ਬੁਢਲਾਡਾ ਵਿੱਚ ਰਾਤ ਦੇ ਕਰਫਿਊ ਦੌਰਾਨ ਚੋਰਾ ਨੇ ਮੰਦਿਰ ਦੀਆਂ ਗੋਲਕਾਂ ਕੀਤੀਆਂ ਸਾਫ

0
726

ਬੁਢਲਾਡਾ – 23 ਮਈ (   (ਸਾਰਾ ਯਹਾ/ ਅਮਨ ਮਹਿਤਾ): ਸਥਾਨਕ ਸ਼ਹਿਰ ਦੇ ਰੇਲਵੇ ਸ਼ਟੇਸ਼ਨ ਦੇ ਨਜ਼ਦੀਕ ਪ੍ਰਾਚੀਨ ਸ੍ਰੀ ਭਗਵਤੀ ਮੰਦਿਰ ਦੇ ਗੋਲਕਾਂ ਦੇ ਤਾਲੇ ਤੋੜ ਕੇ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ. ਮੰਦਿਰ ਦੇ ਪੁਜਾਰੀ ਰਾਮ ਕਿਸ਼ੋਰ ਸ਼ਰਮਾ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਮੰਦਿਰ ਖੋਲਣ ਸਮੇਂ ਮੰਦਿਰ ਪਹੁੰਚੇ ਦਾ ਦੇਖਿਆ ਕਿ ਮੰਦਿਰ ਦੇ ਬਾਹਰ ਲੱਗੇ ਦੋ ਗੋਲਕਾਂ ਦੇ ਤਾਲੇ ਟੁੁੱਟੇ ਪਏ ਸਨ. ਜਿਸ ਸੰਬੰਧੀ ਫੋਰੀ ਤੌਰ ਤੇ ਮੰਦਿਰ ਕਮੇਟੀ ਦੇ ਆਗੂ ਭਗਵਾਨ ਦਾਸ ਸਿੰਗਲਾ, ਓਮ ਪ੍ਰਕਾਸ਼ ਖਟਕ ਨੂੰ ਜਾਣੂ ਕਰਵਾ ਦਿੱਤਾ ਗਿਆ. ਜਿਨ੍ਹਾਂ ਨੇ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ. ਮੌਕੇ ਤੇ ਘਟਨਾ ਦਾ ਜਾਇਜ਼ਾ ਲੈਣ ਲਈ ਏ ਐਸ ਆਈ ਪਰਮਜੀਤ ਸਿੰਘ ਪੁਲਿਸ ਪਾਰਟੀ ਸਮੇਤ ਪੁੱਜ਼ੇ ਤਾਂ ਉਨ੍ਹਾਂ ਨੇ ਆਲੇ ਦੁਆਲੇ ਲੱਗੇ ਸੀ ਸੀ ਟੀ ਵੀ ਕੈਮਰਿਆ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਗਿਆ ਹੈ. ਮੰਦਿਰ ਦੇ ਪ੍ਰਬੰਧਕਾਂ ਨ ਦੱਸਿਆ ਕਿ ਨਵਰਾਤਿਰਾ ਨੇ ਤਿਉਹਾਰਾ ਤੋਂ ਪਹਿਲਾ ਦੇ ਗੋਲਕ ਖੁੱਲੇ ਨਹੀਂ ਗਏ ਸਨ. ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਦੇ ਮੁਕਾਬਲੇ ਹਰ ਵਾਰ ਗੋਲਕ ਵਿੱਚੋਂ 25 ਤੋਂ 30 ਹਜ਼ਾਰ ਰੁਪਏ ਦੀ ਭਾਨ ਅਤੇ ਰੁਪਏ ਨਿਕਲਦੇ ਸਨ. ਉਨ੍ਹਾਂ ਕਿਹਾ ਕਿ ਇਸ ਵਾਰ ਵੀ ਅੰਦਾਜ਼ੇ ਮੁਤਾਬਕ ਗੋਲਕਾਂ ਵਿੱਚੋਂ ਇੰਨੀ ਰਾਸ਼ੀ ਬਣਦੀ ਹੈ. ਜ਼ੋ ਚੋਰਾ ਨੇ ਸਾਫ ਕਰ ਦਿੱਤੀ ਹੈ. ਵਰਣਨਯੌਗ ਹੈ ਕਿ ਸ਼ਹਿਰ ਵਿੱਚ ਰਾਤ ਦੇ ਸਮੇਂ ਕਰਫਿਊ ਅਤੇ ਪੁਲਿਸ ਗਸ਼ਤ ਹੋਣ ਦੇ ਬਾਵਜੂਦ ਵੀ ਚੋਰਾ ਨੇ ਗੋਲਕ ਸਾਫ ਕਰਕੇ ਪੁਲਿਸ ਨੂੰ ਚਕਮਾ ਦੇ ਦਿੱਤਾ. ਮੰਦਿਰ ਕਮੇਟੀ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੇੈ ਚੋਰਾ ਦੀ ਭਾਂਲ ਕਰਕੇ ਸਖਤ ਕਾਰਵਾਈ ਕੀਤੀ ਜਾਵੇ.               

NO COMMENTS