*ਬੁਢਲਾਡਾ ਵਿਖੇ ਲੱਗੇ ਸਿਹਤ ਮੇਲੇ ’ਚ 1500 ਤੋਂ ਵੱਧ ਲੋਕਾਂ ਨੇ ਸਿਹਤ ਜਾਂਚ ਕਰਵਾਈ-ਸਿਵਲ ਸਰਜਨ*

0
45

ਮਾਨਸਾ/ਬੁਢਲਾਡਾ, 22 ਅਪ੍ਰੈਲ    (ਸਾਰਾ ਯਹਾਂ/ ਅਮਨ ਮਹਿਤਾ):: ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ਼੍ਰੀ ਵਿਜੈ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾ ’ਤੇ ਆਜ਼ਾਦੀ ਦੇ 75ਵੇਂ ਮਹਾਂਉਤਸਵ ਨੂੰ ਸਮਰਪਿਤ ਜ਼ਿਲੇ ਅੰਦਰ ਲਗਾਏ ਜਾ ਰਹੇ ਬਲਾਕ ਪੱਧਰੀ ਸਿਹਤ ਮੇਲਿਆਂ ਦੀ ਲੜੀ ਤਹਿਤ ਅੱਜ ਸਬ-ਡਵੀਜ਼ਨ ਹਸਪਤਾਲ ਬੁਢਲਾਡਾ ਵਿਖੇ ਸਿਹਤ ਮੇਲੇ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਸਿਵਲ ਸਰਜਨ ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਮੇਲੇ ਦੌਰਾਨ 1500 ਤੋਂ ਵਧੇਰੇ ਲੋਕਾਂ ਨੇ ਸਿਹਤ ਜਾਂਚ ਕਰਵਾਈ। ਉਨਾਂ ਦੱਸਿਆ ਕਿ ਮੇਲੇ ਦੌਰਾਨ ਹਰੇਕ ਬਿਮਾਰੀ ਦੇ ਮਾਹਿਰ ਡਾਕਟਰਾਂ ਵੱਲੋਂ ਲੋਕਾਂ ਨੂੰ ਸਿਹਤਮੰਦ ਜਿੰਦਗੀ ਜਿਊਣ ਲਈ ਨੁਕਤੇ ਸਾਂਝੇ ਕੀਤੇ। ਉਨਾਂ ਦੱਸਿਆ ਕਿ ਸਮਾਜ ਭਲਾਈ ਸੰਸਥਾ ਨੇਕੀ ਫਾਊਂਡੇਸ਼ਨ ਦੇ ਸਹਿਯੇਗ ਨਾਲ ਖੂਨਦਾਨ ਕੈਂਪ ਲਗਾ ਕੇ  72 ਯੂਨਿਟ ਖੂਨਦਾਨ ਕੀਤਾ ਗਿਆ । 

ਉਨਾਂ ਦੱਸਿਆ ਕਿ ਸਿਹਤ ਵਿਭਾਗ ਦੇ ਮੈਡੀਕਲ ਅਫਸਰ ਅਤੇ ਪੈਰਾ ਮੈਡੀਕਲ ਸਟਾਫ ਨੇ ਜਿੱਥੇ ਖੂਨਦਾਨ ਕੀਤਾ ਉਥੇ ਮਨੂ ਵਾਟਿਕਾ ਸਕੂਲ ਦੇ ਸਹਿਯੋਗ ਨਾਲ ਯੋਗ ਅਤੇ ਮੈਡੀਟੇਸ਼ਨ ਵੀ ਕਰਵਾਈ ਗੲ। ਉਨਾ ਦੱਸਿਆ ਕਿ ਗਰਮੀ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਨੈਸ਼ਨਲ ਵੈਕਟਰ ਬੋਰਨ ਡਿਜ਼ੀਜ਼ ਮਲੇਰੀਆ ਡੇਂਗੂ ਅਜਿਹੀਆਂ ਬਿਮਾਰੀਆਂ ਤੇ ਕਾਬੂ ਪਾਉਣ ਲਈ 18 ਅਪ੍ਰੈਲ ਤੋਂ 25 ਅਪ੍ਰੈਲ ਤਕ  ਮਲੇਰੀਆ ਹਫ਼ਤਾ ਮਨਾਇਆ ਜਾ ਰਿਹਾ ਹੈ ਤਾਂ ਜੋ ਮਲੇਰੀਆ ਤੇ ਡੇਂਗੂ ਵਰਗੀਆਂ ਬੀਮਾਰੀਆਂ ਨੂੰ ਜੜ ਤੋਂ ਖ਼ਤਮ ਕੀਤਾ ਜਾ ਸਕੇ। ਉਨਾ ਨੇ ਦੱਸਿਆ ਕਿ ਲੋਕਾਂ ਨੂੰ ਪ੍ਰਦਰਸ਼ਨੀ ਲਗਾ ਕੇ ਅਤੇ ਪੈਂਫਲੈਟ ਵੰਡ ਕੇ ਵੱਖ ਵੱਖ ਬਿਮਾਰੀਆਂ ਬਾਰੇ  ਜਾਗਰੂਕ ਕੀਤਾ ਗਿਆ ਤਾਂ ਜੋ ਅਜੋਕੇ ਸਮੇਂ ਵਿਚ ਖਾਣ ਪੀਣ ਦੀਆਂ ਗਲਤ ਆਦਤਾਂ, ਰਹਿਣ ਸਹਿਣ ਦੀਆਂ ਆਦਤਾਂ ਵਿੱਚ ਸੁਧਾਰ ਕੀਤਾ ਜਾਵੇ ਅਤੇ ਬਿਮਾਰੀਆਂ ਤੇ ਪਹਿਲਾਂ ਹੀ ਕਾਬੂ ਪਾਇਆ ਜਾ ਸਕੇ।

ਇਸ ਮੌਕੇ ਡਾ.ਗੁਰਚੇਤਨ ਪ੍ਰਕਾਸ਼  ਸੀਨੀਅਰ ਮੈਡੀਕਲ ਅਫਸਰ  ਬੁਢਲਾਡਾ ਨੇ ਦੱਸਿਆ ਕਿ ਇਸ  ਸਿਹਤ ਮੇਲੇ ਵਿੱਚ 365 ਲੈਬ ਟੈਸਟ ਵੀ ਕੀਤੇ ਗਏ ਅਤੇ ਨਾਲੋ ਨਾਲ ਲੋੜਵੰਦਾਂ ਦੇ ਮੁਫ਼ਤ ਐਕਸਰੇ ਵੀ ਕੀਤੇ ਗਏ। ਇਸ ਮੌਕੇ ਲੋੜਵੰਦ ਲਾਭਪਾਤਰੀਆਂ ਦੀ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਗਏ।

ਇਸ ਮੋਕੇ ਡਾ.ਜਸਵਿੰਦਰ ਸਿੰਘ ਜਿਲਾ ਸਿਹਤ ਅਫਸਰ ਮਾਨਸਾ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।

NO COMMENTS