦਵਿੰਦਰਪਾਲ ਸਿੰਘ ਲਾਲਾ, ਗੁਰਤੇਜ ਸਿੰਘ ਕੈਂਥ, ਮਿ: ਮਿਠੂ ਸਿੰਘ,ਬਲਦੇਵ ਕੱਕੜ  ਰਜਿੰਦਰ ਵਰਮਾ, ਲੈਕ: ਡਾ: ਕ੍ਰਿਸ਼ਨ ਲਾਲ ਜੀ, ਇੰਦਰਜੀਤ ਸਿੰਘ ਟੋਨੀ, ਨਰੇਸ਼ ਕੁਮਾਰ ਬੰਸੀ, ਰਜਿੰਦਰ ਸਿੰਘ ਭੋਲਾ,ਸੋਹਣ ਸਿੰਘ, ਬਿਟੂ ਬੱਤਰਾ, ਜਗਮੋਹਨ ਸਿੰਘ, ਪਰਮਜੀਤ ਸਿੰਘ ਖਾਲਸਾ, ਨੱਥਾ ਸਿੰਘ, ਜਸ਼ਨਪ੍ਰੀਤ ਸਿੰਘ, ਗੁਪਾਲ ਸਿੰਘ, ਮਹਿੰਦਰ ਪਾਲ ਸਿੰਘ, ਹਰਬੰਸ ਸਿੰਘ, ਸਰੂਪ ਸਿੰਘ ਆਦਿ ਮੌਜੂਦ ਸਨ।

NO COMMENTS