*ਬੁਢਲਾਡਾ ਵਿੱਚ ਲੋਕਾਂ ਵੱਲੋਂ ਕੀਤਾ ਗਏ ਨਜ਼ਾਇਜ਼ ਕਬਜ਼ਿਆ ਕਾਰਨ ਸਥਿਤੀ ਤਣਾਅਪੂਰਨ*

0
276

ਬੁਢਲਾਡਾ 29, ਜੂਨ (ਸਾਰਾ ਯਹਾਂ/ਅਮਨ ਮਹਿਤਾ): ਸਥਾਨਕ ਸ਼ਹਿਰ ਅੰਦਰ ਬੱਸ ਸਟੈਡ ਦੇ ਨਜ਼ਦੀਕ ਇੱਕ ਕਲੋਨੀ ਦੇ 35 ਪਲਾਟ ਧਾਰਕਾਂ ਵੱਲੋਂ ਪਾਸ ਕੀਤੇ ਗਏ ਨਕਸ਼ੇ ਦੇ ਉਲਟ ਵੱਧ ਜਗ੍ਹਾ ਤੇ ਕੀਤੇ ਨਜ਼ਾਇਜ਼ ਕਬਜ਼ੇ ਨੂੰ ਛੁਡਾਉਣ ਦਾ ਮੁੱਦਾ ਸਾਹਮਣੇ ਆਉਣ ਕਾਰਨ ਸਥਿਤੀ ਤਣਾਅਪੂਰਨ ਬਣ ਗਈ ਹੈ ਅਤੇ ਕਿਸੇ ਵੀ ਸਮੇਂ ਪਲਾਟ ਧਾਰਕਾਂ ਅਤੇ ਜਮੀਨ ਮਾਲਕਾਂ ਨਾਲ ਟਕਰਾਅ ਪੈਦਾ ਹੋ ਸਕਦਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੋਨੀ ਵੈਲਫੇਅਰ ਕਮੇਟੀ ਦੇ ਚੇਅਰਮੈਨ ਸੁਖਦਰਸ਼ਨ ਸ਼ਰਮਾਂ, ਜਰਨਲ ਸਕੱਤਰ ਪੁਨਿਤ ਸਿੰਗਲਾ ਨੇ ਦੱਸਿਆ ਕਿ ਕਲੋਨੀ ਦੇ 35 ਦੇ ਕਰੀਬ ਪਲਾਟ ਧਾਰਕਾਂ ਵੱਲੋਂ ਨਗਰ ਕੋਸਲ ਵੱਲੋਂ ਪਾਸ ਕੀਤੇ ਨਕਸ਼ੇ ਦੇ ਉਲਟ ਵਾਧੂ ਜਗ੍ਹਾਂ ਤੇ ਕਬਜ਼ਾ ਕੀਤਾ ਹੋਇਆ ਹੈ ਜ਼ੋ ਗਲਤ ਹੈ। ਕਲੋਨੀ ਵਿੱਚੋਂ ਰਾਸਤੇ ਦੇ ਮੁੱਦੇ ਤੇ ਬੋਲਦਿਆਂ ਕਿਹਾ ਕਿ ਇਸ ਨਾਲ ਕਲੋਨੀ ਦੀ ਸੁਰੱਖਿਆਂ ਨੂੰ ਕੋਈ ਢਾਹ ਨਹੀਂ ਲੱਗੇਗੀ ਕਿਉਕਿ ਕਲੋਨੀ ਦੀ ਚਾਰਦਿਵਾਰੀ ਵਿੱਚ ਉਪਰੋਕਤ ਪਲਾਟ ਵਿੱਚ ਭਰਤ ਪਾਉਣ ਕਾਰਨ ਨੀਵੀਂ ਰਹਿ ਗਈ ਸੀ ਪਰੰਤੂ ਪਲਾਟ ਧਾਰਕ ਨੇ ਕਲੋਨੀ ਦੀ ਸੁਰੱਖਿਆਂ ਨੁੰ ਮੱਦੇਨਜਰ ਰੱਖਦਿਆਂ ਵਸਨੀਕਾਂ ਦੇ ਕਹਿਣ ਤੇ ਗੇਟ ਲਗਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਲੋਨੀ ਵਿੱਚ 196 ਮੈਬਰ ਹਨ ਅਤੇ 90 ਦੇ ਕਰੀਬ ਲੋਕਾਂ ਨੇ ਆਪਣੀ ਜਗ੍ਹਾਂ ਤੇ ਮਕਾਨਾਂ ਦੀ ਉਸਾਰੀ ਕਰ ਲਈ ਹੈ ਅਤੇ 35 ਦੇ ਕਰੀਬ ਪਲਾਟ ਧਾਰਕ ਜ਼ੋ 25 ਤੋਂ 47 ਨੰਬਰ ਅਤੇ 145 ਤੋਂ 157 ਨੰਬਰ ਤੱਕ ਹਨ ਨੇ ਨਕਸ਼ੇ ਤੋਂ ਬਾਹਰ ਉਸਾਰੀ ਕੀਤੀ ਗਈ ਹੈ। ਇਸ ਸੰਬੰਧੀ ਜਦੋਂ ਕਲੋਨੀ ਦੇ ਨੇਤਾ ਪ੍ਰੇਮ ਸਿੰਘ ਦੋਦੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਲੋਨੀ ਵਿੱਚੋਂ ਰਾਸਤੇ ਨੂੰ ਬੰਦ ਕਰਵਾਉਣ ਲਈ ਅਸੀਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਰਾਸਤਾ ਖੁੱਲਣ ਨਾਲ ਕਲੋਨੀ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ ਹੈ। ਨਜ਼ਾਇਜ਼ ਕਬਜ਼ੇ ਸੰਬੰਧੀ ਉਹ ਸਾਹਮਣੇ ਟੇਬਲ ਤੇ ਬੈਠ ਕੇ ਗੱਲ ਕਰਨ ਨੂੰ ਤਿਆਰ ਹਨ ਪ੍ਰੰਤੂ ਉਨ੍ਹਾਂ ਕਿਹਾ ਕਿ ਕਲੋਨੀ ਦੇ ਪ੍ਰਬੰਧਕਾਂ ਵੱਲੋਂ ਦਿੱਤੀ ਗਈ ਚਾਰਦਿਵਾਰੀ ਦੇ ਮੁਤਾਬਕ ਹੀ ਨਕਸ਼ੇ ਤਿਆਰ ਕੀਤੇ ਗਏ ਹਨ। ਦੂਸਰੇ ਪਾਸੇ ਸਿਟੀ ਪੁਲਿਸ ਦੇ ਐਸ ਐਚ ਓ ਤਰਨਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾ ਕਿਹਾ ਕਿ ਕਲੋਨੀ ਵਿੱਚ ਰਾਸਤਾ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਪਰ ਪਲਾਟ ਧਾਰਕਾਂ ਵੱਲੋਂ ਨਜ਼ਾਇਜ਼ ਕਬਜ਼ੇ ਸੰਬੰਧੀ ਉਨ੍ਹਾਂ ਨੂੰ ਕੋਈ ਇੰਤਲਾਹ ਨਹੀਂ ਹੈ। ਕਲੋਨੀ ਨਿਵਾਸੀ ਬਘੇਲ ਸਿੰਘ ਨੇ ਦੱਸਿਆ ਕਿ ਨਜ਼ਾਇਜ਼ ਕਬਜ਼ਾਧਾਰੀ ਆਪਣੇ ਵੱਲੋਂ ਕੀਤੀ ਗਈ ਗਲਤੀ ਨੂੰ ਛੂਪਾਉਣ ਲਈ ਕਲੋਨੀ ਵਿੱਚ ਰਾਸਤੇ ਦੇ ਮੁੱਦੇ ਨੂੰ ਤੁੱਲ ਦੇ ਰਹੇ ਹਨ ਜ਼ੋ ਕਿ ਕਲੋਨੀ ਦੀ ਦੀਵਾਰ ਨੀਵੀਂ ਹੋਣ ਕਾਰਨ ਉਹ ਇਸ ਮਾਮਲੇ ਨੂੰ ਰਾਸਤੇ ਦਾ ਨਾਮ ਦੇ ਰਹੇ ਹਨ। ਜ਼ੋ ਸਰਾਸਰ ਗਲਤ ਹੈ ਤਾਂ ਜ਼ੋ ਨਜ਼ਾਇਜ਼ ਕਬਜ਼ੇ ਦਾ ਮਾਮਲਾ ਦਬ ਕੇ ਰਹਿ ਜਾਵੇ ਜ਼ਦੋਂ ਕਿ ਰਾਸਤੇ ਦਾ ਕੋਈ ਮੁੱਦਾ ਹੀ ਨਹੀਂ। ਉਨ੍ਹਾ ਕਿਹਾ ਕਿ 35 ਨਜ਼ਾਇਜ਼ ਪਲਾਟ ਕਬਜ਼ਾਧਾਰੀਆਂ ਵੱਲੋਂ ਨਕਸ਼ੇ ਤੋਂ ਬਾਹਰ ਕੀਤੇ ਗਏ ਕਬਜ਼ੇ ਨੂੰ ਕੁੱਝ ਪਲਾਟ ਧਾਰਕਾਂ ਨੇ ਇਸ ਮਾਮਲੇ ਨੂੰ ਸੁਲਝਾਉਣ ਲਈ ਉਨ੍ਹਾਂ ਤੱਕ ਟੇਬਲ ਤੇ ਬੈਠ ਕੇ ਹੱਲ ਕਰਨ ਦੀ ਗੁਹਾਰ ਵੀ ਲਗਾਈ ਗਈ ਹੈ। ਕਲੋਨੀ ਦੇ ਮਾਮਲੇ ਨੂੰ ਲੈ ਕੇ ਸ਼ਹਿਰ ਦੇ ਲੋਕਾਂ ਵੱਲੋਂ ਚਿੰਤਾ ਪ੍ਰਗਟ ਕਰਦਿਆਂ ਐਸ ਐਸ ਪੀ ਮਾਨਸਾ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਨੂੰ ਫੋਰੀ ਤੋਰ ਤੇ ਹੱਲ ਕਰਨ। ਇਸ ਸੰਬੰਧੀ ਕਾਰਜ ਸਾਧਕ ਅਫਸਰ ਵਿਜੈ ਜਿੰਦਲ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਪਲਾਟਾਂ ਦੇ ਨਕਸ਼ੇ ਤੋਂ ਵੱਧ ਨਜ਼ਾਇਜ਼ ਕਬਜ਼ੇ ਅਤੇ ਰਾਸਤੇ ਸੰਬੰਧੀ ਦੋਵੇਂ ਧਿਰਾਂ ਵੱਲੋਂ ਸ਼ਿਕਾਇਤ ਪੱਤਰ ਪ੍ਰਾਪਤ ਹੋ ਚੁੱਕੇ ਹਨ ਇਸ ਮਾਮਲੇ ਦੀ ਜਾਂ ਉਪਰੰਤ ਹੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ।

NO COMMENTS