*ਬੁਢਲਾਡਾ ਨਿਵਾਸੀ ਦੇ ਬੈਂਕ ਦੇ ਕਰੇਡਿਟ ਕਾਰਡ ਚੋ ਘਰ ਬੈਠੇ ਨਿਕਲੇ 85 ਹਜਾਰ ਪੁਲਿਸ ਨੇ ਕੀਤੀ ਜਾਂਚ ਸ਼ੁਰੂ*

0
251

ਬੁਢਲਾਡਾ 22ਮਈ (ਸਾਰਾ ਯਹਾਂ/ਮੇਹਤਾ) : ਸਥਾਨਕ ਸ਼ਹਿਰ ਨਿਵਾਸੀ ਦੀ ਐਕਸਿਸ ਬੈਂਕ ਦੇ ਕਰੇਡਿਟ ਕਾਰਡ ਵਿੱਚੋਂ 85 ਹਜਾਰ ਦੀ ਠੱਗੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਰੈਡਿਟ ਕਾਰਡ ਧਾਰਕ ਸੁਭਾਸ਼ ਚੰਦ ਪੁੱਤਰ ਵਿਲਾਇਤ ਰਾਮ ਨੇ ਦੱਸਿਆ ਕਿ ਕੁਝ ਦਿਨ ਪਹਿਲਾ ਮੇਰੇ ਕਰੈਡਿਟ ਕਾਰਡ ਨਾਲ ਰਜਿਸ਼ਟਰਡ ਮੋਬਾਇਲ ਨੰਬਰ ਤੇ ਕਰੀਬ ਸ਼ਾਮ ਦੇ 6.20 ਤੇ 49588 ਅਤੇ 35420 ਰੁਪਏ ਦੀਆਂ ਐਂਟਰੀ ਨਿਕਲ ਜਾਣ ਦੇ ਮੈਸਿਜ ਆਏ। ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਮੈਂ ਬੈਂਕ ਬੰਦ ਹੋ ਜਾਣ ਕਾਰਨ ਬੈਂਕ ਨੂੰ ਆਨਲਾਇਨ ਕੰਪਲੇਟ ਦੇ ਕੇ ਆਪਣਾ ਕਰੇਡਿਟ ਕਾਰਡ ਤੁਰੰਤ ਬੰਦ ਕਰਵਾਇਆ। ਜਦੋਂ ਸੋੋਮਵਾਰ ਨੂੰ ਬੈਂਕ ਖੁੱਲ੍ਹਣ ਤੇ ਮੈਂ ਬੈਂਕ ਵਿੱਚ ਖੁੱਦ ਪਹੁੰਚ ਕੇ ਇਨ੍ਹਾਂ ਐਂਟਰੀਆਂ ਰਾਹੀਂ ਨਿਕਲੇ

85008 ਰੁਪਏ ਸੰਬੰਧੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਦੇ ਪੂਰੇ ਦਸਤਾਵੇਜ ਦੇ ਦਿੱਤੇ। ਇਸ ਉਪਰੰਤ ਇਸਦੀ ਜਾਣਕਾਰੀ ਪੁਲਿਸ ਸਾਇਬਰ ਸੈਲ ਨੂੰ ਆਨ ਲਾਇਨ ਦੇ ਦਿੱਤੀ ਗਈ। ਇਸ ਸੰਬੰਧੀ ਬੈਂਕ ਮੈਨੇਜਰ ਮੋਨਿਤ ਕੁਮਾਰ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਸ਼ਿਕਾਇਤ ਪ੍ਰਾਪਤ ਹੋਈ ਹੈ। ਜਿਨ੍ਹਾਂ ਪੈਸਿਆ ਸੰਬੰਧੀ ਕੰਪਲੇਟ ਉੱਪਰ ਹੈਡ ਆਫਿਸ ਭੇਜ ਦਿੱਤੀ ਗਈ ਹੈ। 

NO COMMENTS