*ਬੁਢਲਾਡਾ ਵਿਖੇ ਘਰ ਦੇ ਵਿਹੜੇ ਚ ਸੁਤੇ ਬਜੁਰਗ ਪਤੀ ਪਤਨੀ ਤੇ ਤੇਜ ਹਥਿਆਰਾ ਨਾਲ ਹਮਲਾ, ਪਤਨੀ ਦੀ ਮੌਤ*

0
356

ਬੁਢਲਾਡਾ 2 ਮਈ (ਸਾਰਾ ਯਹਾਂ/ਅਮਨ ਮਹਿਤਾ): ਇਥੋ ਥੋੜੀ ਦੂਰ ਪਿੰਡ ਬਛੂਆਣਾ ਵਿਖੇ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵਲੋ ਘਰ ਵਿੱਚ ਦਾਖਿਲ ਹੋ ਕੇ ਵਿਹੜੇ ਵਿੱਚ ਸੁਤੇ ਪਏ ਪਤੀ ਪਤਨੀ ਤੇ ਤੇਜ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਵਿੱਚ ਬਲਦੇਵ ਕੋਰ(60) ਪਤਨੀ ਨਾਇਬ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਜਦੋ ਕਿ ਉਸਦਾ ਪਤੀ ਨਾਇਬ ਸਿੰਘ (65) ਪੁੱਤਰ ਸ਼ੇਰ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਜਿਸ ਨੂੰ ਰਾਜਿਦਰਾ ਹਸਪਤਾਲ ਪਟਿਆਲਾ ਵਿਖੇ ਦਾਖਿਲ ਕਰਵਾਇਆ ਗਿਆ। ਅੈਸ ਅੈਚ ਓ ਸਦਰ ਪੁਲਿਸ ਜਸਪਾਲ ਸਿੰਘ ਸਮਾਓ ਨੇ ਦਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਚ ਸ਼ੁਰੂ ਕਰ ਦਿੱਤੀ ਹੈ। ਉਹਨਾ ਦਸਿਆ ਕਿ ਹਮਲੇ ਦੇ ਕਾਰਨਾ ਦਾ ਪਤਾ ਕਰਨ ਲਈ ਵੱਖ ਵੱਖ ਪਹਿਲੂਆਂ ਤੇ ਪੁਲੀਸ ਕੰਮ ਕਰ ਰਹੀ ਹੈ ਅਤੇ ਟੀਮਾਂ ਬਣਾ ਕੇ ਹਮਲਾਵਰਾ ਨੂੰ ਭਾਲਣ ਦੀ ਕੋਸ਼ਿਸ ਕਰ ਰਹੀ ਹੈ। ਮੋਕੇ ਤੇ ਘਟਨਾ ਦਾ ਅੈਸ ਪੀ ਡੀ, ਡੀ ਅੈਸ ਪੀ ਬੁਢਲਾਡਾ ਪ੍ਰਭਜੋਤ ਕੋਰ ਬੇਲਾ ਨੇ ਜਾਇਜਾ ਲਿਆ।

NO COMMENTS