ਬੁਢਲਾਡਾ ਵਿੱਚ ਨੇ ਰਾਸ਼ਨ ਵੰਡਣ ਆਏ ਅਧਿਕਾਰੀਆਂ ਦੀ ਗੱਡੀ ਨੂੰ ਘੇਰਾ ਪਾ ਕੀਤੀ ਨਾਅਰੇਬਾਜੀ

0
331

ਬੁਢਲਾਡਾ 6 ਮਈ (ਅਮਨ ਮਹਿਤਾ)ਕੋਰੋਨਾ ਵਾਇਰਸ ਦੇ ਚੱਲਦਿਆ ਸੂਬੇ ਅੰਦਰ ਲਗਾਏ ਗਏ ਕਰਫਿਊ ਦੌਰਾਨ ਸਰਕਾਰਾਂ ਵੱਲੋਂ ਗਰੀਬ ਜ਼ਰੂਰਮੰਦ ਲੋਕਾਂ ਨੂੰ ਰਾਸ਼ਨ ਪਹੁੰਚਾਣ ਦੀ ਵਿੱਢੀ ਗਈ ਮੁਹਿੰਮ ਦਾ ਫਾਇਦਾ ਜ਼ਰੂਰਤਮੰਦ ਤੱਕ ਨਾ ਪਹੁੰਚਕੇ ਸਥਾਨਕ ਲੀਡਰਾਂ ਵੱਲੋਂ ਆਪਣੇ ਚਹੇਤਿਆ ਨੂੰ ਖੁਸ਼ ਕਰਨ ਦੇ ਮੰਤਵ ਨਾਲ ਕੁਝ ਕੁ ਪਰਿਵਾਰਾਂ ਨੂੰ ਹੀ ਪਹੁੰਚਾਇਆ ਜਾ ਰਿਹਾ ਹੈ, ਜਦਕਿ ਕਈ-ਕਈ ਦਿਨਾਂ ਤੋਂ ਭੁੱਖੇ ਬੈਠੇ ਗਰੀਬ ਪਰਿਵਾਰਾਂ ਦੀ ਕਿਸੇ ਵੱਲੋਂ ਕੋਈ ਸਾਰ ਨਹੀਂ ਲਈ ਜਾ ਰਹੀ। ਰਾਸ਼ਨ ਦੀ ਵੰਡ ਨੂੰ ਲੈ ਕੇ ਅਜਿਹਾ ਹੀ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਵਾਰਡ ਨੰਬਰ ੬ ਦੇ ਗਰੀਬ ਲੋਕਾਂ ਨੇ ਇਸ ਦਾ ਵਿਰੋਧ ਕਰਦਿਆ ਰਾਸ਼ਨ ਪਹੁੰਚਾਣ ਆਏ ਨਗਰ ਕੌਸਲ ਦੇ ਅਧਿਕਾਰੀਆਂ ਦੀ ਘੇਰਾਬੰਦੀ ਕਰਕੇ ਨਾਅਰੇਬਾਜੀ ਕੀਤੀ। ਲੋਕਾਂ ਨੇ ਦੋਸ਼ ਲਗਾਉਂਦਿਆ ਕਿਹਾ ਕਿ ਕੁਝ ਮੋਹਤਵਰ ਆਗੂਆਂ ਵੱਲੋਂ ਸਰਵੇ ਦੌਰਾਨ ਅਸਲ ਜ਼ਰੂਰਤਮੰਦਾਂ ਦੀ ਥਾਂ ਆਪਣੇ ਚਹੇਤਿਆ ਦੇ ਨਾਮ ਲਿਖਵਾਕੇ ਭੇਜ ਦਿੱਤੇ ਗਏ, ਜਦਕਿ ਇਸ ਵਾਰਡ ਦੇ ਸਾਰੇ ਲੋਕ ਹੀ ਗਰੀਬੀ ਤਬਕੇ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਜਾ ਤਾਂ ਸਾਰੀ ਗਰੀਬ ਬਸਤੀ ਦੇ ਲੋਕਾਂ ਨੂੰ ਰਾਸਨ ਵੰਡਿਆ ਜਾਵੇ, ਨਹੀਂ ਤਾਂ ਉਹ ਆਪਣੇ ਚਹੇਤਿਆ ਨੂੰ ਰਾਸ਼ਨ ਨਹੀਂ ਵੰਡਣ ਦੇਣਗੇ। ਇਸ ਸਬੰਧੀ ਜਦੋਂ ਵਾਰਡ ਦੇ ਸਾਬਕਾ ਕੌਸਲਰ ਕਸ਼ਮੀਰ ਸਿੰਘ ਦੀਪੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਰਵੇ ਲਈ ਨਗਰ ਕੌਂਸਲ ਦੇ ਅਧਿਕਾਰੀ ਆਏ ਸਨ ਤਾਂ ਸਾਡੇ ਵਾਰ-ਵਾਰ ਕਹਿਣ ਤੇ ਵੀ ਉਨ੍ਹਾਂ ਵੱਲੋਂ ਕੁਝ ਪਰਿਵਾਰਾਂ ਦੇ ਹੀ ਨਾਮ ਲਿਸਟ ਵਿੱਚ ਲਿਖੇ ਗਏ। ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਦੇ ਨਾਮ ਵੀ ਰਾਸ਼ਨ ਕਾਰਡਾਂ ਵਿੱਚੋਂ ਕੱਟੇ ਜਾ ਚੁੱਕੇ ਹਨ। ਇਸ ਮੌਕੇ ਨਗਰ ਕੌਸਲ ਬੁਢਲਾਡਾ ਦੇ ਈ.ਓ. ਗੁਰਦਾਸ ਸਿੰਘ ਨੇ ਪਹੁੰਚ ਕੇ ਬਸਤੀ ਦੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਬਸਤੀ ਦੇ ਲੋਕਾਂ ਦਾ ਦੁਆਰਾ ਸਰਵੇ ਕਰਵਾਕੇ ਜਲਦ ਹੀ ਉਨ੍ਹਾਂ ਤੱਕ ਰਾਸ਼ਨ ਪਹੁੰਚਾਇਆ ਜਾਵੇਗਾ।

NO COMMENTS