ਬੁਢਲਾਡਾ 3 ਅਕਤੂਬਰ(ਸਾਰਾ ਯਹਾਂ/ਅਮਨ ਮੇਹਤਾ): ਸਥਾਨਕ ਸਹਿਰ ਦੇ ਬੱਸ ਸਟੈਡ ਦੇ ਮੇਨ ਗੇਟ ਤੇ ਬਿਜਲੀ ਦਾ ਖੰਭਾ ਡਿੱਗਣ ਕਾਰਨ ਤਿੰਨ ਔਰਤਾਂ ਦੇ ਜਖਮੀ ਅਤੇ ਇੱਕ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਬੱਸ ਸਟੈਡ ਦੇ ਮੁੱਖ ਗੇਟ ਤੇ ਠੇਕੇਦਾਰ ਵੱਲੋਂ ਟਾਇਲਾਂ ਲਾਉਣ ਦਾ ਕੰਮ ਸੁਰੂ ਕੀਤਾ ਹੋਇਆ ਸੀ ਕਿ ਅਚਾਨਕ ਬੱਸ ਸਟੈਡ ਦੇ ਗੇਟ ਦੇ ਬਾਹਰ ਲੱਗੀਆ ਖੰਭਾ ਡਿੱਗ ਗਿਆ ਅਤੇ ਉੱਥੇ ਪਿੰਡ ਜਾਣ ਲਈ ਬੱਸ ਦੀ ਉਡੀਕ ਕਰ ਰਹੀਆ ਚਾਰ ਚਚੇਰੀਆ ਭੈਣਾਂ ਜੋ ਆਪਣੇ ਮ੍ਰਿਤਕ ਭਰਾ ਦੇ ਭੋਗ ਦੀ ਰਸਮ ਵਿੱਚ ਸਾਮਿਲ ਹੋਣ ਤੋਂ ਬਾਅਦ ਪਿੰਡ ਜਵਾਹਰਕੇ ਤੋ ਬੁਢਲਾਡਾ ਬੱਸ ਸਟੈਡ ਤੇ ਪਹੁੰਚੀਆ ਸਨ ਅਤੇ ਪਿੰਡ ਰੱਲੀ ਜਾਣ ਲਈ ਸਾਧਨ ਦੀ ਉਡੀਕ ਕਰ ਰਹੀਆ ਸਨ
ਕਿ ਅਚਾਨਕ ਬੱਸ ਸਟੈਡ ਗੇਟ ਤੇ ਹਿੱਕ ਪਾਸੇ ਖੜੀਆ ਚਾਰੋ ਭੈਣਾ ਤੇ ਅਚਾਨਕ ਖੰਭਾ ਡਿੱਗ ਗਿਆ। ਜਿਸ ਵਿੱਚ ਬਲਜੀਤ ਕੋਰ(45) ਪਤਨੀ ਰਾਮ ਸਿੰਘ ਰੱਲੀ ਦੀ ਮੌਕੇ ਤੇ ਮੌਤ ਹੋ ਗਈ। ਜਦੋਂ ਕਿ ਉਸਦੀ ਚਚੇਰੀਆਂ ਭੈਣ ਮਨਜੀਤ ਕੋਰ(45), ਵੀਰਪਾਲ ਕੋਰ(50) ਅਤੇ ਰਾਜਵੀਰ ਕੋਰ(40) ਸਾਲਾਂ ਜਖਮੀ ਹੋ ਗਈਆ। ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਦਾਖਿਲਾ ਕਰਵਾਇਆ ਗਿਆ। ਜਖਮੀ ਮਨਜੀਤ ਕੋਰ ਨੇ ਦੱਸਿਆ ਕਿ ਅਚਾਨਕ ਖੰਭਾ ਉਨ੍ਹਾਂ ਉੱਪਰ ਡਿੱਗਿਆ ਅਤੇ ਉਨ੍ਹਾਂ ਨੂੰ ਕਰੰਟ ਵੀ ਲੱਗੀਆ। ਮੇਰੀ ਵੱਡੀ ਭੈਣ ਬਲਜੀਤ ਕੋਰ ਖੰਭੇ ਦੇ ਹੇਠਾਂ ਦੱਬ ਗਈ ਜਿਸਦੀ ਮੌਕੇ ਤੇ ਮੌਤ ਹੋ ਗਈ। ਏ ਐਸ ਪੀ ਬੁਢਲਾਡਾ ਮਨਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਘਟਨਾਂ ਦਾ ਜਾਇਜ਼ਾ ਲਿਆ ਅਤੇ ਜਾਂਚ ਸੁਰੂ ਕਰ ਦਿੱਤੀ ਹੈ।