ਬੁਢਲਾਡਾ – 21 ਜੂਨ – (ਸਾਰਾ ਯਹਾ/ਅਮਨ ਮਹਿਤਾ ) – ਬੁਢਲਾਡਾ – ਬੋਹਾ – ਰਤੀਆ ਸੜਕ ਦਾ ਮੁੱਦਾ ਅਤੇ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦੇ ਗੰਦੇ ਪਾਣੀ ਦੀ ਸਪਲਾਈ ਦਾ ਮੁੱਦਾ ਨੂੰ ਲੈ ਕੇ ਨਗਰ ਸੁਧਾਰ ਸਭਾ ਦੀ ਇੱਕ ਹੰਗਾਮੀ ਮੀਟਿੰਗ ਹੋਈ । ਮੀਟਿੰਗ ਵਿੱਚ ਫੈਸਲਾ ਕੀਤਾ ਕਿ ਜੇਕਰ ਇੰਨਾਂ ਦੋਵੇਂ ਮੁੱਦੇ ਹੱਲ ਨਾ ਹੋਏ ਤਾਂ ਸ਼ਹਿਰਵਾਸੀ ਅਗਲਾ ਸਖਤ ਕਦਮ ਉਠਾਉਣ ਲਈ ਮਜਬੂਰ ਹੋਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਸੁਧਾਰ ਸਭਾ ਦੇ ਆਗੂਆਂ ਪ੍ਰੇਮ ਸਿੰਘ ਦੋਦੜਾ , ਸਤਪਾਲ ਸਿੰਘ ਕਟੌਦੀਆ ਅਤੇ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਦੱਸਿਆ ਕਿ ਬੁਢਲਾਡਾ-ਬੋਹਾ- ਰਤੀਆ ਸੜਕ ਦੇ ਨਿਰਮਾਣ ਦਾ ਕੰਮ ਡੇਢ ਦੋ ਸਾਲ ਪਹਿਲਾਂ ਸ਼ੁਰੂ ਕਰਨ ਦੇ ਬਾਵਜੂਦ ਨੇਪਰੇ ਨਹੀਂ ਚੜਿਆ ਜਦੋਂ ਕਿ ਇਸ ਸਬੰਧੀ ਠੇਕੇ ਦੀਆਂ ਸ਼ਰਤਾਂ ਸੜਕ ਮੁਤਾਬਕ ਨਿਰਮਾਣ ਕਰਨ ਦਾ ਸਮਾਂ ਲੰਘ ਚੁੱਕਾ ਹੈ। ਇਸ ਸਬੰਧੀ ਸੰਸਥਾ ਵੱਲੋਂ ਸਥਾਨਕ ਪ੍ਰਸ਼ਾਸਨ , ਜਿਲਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਕਈ ਵਾਰ ਉਕਤ ਸੜਕ ਦਾ ਮਾਮਲਾ ਲਿਆਂਦਾ ਜਾ ਚੁੱਕਿਆ ਹੈ ਪਰ ਸਬੰਧਤ ਠੇਕੇਦਾਰ ਦੇ ਕੰਨਾਂ ੋਤੇ ਜੂੰਅ ਨਹੀਂ ਸਰਕ ਰਹੀ। ਉਕਤ ਸੜਕ ੋਤੇ ਕਾਫੀ ਸਮੇਂ ਤੋਂ ਰੋੜਾ ਸੁੱਟਿਆ ਪਿਆ ਹੈ ਜਿਸ ਕਾਰਨ ਜਿੱਥੇ ਆਉਣ – ਜਾਣ ਵਿੱਚ ਮੁਸ਼ਕਿਲ ਆਉਂਦੀ ਹੈ ਉੱਥੇ ਕਈ ਹਾਦਸੇ ਵੀ ਵਾਪਰ ਚੁੱਕੇ ਹਨ ਅਤੇ ਕਈ ਵਹੀਕਲਾਂ , ਦੁਕਾਨਾਂ ਦੇ ਸ਼ੀਸ਼ੇ ਰੋੜਿਆਂ ਦੇ ਵੱਜਣ ਕਾਰਨ ਟੁੱਟ ਚੁੱਕੇ ਹੈ। ਉਕਤ ਸੜਕ ਦੇ ਨਾ ਬਣਨ ਕਾਰਨ ਦੁਕਾਨਦਾਰਾਂ ਅਤੇ ਹੋਰ ਕਾਰੋਬਾਰੀਆਂ ਦਾ ਕਾਫ਼ੀ ਆਰਥਿਕ ਨੁਕਸਾਨ ਹੋ ਰਿਹਾ ਹੈ । ਉਕਤ ਸੜਕ ਪੰਜਾਬ – ਹਰਿਆਣਾ ਨੂੰ ਜੋੜਨ ਵਾਲੀ ਇਸ ਖੇਤਰ ਦੀ ਮੁੱਖ ਸੜਕ ਹੈ , ਦੋਵੇਂ ਸੂਬਿਆਂ ਦੇ ਕਈ ਲੋਕਾਂ ਦਾ ਬੁਢਲਾਡਾ, ਬੋਹਾ , ਰਤੀਆ ਆਦਿ ਕਾਰੋਬਾਰ ਹੋਣ ਕਰਕੇ ਨਿੱਤ ਦਿਨ ਇੱਧਰੋਂ – ਉੱਧਰੋਂ ਆਉਣਾ- ਜਾਣਾ ਪੈਂਦਾ ਹੈ। ਆਗੂਆਂ ਨੇ ਕਿਹਾ ਕਿ ਜੁਲਾਈ-ਅਗੱਸਤ 2018 ਵਿੱਚ ਬੁਢਲਾਡਾ ਵਾਸੀਆਂ ਵੱਲੋਂ ਵੱਡੇ ਪੱਧਰੋਤੇ ਆਰੰਭੇ ਸੰਘਰਸ਼ ਵਿੱਚ ਹੋਰ ਸੜਕਾਂ ਦੇ ਨਿਰਮਾਣ ਦੇ ਨਾਲ ਨਾਲ ਉਕਤ ਸੜਕ ਦਾ ਮੁੱਦਾ ਵੀ ਸ਼ਾਮਲ ਸੀ ਜੇਕਰ ਉਕਤ ਸੜਕ ਸਬੰਧੀ ਸਬੰਧਤ ਵਿਭਾਗ , ਠੇਕੇਦਾਰ , ਪ੍ਰਸ਼ਾਸਨ ਅਤੇ ਸਰਕਾਰਾਂ ਨੇ ਗੰਭੀਰਤਾ ਨਾਲ ਲੈ ਕੇ ਛੇਤੀ ਕੰਮ ਸ਼ੁਰੂ ਨਾ ਕੀਤਾ ਤਾਂ ਸੰਸਥਾ ਮੁੜ ਪਹਿਲਾਂ ਤੋਂ ਵੀ ਤਿੱਖਾ ਸੰਘਰਸ਼ ਆਰੰਭ ਦੇਵੇਗੀ। ਮੀਟਿੰਗ ਵਿੱਚ ਇਹ ਵੀ ਪੁਰਜ਼ੋਰ ਮੰਗ ਕੀਤੀ ਕਿ ਸੀਵਰੇਜ ਦੇ ਗੰਦੇ ਪਾਣੀ ਦੀ ਪੀਣ ਵਾਲੇ ਪਾਣੀ ੋਚ ਮਿਲਾਵਟ ਦੀ ਸਮੱਸਿਆ ਫੌਰੀ ਹੱਲ ਕਰਕੇ ਪੀਣ ਵਾਲਾ ਸਾਫ਼ ਪਾਣੀ ਸ਼ਹਿਰਵਾਸੀਆਂ ਨੂੰ ਮੁਹੱਈਆ ਕਰਵਾਇਆ ਜਾਵੇ । ਆਈ ਟੀ ਆਈ ਤੋਂ ਬੱਸ ਸਟੈਂਡ ਰੋਡ ਅਤੇ ਅੱਗੇ ਗੁਰੂ ਨਾਨਕ ਕਾਲਜ ਰੋਡ (ਸੜਕ) ਦੇ ਦੋਵੇਂ ਪਾਸੇ ਇੰਟਰਲੌਕਿੰਗ ਟਾਇਲ ਲਾਈ ਜਾਵੇ ਅਤੇ ਬੱਸ ਸਟੈਂਡ ਤੋਂ ਗੁਰੂ ਨਾਨਕ ਕਾਲਜ ਤੱਕ ਸੜਕ ੋਤੇ ਸੀਵਰੇਜ ਦੇ ਮੇਨ ਹੋਲ ਨੀਵੇਂ ਕੀਤੇ ਜਾਣ । ਮੀਟਿੰਗ ਵਿੱਚ ਇਹ ਵੀ ਮੰਗ ਕੀਤੀ ਕਿ ਸੰਸਥਾ ਵੱਲੋਂ ਰੇਲਵੇ ਰੋਡ ਸੜਕ ਦੇ ਨਿਰਮਾਣ ਵਿੱਚ ਹੋਈ ਘਪਲੇਬਾਜ਼ੀ ਦੀ ਕੀਤੀ ਸ਼ਿਕਾਇਤ ਦੀ ਜਲਦੀ ਇਨਕੁਆਰੀ ਕਰਕੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਦੱਸਿਆ ਕਿ ਮੀਟਿੰਗ ਵਿੱਚ ਮਤਾ ਪਾਸ ਕਰਕੇ ਨਗਰ ਕੌਂਸਲ ਵੱਲੋਂ ਟਰੇਡਰਜ਼ ਲਾਇਸੰਸ (ਵਪਾਰ ਕਰਨ ਦਾ ਲਾਇਸੰਸ) ਲੈਣ ਦਾ ਸਖ਼ਤ ਵਿਰੋਧ ਕੀਤਾ , ਸੰਸਥਾ ਨੇ ਚੇਤਾਵਨੀ ਦਿੱਤੀ ਕਿ ਨਗਰ ਸੁਧਾਰ ਸਭਾ ਇਸ ਜਜ਼ੀਏ ਰੂਪੀ ਟੈਕਸ ਨੂੰ ਲੱਗਣ ਨਹੀਂ ਦੇਵੇਗੀ। ਆਗੂਆਂ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਕਾਰਨ ਦੁਕਾਨਦਾਰਾਂ, ਵਪਾਰੀਆਂ ਸਮੇਤ ਹਰ ਤਬਕੇ ਦੇ ਲੋਕਾਂ ਦੀ ਆਰਥਿਕਤਾ ੋਤੇ ਵੱਡੀ ਸੱਟ ਵੱਜੀ ਹੈ। ਆਗੂਆਂ ਨੇ ਦੱਸਿਆ ਕਿ ਨਗਰ ਸੁਧਾਰ ਸਭਾ ਵੱਲੋਂ ਸ਼ਹਿਰ ਦੇ ਸਾਰੇ ਪ੍ਰਾਈਵੇਟ ਸਕੂਲਾਂ ਦੀਆਂ ਮੈਨੇਜਮੈਂਟ ਕਮੇਟੀਆਂ ਨੂੰ ਅਪੀਲ ਕੀਤੀ ਕਿ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਕੂਲਾਂ ਦੇ ਟੀਚਿੰਗ- ਨਾਨ ਟੀਚਿੰਗ ਸਟਾਫ਼ ਨੂੰ ਤਨਖਾਹ ਦਿੱਤੀ ਜਾਵੇ ।ਇਸ ਮੋਕੇ ਅਵਤਾਰ ਸਿੰਘ, ਰਾਕੇਸ਼ ਘੱਤੂ , ਜਰਨੈਲ ਸਿੰਘ ਮਿਸਤਰੀ ਸੁਰਜੀਤ ਸਿੰਘ ਟੀਟਾ ,ਬਲਵਿੰਦਰ ਸਿੰਘ, ਭੋਲਾ ਕਣਕਵਾਲੀਆ , ਵਿਸ਼ਾਲ ਰਿਸ਼ੀ ਮੌਜੂਦ ਸਨ।