ਬੁਢਲਾਡਾ 11 ਅਪ੍ਰੈਲ (ਸਾਰਾ ਯਹਾਂ/ਅਮਨ ਮਹਿਤਾ ਅਮਿਤ ਜਿੰਦਲ) ਸ਼ਹਿਰ ਦੇ ਤਿੰਨ ਵਕੀਲਾਂ ਖਿਲਾਫ ਦਰਜ ਕੀਤੇ ਗਏ ਝੂਠੇ ਮੁਕੱਦਮੇ ਨੂੰ ਰੱਦ ਕਰਵਾਉਣ ਲਈ ਰੋਸ ਵਜੋ ਅੱਜ 12 ਅਪ੍ਰੈਲ ਦੇ ਬੰਦ ਦੇ ਸੱਦੇ ਤੇ ਸਥਾਨਕ ਸਿਟੀ ਪੁਲਿਸ ਅੱਗੇ ਧਰਨੇ ਦੇ ਦਿੱਤੇ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਦੱਸਿਆ ਕਿ ਅੱਜ ਦੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ, ਨਗਰ ਸੁਧਾਰ ਸਭਾ ਅਤੇ ਸ਼ਹਿਰ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ ਅਤੇ ਝੂਠਾ ਮੁਕੱਦਮਾ ਦਰਜ ਕਰਵਾਉਣ ਵਾਲੇ ਕੋਸਲ ਅਧਿਕਾਰੀਆਂ ਦੇ ਖਿਲਾਫ ਪਿੱਟ ਸਿਆਪਾ ਕੀਤਾ ਜਾਵੇਗਾ। ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਇਸ ਸੰਘਰਸ਼ ਨੂੰ ਚਲਾਉਣ ਲਈ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਐਡਵੋਕੇਟ ਸੁਨੀਲ ਗਰਗ, ਸੋਨੂੰ ਬਾਂਸਲ, ਲਲਿਤ ਸ਼ਰਮਾਂ, ਜ਼ਸਪਾਲ ਸਿੰਘ ਦਾਤੇਵਾਸ, ਸੱਜਣ ਕੁਮਾਰ ਪ੍ਰੇਮ ਸਿੰਘ ਦੋਦੜਾ, ਸ ਜੱਸੀ ਸਵਰਨਕਾਰ ਸੰਘ, , ਮੰਗਤ ਰਾਮ ਕੁਲਾਣੇ ਵਾਲੇ, ਸੁਭਾਸ਼ ਨਾਗਪਾਲ, ਕੋਸਲਰ ਪੇ੍ਰਮ ਕੁਮਾਰ, ਹਰਵਿੰਦਰ ਸਿੰਘ ਸੇਖੋ, ਐਡਵੋਕੇਟ ਭੂਸ਼ਨ ਕੁਮਾਰ ਗਰਗ, ਸੰਦੀਪ ਗਰਗ, ਬਲਵੀਰ ਸਿੰਘ ਸੈਕਟਰੀ, ਜਨਕ ਰਾਜ ਬਾਂਸਲ, ਸੰਜੀਵ ਜੈਨ, ਪੱਪੀ ਗਿੱਲ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ।