*ਬੁਢਲਾਡਾ ਬਲਾਕ ਦੇ ਪਿੰਡਾਂ ਵਿੱਚ ਗੁਰਮੀਤ ਸਿੰਘ ਖੁੱਡੀਆਂ ਦਾ ਹੋਇਆ ਤਿੱਖਾ ਵਿਰੋਧ*

0
82

ਬੁਢਲਾਡਾ/ ਬਰੇਟਾ 18 ਮਈ(ਸਾਰਾ ਯਹਾਂ/ਮੁੱਖ ਸੰਪਾਦਕ)ਅੱਜ ਆਮ ਆਦਮੀ ਪਾਰਟੀ ਦੇ ਬਠਿੰਡਾ ਲੋਕ ਸਭਾ ਹਲਕੇ ਦੇ ਉਮੀਦਵਾਰ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਸਵਾਲ ਜਵਾਬ ਕਰਨ ਲਈ ਵੱਖ ਵੱਖ ਪਿੰਡਾਂ ਵਿੱਚ ਕਿਸਾਨ ਅਤੇ ਮਜ਼ਦੂਰਾਂ ਨੇ ਭਾਰੀ ਇਕੱਠ ਕੀਤੇ ਸਨ. ਸਭ ਤੋਂ ਪਹਿਲਾਂ ਪਿੰਡ ਬਹਾਦਰਪੁਰ ਵਿਖੇ ਕਿਸਾਨ ਜਥੇਬੰਦੀ ਬੀ ਕੇ ਯੂ ਡਕਾਉਂਦਾ ਅਤੇ ਹੋਰ ਭਰਾਤਰੀ ਜਥੇਬੰਦੀਆਂ ਵਲੋਂ ਇਕੱਠੇ ਹੋ ਕੇ ਗੁਰਮੀਤ ਸਿੰਘ ਖੁੱਡੀਆਂ ਨੂੰ ਤਿੱਖੇ ਸਵਾਲ ਕੀਤੇ ਗਏ ਪਰੰਤੂ ਵਿਧਾਇਕ ਵਲੋਂ ਕੋਈ ਵੀ ਤਸੱਲੀ ਬਖ਼ਸ਼ ਜਵਾਬ ਨਹੀਂ ਦਿਤਾ ਗਿਆ . ਕਿਸਾਨ ਆਗੂਆਂ ਵਲੋਂ ਸਵਾਲਾਂ ਵਿੱਚ ਪੁੱਛਿਆ ਗਿਆ ਕਿ ਕਾਰਗੁਜ਼ਾਰੀ ਤੇ ਸਵਾਲ ਕਰਨ ਤੇ ਕਿਸਾਨ ਆਗੂਆਂ ਨੂੰ ਗਿਰਫਤਾਰ ਕਿਊ ਕੀਤਾ ਗਿਆ, ਪਿੰਡ ਕੁਲਰੀਆਂ ਦੇ ਕਿਸਾਨਾਂ ਤੋਂ ਜਮੀਨ ਕਿਊ ਖੋਹੀ ਜਾ ਰਹੀ ਹੈ, ਸਭੂ ਬਾਰਡਰ ਉਤੇ ਬੈਠੇ ਕਿਸਾਨਾਂ ਉਤੇ ਦੂਰਸੀ ਸਟੇਟ ਵਲੋਂ ਗੋਲੀਆਂ ਚਲਾਈਆਂ ਗਈਆਂ ਪਰ ਸਰਕਾਰ ਹੱਥ ਤੇ ਹੱਥ ਧਾਰ ਕੇ ਕਿਉਂ ਬੈਠੀ ਰਹੀ ਅਤੇ ਖੇਤੀਬਾੜੀ ਨੀਤੀ ਹਾਲੇ ਤਕ ਕਿਉਂ ਨਹੀਂ ਬਣਾਈ ਗਈ, ਇਸੇ ਤਰੀਕੇ ਨਾਲ 15 ਮਾਰਚ ਨੂੰ 26 ਮਾਰਕੀਟ ਕਮੇਟੀਆਂ ਤੋੜਨ ਦਾ ਫੈਸਲਾ ਕਿਉਂ ਕੀਤਾ ਗਿਆ, 9 ਗੋਡਊਨ ਸਾਇਲੋ ਨੂੰ ਮਨਜ਼ੂਰੀ ਕਿਉਂ ਦਿਤੀ ਗਈ, ਨਹਿਰੀ ਪਾਣੀ ਸਬੰਧੀ ਜ਼ਮੀਨ ਦੇ ਅੰਕੜੇ ਨਹਿਰੀ ਵਿਭਾਗ ਤੋਂ ਕਿਉਂ galat ਪੇਸ਼ ਕਰਵਾਏ ਜਾ ਰਹੇ ਹਨ ਪਰ ਗੁਰਮੀਤ ਸਿੰਘ ਖੁੱਡੀਆਂ ਵਲੋਂ ਇਨਾ ਸਵਾਲਾਂ ਦਾ ਕੋਈ ਜਵਾਬ ਨਾਂ ਦਿਤਾ ਗਿਆ . 

               ਇਸ ਤੋਂ ਬਾਅਦ ਪਿੰਡ ਕਿਸ਼ਨਗੜ੍ਹ ਵਿਖੇ ਬੀ ਕੇ ਯੂ ਡਕਾਉਂਦਾ ( ਧਨੇਰ ), ਬੀ ਕੇ ਯੂ ਉਗਰਾਹਾਂ, ਬੀ ਕੇ ਯੂ ਆਜ਼ਾਦ ਦੇ ਵਰਕਰ ਅਤੇ ਆਗੂਆਂ ਦੀ ਅਗਵਾਈ ਵਿੱਚ ਸੈਂਕੜੇ ਕਿਸਾਨ ਮਰਦ ਅਤੇ ਔਰਤਾਂ ਵਲੋਂ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਗਿਆ ਤਾਂ ਮੰਤਰੀ ਆਪਣੇ ਪੰਡਾਲ ਵਿੱਚੋਂ ਕੁਝ ਦੇਰ ਬੋਲਣ ਤੋਂ ਬਾਅਦ ਚੱਲਦੇ ਬਣੇ. ਕਿਸਾਨ ਆਗੂਆਂ ਵਲੋਂ ਪਿੰਡ ਵਿੱਚ ਜਾਗਰੂਕਤਾ ਰੋਸ਼ ਮੁਜ਼ਾਹਰਾ ਕੀਤਾ ਗਿਆ ਅਤੇ ਆਮ ਆਦਮੀ ਪਾਰਟੀ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ ਕਿਉਕਿ ਗੁਰਮੀਤ ਸਿੰਘ ਖੁੱਡੀਆਂ ਵਲੋਂ ਆਪਣੇ ਸ਼ਾਸਨ ਕਾਲ ਦੀ ਕੋਈ ਵੀ ਕਾਰਗੁਜ਼ਾਰੀ ਲੋਕਾਂ ਸਾਹਮਣੇ ਪੇਸ਼ ਨਹੀਂ ਕੀਤੀ ਜਾ ਰਹੀ. ਇਸ ਤੋਂ ਬਾਅਦ ਪਿੰਡ ਕੁੱਲਰੀਆਂ ਵਿਖੇ ਸੈਂਕੜੇ ਕਿਸਾਨ ਮਰਦ ਔਰਤਾਂ ਵਲੋਂ ਮੰਤਰੀ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਤੋਂ ਜਬਰੀ ਜਮੀਨ ਖੋਹੀ ਜਾ ਰਹੀ ਹੈ ਅਤੇ ਕੁਲਰੀਆਂ ਵਿਖੇ ਕਿਸਾਨ ਤੇ ਗੱਡੀ ਚੜਾਕੇ ਜਖਮੀ ਕਰਨ ਵਾਲੇ ਗੁੰਡਾ ਅਨਸਰਾਂ ਦੀ ਪਾਰਟੀ ਵਲੋਂ ਖੁਲ ਕੇ ਮਦਦ ਕੀਤੀ ਜਾ ਰਹੀ ਹੈ. ਇਸ ਮੌਕੇ ਬੀ ਕੇ ਯੂ ਡਕਾਉਂਦਾ ਦੇ ਸੂਬਾ ਆਗੂ ਮੱਖਣ ਸਿੰਘ ਭੈਣੀ ਬਾਘਾ, ਕੁਲਵੰਤ ਸਿੰਘ ਕਿਸ਼ਨਗੜ੍ਹ, ਸੱਤਪਾਲ ਸਿੰਘ ਵਰ੍ਹੇ, ਤਾਰਾ ਚੰਦ ਬਰੇਟਾ, ਬੀ ਕੇ ਯੂ ਉਗਰਾਹਾਂ ਦੇ ਅਮਰੀਕ ਸਿੰਘ, ਲੀਲਾ ਸਿੰਘ, ਬੀ ਕੇ ਯੂ ਆਜ਼ਾਦ ਦੇ ਜਰਨੈਲ ਸਿੰਘ ਸਮੇਤ ਹੋਰ ਵੀ ਬਲਾਕ ਆਗੂ ਅਤੇ ਪਿੰਡ ਆਗੂ ਮੋਜੂਦ ਰਹੇ.

NO COMMENTS