ਬੁਢਲਾਡਾ 3,ਸਤੰਬਰ (ਸਾਰਾ ਯਹਾ/ਅਮਨ ਮਹਿਤਾ): ਬੁਢਲਾਡਾ ਬੋਹਾ ਰੋਡ ਤੇ ਨਹਿਰ ਦੇ ਬਣ ਰਹੇ ਪੁੱਲ ਦੇ ਬੰਦ ਕੰਮ ਨੂੰ ਦੁਬਾਰਾ ਚਲਾਉਣ ਅਤੇ ਜਲਦ ਪੂਰਾ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਐਸ ਡੀ ਐਮ (ਆਈ ਏ ਐਸ) ਸਾਗਰ ਸੇਤੀਆਂ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਜਿਲ੍ਹਾਂ ਪ੍ਰਧਾਨ ਜ਼ਸਵੀਰ ਸਿੰਘ ਬਾਜਵਾ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪੀ ਡਬਲਿਯੂ ਡੀ ਵੱਲੋਂ ਬਣਾਏ ਜਾ ਰਹੇ ਪੁੱਲ ਦਾ ਕੰਮ ਲੰਮੇ ਸਮੇਂ ਤੋਂ ਪਛੜਿਆ ਹੋਣ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾ ਕਿਹਾ ਕਿ ਹਰਿਆਣਾ ਬਾਰਡਰ ਨਜ਼ਦੀਕ ਹੋਣ ਕਰਕੇ ਲੋਕਾ ਨੂੰ ਆਊਣ ਜਾਣ ਸਮੇਂ ਮੁਸ਼ਕਲਾ ਦਾ ਸਾਹਮਣਾ ਕਰਨਾਂ ਪੈਦਾ ਹੈ ਅਤੇ ਲੰਮੇ ਪਿੰਡਾ ਦੇ ਰਸਤਿਆਂ ਤੋਂ ਜਾਣਾ ਪੈਦਾ ਹੈ। ਉਨ੍ਹਾਂ ਕਿਹਾ ਕਿ ਇਸ ਪੁੱਲ ਦੇ ਨਿਰਮਾਣ ਦੇ ਚਲਦਿਆਂ ਠੇਕੇਦਾਰ ਵੱਲੋਂ ਬੁਢਲਾਡਾ ਦੇ ਫੁੱਲੂਆਲਾ ਚੋਕ ਤੇ ਕੰਧ ਕੱਢੀ ਗਈ ਸੀ ਜ਼ੋ ਹਾਦਸਿਆ ਦਾ ਕਾਰਨ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਇਸ ਕੰਧ ਨਾਲ ਟਕਰਾ ਕੇ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਉਨ੍ਹਾਂ ਮੰਗ ਕੀਤੀ ਕਿ ਇਸ ਪੁੱਲ ਦਾ ਨਿਰਮਾਣ ਜਲਦ ਕਰਵਾ ਕੇ ਇਸ ਕੰਧ ਨੂੰ ਢਾਹੀਆ ਜਾਵੇ ਤਾਂ ਜ਼ੋ ਮੁਸ਼ਕਲਾ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਐੈਸ ਡੀ ਐਮ ਬੁਢਲਾਡਾ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਪੁੱਲ ਦਾ ਨਿਰਮਾਣ ਜਲਦ ਕਰਵਾਇਆ ਜਾਵੇਗਾ।