ਬੁਢਲਾਡਾ ਵਿੱਚ ਨੈਗਟਿਵ ਚੋ 2 ਦੇ ਪਾਜ਼ੇਟਿਵ ਟੈਸਟ ਆਉਣ ਤੋਂ ਸਹਿਮ ਦਾ ਮਾਹੌਲ

0
389

ਬੁਢਲਾਡਾ, 26 ਅਪ੍ਰੈਲ ( ਸਾਰਾ ਯਹਾ/ਅਮਨ ਮਹਿਤਾ): ਕਰੋਨਾ ਵਾਇਰਸ ਦੀ ਮਹਾਮਾਰੀ ਨੂੰ ਜੜੋ ਖਤਮ ਕਰਨ ਲਈ ਇਤਿਆਤ ਵਜੋਂ ਜਾਰੀ ਕੀਤੀਆਂ ਹਦਾਇਆ ਦੇ ਬਾਵਜੂਦ ਨੈਗਟਿਵ ਕਰੋਨਾ ਟੈਸਟ ਵਿਅਕਤੀਆਂ ਵਿੱਚੋਂ 2 ਦੇ ਪਾਜਟਿਵ ਆਉਣ ਤੋਂ ਬਾਅਦ ਸ਼ਹਿਰ ਬੁਢਲਾਡਾ ਸਮੇਤ ਪੂਰੇ ਜਿਲ੍ਹੇ ਵਿੱਚ ਲੋਕਾਂ ਦੇ ਮਨਾ ਤੇ ਸਹਿਮ ਦਾ ਮਹੌਲ ਦੇਖਣ ਨੂੰ ਮਿਲਿਆ. ਉਨ੍ਹਾਂ ਦੇ ਮਨਾਂ ਚ ਡਰ ਹੋਣ ਤੇ ਆਪਣੇ ਘਰਾਂ ਚ ਕੈਦ ਰਹੇ. ਇਸ ਦੌਰਾਨ ਜ਼ਿਲਾ ਪ੍ਰਸ਼ਾਸਨ ਜਿਲ੍ਹੇ ਦੇ ਲੋਕਾਂ ਨੂੰ ਇੱਕ ਵੱਡੀ ਰਾਹਤ ਦਿੰਦਿਆਂ ਬੁਢਲਾਡਾ ਸਮੇਤ ਜਿਲ੍ਹੇ ਵਿੱਚ ਕਰਫਿਊ ਪਾਸਾਂ ਰਾਹੀਂ ਆਉਣ ਅਤੇ ਜਾਣ ਵਾਲੇ ਲੋਕਾਂ ਦੀ ਸਨਾਂਖਤ ਕਰਨ ਦਾ ਫੈਸਲਾ ਕੀਤਾ ਗਿਆ ਹੈ. ਇੱਕਤਰ ਕੀਤੀ ਜਾਣਕਾਰੀ ਅਨੁਸਾਰ ਨੈਗਟਿਵ ਕੇਸਾਂ ਵਿੱਚ 2 ਪਾਜਟਿਵ ਤੋਂ ਬਾਅਦ ਹਾਟ ਸਪਾਟ ਹਲਕਿਆ ਅਤੇ ਜਿਲਿ੍ਹਆ ਤੋਂ ਆਉਣ ਜਾਣ ਵਾਲੇ ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਜਾ ਚੁੱਕੀ ਹੈ. ਜਿਨ੍ਹਾਂ ਵਿੱਚੋਂ ਰੋਜ਼ਾਨਾਂ 50 ਤੋਂ 100 ਦੇ ਕਰੀਬ ਲੋਕਾਂ ਦੇ ਕਰੋਨਾ ਸੈਪਲ ਲਏ ਜਾਣਗੇ. ਇਸ ਸੰਬੰਧੀ ਸਿਹਤ ਵਿਭਾਗ ਵੱਲੋਂ ਪੂਸ਼ਟੀ ਨਹੀਂ ਕੀਤੀ ਗਈ ਪਰੰਤੂ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਤਿਆਤ ਵਜੋਂ ਜਾਰੀ ਕੀਤੀਆਂ ਗਈਆ ਹਦਾਇਤਾ ਦੀ ਹਲਚਲ ਅਤੇ ਚੋਕਸੀ ਇਸ ਗੱਲ ਦੀ ਗਵਾਹੀ ਭਰ ਰਹੀ ਹੈ. ਜਿਲ੍ਹੇ ਵਿੱਚ ਐਸ ਐਸ ਪੀ ਮਾਨਸਾ ਡਾ. ਨਰਿੰਦਰ ਭਾਰਗਵ ਵੱਲੋਂ ਸਖਤੀ ਕਰਦਿਆਂ ਸ਼ਹਿਰਾਂ ਦੇ ਸਾਰੇ ਰਸਤਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ. ਕਿਸੇ ਨੂੰ ਵੀ ਸ਼ਹਿਰ ਦੇ ਅੰਦਰ ਜਾਂ ਬਾਹਰ ਜਾਣ ਨਹੀਂ ਦਿੱਤਾ ਜਾ ਰਿਹਾ. ਭਾਵੇਂ ਬੁਢਲਾਡਾ ਵਿੱਚ 5 ਜਮਾਤੀਆਂ ਸਮੇਤ 11 ਲੋਕਾਂ ਦੇ ਪਾਜਟਿਵ ਟੈਸਟਾਂ ਵਿੱਚੋਂ 3 ਲੋਕਾਂ ਦੇ ਟੈਸਟ ਨੈਗਟਿਵ ਆਉਣ ਤੋਂ ਬਾਅਦ ਰਾਹਤ ਤਾਂ ਮਹਿਸੂਸ ਕਰ ਰਹੇ ਹਨ ਪਰੰਤੂ ਨੈਗਟਿਵ ਟੈਸਟਾਂ ਵਿੱਚੋਂ ਪਾਜਟਿਵ ਆਉਣ ਕਾਰਨ ਡਰ ਦਾ ਮਾਹੌਲ ਬਣਿਆ ਹੋਇਆ ਹੈ. ਸਿਹਤ ਵਿਭਾਗ ਵੱਲੋਂ ਵਾਰਡ ਨੰਬਰ 4 ਇਲਾਕੇ ਵਿੱਚ ਸੂਗਰ, ਖੰਗ, ਸਾਹ ਨਾਲ ਪੀੜਤ ਲੋਕਾਂ ਦੇ ਵੀ ਟੈਸਟ ਕਰਨ ਦਾ ਫੈਸਲਾ ਕੀਤਾ ਗਿਆ ਹੈ. ਜਿਸ ਤਹਿਤ ਸਰਵੇ ਸ਼ੁਰੂ ਕਰ ਦਿੱਤਾ ਗਿਆ ਹੈ. ਕਰੋਨਾਂ ਵਾਇਰਸ ਦੇ ਇਤਿਆਤ ਵਜੋਂ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾ ਦੀ ਪਹਿਲੀ ਕਤਾਰ ਵਿੱਚ ਕਰੋਨਾ ਯੋਧਿਆ ਵਜੋਂ ਜੰਗ ਲੜ੍ਹ ਰਹੇ ਲੋਕਾਂ ਦੇ ਕਰੋਨਾ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ. ਜਿਸ ਤਹਿਤ ਵਿਭਾਗ ਵੱਲੋਂ ਡਾਕਟਰ, ਪੁਲਿਸ ਕਰਮੀ, ਦਰਜਾ ਚਾਰ ਕਰਮੀਆਂ, ਦੁੱਧ, ਸਬਜੀ ਵਿਕਰੇਤਾ ਜ਼ੋ ਵੱਧ ਤੋਂ ਵੱਧ ਲੋਕਾਂ ਦੇ ਸੰਪਰਕ ਵਿੱਚ ਹਨ ਸੰਬੰਧੀ ਸਨਾਖਤ ਕਰਨ ਲਈ ਐਸ ਐਮ ਓ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸੂਚੀ ਤਿਆਰ ਕਰਕੇ ਭੇਜਣ ਦੀ ਹਦਾਇਤ ਕੀਤੀ ਗਈ ਹੈ.

NO COMMENTS