ਬੁਢਲਾਡਾ ਵਿੱਚ ਕੋਰੋਨਾ ਸੈਂਪਲਿੰਗ ਦੀ ਮੁਹਿੰਮ ਤੇਜ਼

0
42

ਬੁਢਲਾਡਾ 08,ਮਾਰਚ (ਸਾਰਾ ਯਹਾਂ /ਅਮਿਤ ਜਿੰਦਲ): ਪੰਜਾਬ ਵਿੱਚ ਵਧਦੇ ਕੋਰੋਨਾ ਕੇਸਾਂ ਨੂੰ ਲੈ ਕੇ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਿਹਾ ਹੈ। ਜਿਸ ਤਹਿਤ ਅੱਜ ਜ਼ਿਲ੍ਹੇ ਦੇ ਬੁਢਲਾਡਾ ਪੁਲੀਸ ਥਾਣਾ ਸਦਰ ਅਤੇ ਸਿਟੀ ਵਿਚ ਪੁਲੀਸ ਕਰਮਚਾਰੀਆਂ ਦੇ ਸੈਂਪਲ ਲੈਣ ਲਈ ਇਕ ਵਿਸ਼ੇਸ਼ ਮੁਹਿੰਮ ਜ਼ਿਲ੍ਹਾ ਕੋਵਿੰਡ ਸੈਂਪਲਿੰਗ ਟੀਮ ਦੇ ਇੰਚਾਰਜ ਡਾ ਰਣਜੀਤ ਸਿੰਘ ਰਾਏ ਵੱਲੋਂ ਕੀਤੀ ਗਈ। ਅੱਜ ਸਵੇਰੇ ਡਾਕਟਰ ਰਾਏ ਵੱਲੋਂ ਪੁਲਸ ਥਾਣਾ ਬੁਢਲਾਡਾ ਵਿਖੇ ਪਹੁੰਚ ਕੇ ਕਰਮਚਾਰੀਆਂ ਨੂੰ ਇਸ ਬਿਮਾਰੀ ਬਾਰੇ ਜਾਗਰੂਕ ਕੀਤਾ ਗਿਆ  ਅਤੇ ਕਿਹਾ ਕਿ ਇਸ ਬਿਮਾਰੀ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਬਲਕਿ ਸਾਵਧਾਨੀ ਰੱਖ ਕੇ ਆਪਣੇ ਆਪ ਨੂੰ ਅਤੇ ਸਮਾਜ ਨੂੰ ਬਚਾ ਸਕਦੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਲੋਕਾਂ ਦੀ ਤੰਦਰੁਸਤੀ ਲਈ ਵੱਧ ਤੋਂ ਵੱਧ ਕਰੋਨਾ ਮਰੀਜ਼ਾਂ ਦੇ ਸੰਪਰਕਾਂ ਵਿੱਚ ਆਉਣ ਵਾਲੀਆ ਦੀ ਪਹਿਚਾਣ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਵੱਧ  ਸਭ ਤੋਂ ਵੱਧ ਸੈਂਪਲਿੰਗ ਕਰਕੇ ਇਸ ਬਿਮਾਰੀ ਦੇ ਖਤਰੇ ਨੂੰ ਕਾਬੂ ਵਿੱਚ ਰੱਖਣ ਦੇ ਯਤਨ ਕੀਤੇ ਜਾ ਰਹੇ ਹਨ। ਡਾ ਰਾਏ ਨੇ ਅਪੀਲ ਕੀਤੀ ਕਿ ਸਰਕਾਰੀ ਨਿਯਮਾਂ ਅਨੁਸਾਰ ਸਾਨੂੰ ਵੈਕਸੀਨ ਵੀ ਕਰਵਾਉਣੀ ਚਾਹੀਦੀ ਹੈ। ਸਰਕਾਰੀ ਹਸਪਤਾਲਾਂ ਵਿੱਚ 60 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਤੇ 45 ਸਾਲਾਂ ਤੋਂ ਉੱਪਰ ਵਾਲੇ ਕਿਸੇ ਬਿਮਾਰੀ ਤੋਂ ਪੀਡ਼ਤ  ਵਿਅਕਤੀ ਨੂੰ ਇਹ ਵੈਕਸੀਨਾਂ ਮੁਫ਼ਤ ਲਵਾਈ ਜਾ ਰਹੀ ਹੈ। ਡੀਐੱਸਪੀ ਪ੍ਰਭਜੋਤ ਕੌਰ ਬੇਲਾ ਨੇ ਕਿਹਾ ਕਿ ਸਾਨੂੰ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਅਤੇ ਮਾਸਕ ਲਗਾਉਣ ਦੇ ਨਾਲ ਨਾਲ ਕੋਵਿਡ ਪ੍ਰਤੀ ਸਾਵਧਾਨੀਆਂ ਨੂੰ ਜੀਵਨ ਵਿਚ ਅਪਣਾਉਣਾ ਚਾਹੀਦਾ ਹੈ। ਇਸ ਮੌਕੇ ਤੇ 108 ਸੈਪਲ ਲਈ ਗਏ। ਇਸ ਮੌਕੇ ਸੁਪਰਵਾਈਜ਼ਰ ਭੁਪਿੰਦਰ ਸਿੰਘ, ਡੀ ਈ ਓ ਜਗਤਾਰ ਸਿੰਘ ਨੇ ਕਿਹਾ ਕਿ ਕਰੋਣਾ ਬਿਮਾਰੀ ਤੋਂ ਬਚਣ ਲਈ ਸਿਹਤ ਵਿਭਾਗ ਦੇ ਨਿਯਮਾਂ ਦੀ ਪਾਲਣ ਕੀਤੀ ਜਾਵੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਵਿਭਾਗ ਵਿਸ਼ਾਲ ਕੁਮਾਰ, ਜਗਦੀਸ਼ ਕੁਲਰੀਆ, ਬੂਟਾ ਸਿੰਘ, ਸੁਖਵਿੰਦਰ ਸੋਨੂੰ  ਆਦਿ ਹਾਜਰ ਸਨ।

NO COMMENTS