ਬੁਢਲਾਡਾ ਵਿੱਚ ਕਰੋਨਾ ਦੇ 2 ਪਾਜਟਿਵ ਮਾਮਲੇ ਆਏ…!! ਇਲਾਕੇ ‘ਚ ਸਹਿਮ ਦਾ ਮਾਹੌਲ

0
1223

ਬੁਢਲਾਡਾ 23, ਜੂਨ( (ਸਾਰਾ ਯਹਾ/ਅਮਨ ਮਹਿਤਾ,ਅਮਿਤ ਜਿੰਦਲ): ਹਲਕੇ ਅੰਦਰ ਹੁਣ ਤੱਕ ਆਏ ਮਰਕਜ਼ ਜਮਾਤੀਆਂ ਸਮੇਤ 19 ਦੇ ਕਰੀਬ ਲੋਕਾਂ ਦੇ ਕਰੋਨਾ ਜੰਗ ਜਿੱਤਣ ਤੋਂ ਬਾਅਦ ਇੱਕ ਵਾਰ ਫੇਰ 2 ਕੇਸਾਂ ਦੇ ਪਾਜਟਿਵ ਆਉਣ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋਣ ਨਾਲ ਹੜਕਪ ਮੱਚ ਗਈ ਹੈ. ਇੱਕਤਰ ਕੀਤੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਵਾਰਡ ਨੰਬਰ 17 ਕ੍ਰਿਸ਼ਨ ਮੰਦਿਰ ਦੇ ਨਜ਼ਦੀਕ ਦਿੱਲੀ ਤੋਂ ਆਏ ਪਤੀ ਪਤਨੀ ਅਤੇ ਦੋ ਬੱਚੇ ਜ਼ੋ ਆਪਣੇ ਪਿਤਾ ਦੇ ਘਰ ਪਹੁੰਚੇ ਤਾਂ ਸਿਹਤ ਵਿਭਾਗ ਨੇ ਤੁਰੰਤ ਹਰਕਤ ਵਿੱਚ ਆਉਦਿਆਂ ਪਤੀ ਪਤਨੀ ਦੇ ਕਰੋਨਾ ਟੈਸਟ ਲਏ ਗਏ ਜਿਸ ਵਿੱਚ ਪਤੀ ਦਾ ਟੈਸਟ ਪਾਜਟਿਵ ਪਾਇਆ ਗਿਆ ਅਤੇ ਪਤਨੀ ਦਾ ਟੈਸਟ ਨੇਗਟਿਵ ਆਇਆ. ਇਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਉਨ੍ਹਾਂ ਦੇ 2 ਬੱਚਿਆ ਅਤੇ ਮਾਤਾ ਪਿਤਾ ਦਾ ਟੈਸਟ ਲੈਣ ਦੀ ਵੀ ਪ੍ਰਤੀਕਿਰਿਆ ਸ਼ੁਰੁੂ ਕਰ ਦਿੱਤੀ ਹੈ. ਇਸ ਤੋਂ ਇਲਾਵਾ ਪਿੰਡ ਦਾਤੇਵਾਸ ਨਾਲ ਸੰਬੰਧਤ ਇੱਕ ਔਰਤ ਜ਼ੋ ਦਿਲ ਦੀ ਬਿਮਾਰੀ ਨਾਲ ਪੀੜਤ ਹੈ ਬਠਿੰਡਾ ਵਿਖੇ ਦਵਾਈ ਲੈਣ ਗਈ ਤਾ ਕਰੋਨਾ ਟੈਸਟ ਕਰਨ ਤੇ ਉਸਦਾ ਟੈਸਟ ਵੀ ਪਾਜਟਿਵ ਪਾਇਆ ਗਿਆ. ਪਿਛਲੇ ਲੰਮੇ ਸਮੇਂ ਤੋਂ ਬਾਅਦ ਕਰੋਨਾ ਜੰਗ ਜਿੱਤਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਕਰੋਨਾ ਯੌਧਿਆ ਪੁਲਿਸ ਅਤੇ ਵੱਖ ਵੱਖ ਸੂਬਿਆ ਤੋਂ ਆਏ ਲਗਭਗ 2200 ਦੇ ਕਰੀਬ ਲੋਕਾਂ ਦੇ ਕਰੋਨਾ ਟੈਸਟ ਕੀਤੇ ਜਾ ਚੁੱਕੇ ਹਨ ਜ਼ੋ ਨੈਗਟਿਵ ਆ ਚੁੱਕੇ ਹਨ ਪਰੰਤੂ ਦਿੱਲੀ ਵਾਸਿਆਂ ਦੀ ਲਗਾਤਾਰ ਆਮਦ ਕਾਰਨ ਹਲਕੇ ਵਿੱਚ ਕਰੋਨਾ ਦੀ ਦਹਿਸ਼ਤ ਮੁੜ ਫੈਲ ਗਈ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ. ਐਸ ਐਸ ਪੀ ਮਾਨਸਾ ਡਾ. ਨਰਿੰਦਰ ਭਾਰਗਵ ਵੱਲੋਂ ਜਿਲ੍ਹੈ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਮਾਰੀ ਦੇ ਮੁਕਾਬਲੇ ਲਈ ਕਰੋਨਾ ਇਤਿਆਤ ਦੀ ਪਾਲਣਾ ਕਰਨ. ਡੀ ਐਸ ਪੀ ਬਲਜਿੰਦਰ ਸਿੰਘ ਪੰਨੂੰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾਸਕ ਅਤੇ ਡਿਸਟੈਸ ਦੀ ਪਾਲਣਾ ਕਰਦਿਆਂ ਹੱਥਾ ਨੂੰ ਸੈਨੀਟਾਇਜ਼ ਕਰਦੇ ਰਹਿਣ ਕਰੋਨਾ ਜੰਗ ਮੁੜ ਜਿੱਤਾਗੇ.  

NO COMMENTS