ਬੁਢਲਾਡਾ 21, ਜੁਲਾਈ (ਸਾਰਾ ਯਹਾ,ਅਮਨ ਮਹਿਤਾ): ਕਰੋਨਾ ਮਹਾਮਾਰੀ ਦੇ ਚਲਦਿਆਂ ਸਿਹਤ ਵਿਭਾਗ ਵੱਲੋਂ ਦਿੱਤੇ ਇਤਿਆਤਾਂ ਦੀ ਵਰਤੋਂ ਨਾ ਕਰਨ ਵਾਲਿਆ ਦੇ ਸਥਾਨਕ ਆਈ ਟੀ ਆਈ ਚੋਕ ਵਿਖੇ ਪੁਲਿਸ ਵਿਭਾਗ ਵੱਲੋਂ ਚਲਾਨ ਕੱਟੇ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ ਐਚ ਓ ਸਿਟੀ ਗੁਰਦੀਪ ਸਿੰਘ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੇ ਚਲਦਿਆਂ ਵਰਤੇ ਜਾਣ ਵਾਲੇ ਇਤਿਆਤਾਂ ਮਾਸਕ ਪਹਿਣ ਕੇ ਰੱਖਣਾ, ਸ਼ੋਸ਼ਲ ਡਿਸਟੈਸ ਰੱਖਣ ਆਦਿ ਤਹਿਤ ਮਾਸਕ ਨਾ ਪਾਉਣ ਵਾਲੀਆਂ ਦੇ ਚਲਾਨ ਕੱਟੇ ਗਏ ਅਤੇ ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮੌਕੇ ਆਉਣ ਵਾਲੇ ਵਾਹਨਾਂ ਦੀ ਚੇੈਕਿੰਗ ਵੀ ਕੀਤੀ ਗਈ। ਇਸ ਤੋਂ ਇਲਾਵਾਂ ਵਾਹਨਾਂ ਦੇ ਕਾਗਜ਼ ਪੂਰੇ ਨਾ ਹੋਣ ਕਰਕੇ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆ ਦੇ ਵੀ ਚਲਾਨ ਕੱਟੇ ਗਏ। ਉਨ੍ਹਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਹਾਮਾਰੀ ਤੋਂ ਬੱਚਣ ਲਈ ਇਤਿਆਤਾਂ ਦੀ ਵਰਤੋਂ ਕਰਨ ਤਾਂ ਜੋ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਮੌਕੇ ਪੁਲਿਸ ਪਾਰਟੀ ਹਾਜਰ ਸੀ।