*ਬੁਢਲਾਡਾ ਵਿਖੇ ਗਰਭਵਤੀ ਔਰਤ ਦੀ ਪਤੀ ਵੱਲੋਂ ਕੁੱਟਮਾਰ, ਮਾਮਲਾ ਦਰਜ*

0
394

ਬੁਢਲਾਡਾ 15 ਮਈ(ਸਾਰਾ ਯਹਾਂ/ਅਮਨ ਮਹਿਤਾ): ਸਥਾਨਕ ਸਿਟੀ ਪੁਲਿਸ ਵੱਲੋਂ ਗਰਭਵਤੀ ਮਹਿਲਾ ਦੀ ਦਾਜ ਦਹੇਜ਼ ਲਈ ਕੁੱਟਮਾਰ ਕਰਕੇ ਘਰੋਂ ਕੱਢਣ ਅਤੇ ਵਟਸਅੱਪ ਤੇ ਗਲਤ ਸ਼ਬਦਾਵਲੀ ਭੇਜਣ ਵਾਲੇ ਪਤੀ ਖਿਲਾਫ ਮਾਮਲਾ ਦਰਜ ਕਰਨ ਦਾ ਸਮਾਚਾਰ ਮਿਿਲਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਰਵਨੀਤ ਕੋਰ(ਕਾਲਪਨਿਕ ਨਾਮ) ਨੇ ਡੀ ਐਸ ਪੀ ਬੁਢਲਾਡਾ ਨੂੰ ਦਰਖਾਸਤ ਦੇ ਕੇ ਦੱਸਿਆ ਕਿ ਉਸਦਾ ਪਤੀ ਗੁਰਜੀਤ ਸਿੰਘ ਜ਼ੋ ਲੰਬੇ ਸਮੇਂ ਤੋਂ ਦਾਜ ਦਹੇਜ਼ ਘੱਟ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ ਹੈ। ਉਸਦੇ ਪਰਿਵਾਰ ਦੇ ਤਾਹਨੇ ਮਿਹਨਿਆ ਤੋਂ ਉਹ ਮਾਨਸਿਕ ਤੋਰ ਤੇ ਪ੍ਰੇਸ਼ਾਨ ਹੋ ਚੁੱਕੀ ਹੈ। ਉਸਦੇ ਪਤੀ ਨੇ ਹੁਣ ਗਰਭ ਅਵਸਥਾ ਵਿੱਚ ਹੋਣ ਕਾਰਨ ਜਿੱਥੇ ਉਸਦੀ ਕੁੱਟਮਾਰ ਕੀਤੀ ਊੱਥੇ ਦਾਜ ਦਹੇਜ਼ ਘੱਟ ਲਿਆਉਣ ਕਾਰਨ ਉਸਨੂੰ ਘਰੋ ਕੱਢ ਦਿੱਤਾ। ਡੀ ਐਸ ਪੀ ਨੇ ਆਪਣੀ ਪੜਤਾਲ ਦੌਰਾਨ ਪਤੀ ਗੁਰਜੀਤ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਨ ਲਈ ਸਿਟੀ ਪੁਲਿਸ ਨੂੰ ਸਿਫਾਰਸ ਕੀਤੀ ਹੈ ਜਿੱਥੇ ਪੁਲਿਸ ਨੇ ਪਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

NO COMMENTS