ਬੁਢਲਾਡਾ ਵਿੱਚ ਕੋਰੋਨਾ ਕਾਰਨ ਇਕ ਔਰਤ ਦੀ ਹੋਈ ਮੌਤ

0
78

ਬੁਢਲਾਡਾ 18 ਨਵੰਬਰ (ਸਾਰਾ ਯਹਾ /ਅਮਨ ਮਹਿਤਾ): ਕੋਰੋਨਾ ਵਾਇਰਸ ਦੇ ਚਲਦਿਆਂ ਸਰਕਾਰ ਵੱਲੋਂ ਕਰਫਿਊ ਜਾਂ ਲੋਕਡਾਉਨ ਵਿੱਚ ਤਾਂ ਬਿਲਕੁਲ ਢਿੱਲ ਦੇ ਦਿੱਤੀ ਗਈ ਹੈ ਪਰ ਫਿਰ ਵੀ ਕੋਰੋਨਾ ਦਾ ਕਹਿਰ ਘਟਨ ਦਾ ਨਾਮ ਨਹੀਂ ਲੈ ਰਿਹਾ। ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਵਾਰਡ ਨੰਬਰ 16 ਦੀ ਇੱਕ 54 ਸਾਲਾ ਵਸਨੀਕ ਔਰਤ ਜੋ ਪਿਛਲੇ ਕਈ ਦਿਨਾਂ ਤੋਂ ਬਠਿੰਡਾ ਦੇ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ ਦੀ ਕੋਰੋਨਾ ਰਿਪੋਰਟ ਪਾਜਟਿਵ ਆਉਣ ਤੋਂ ਬਾਅਦ ਅੱਜ ਮੌਤ ਹੋ ਗਈ ਹੈ। ਇਸ ਨਾਲ ਸ਼ਹਿਰ ਵਿਚ ਸਹਿਮ ਦਾ ਮਾਹੌਲ  ਹੈ।

NO COMMENTS