*ਬੁਢਲਾਡਾ ਪਿਸਤੋਲ ਦੀ ਨੋਕ ਤੇ ਵਿਅਕਤੀ ਅਗਵਾ, ਫਿਰੋਤੀ ਤੋਂ ਬਾਅਦ ਛੱਡਿਆ*

0
1924

ਬੁਢਲਾਡਾ 5 ਅਗਸਤ  (ਸਾਰਾ ਯਹਾਂ/ਅਮਨ ਮੇਹਤਾ): ਸਥਾਨਕ ਸਹਿਰ ਦੇ ਫੁੱਟਬਾਲ ਚੌਕ ਤੇ ਕਾਰ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਦੁਕਾਨ ਤੋਂ ਇੱਕ ਵਿਅਕਤੀ ਨੂੰ ਅਗਵਾ ਕਰਕੇ ਫਿਰੋਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਫਿਰੋਤੀ ਮੰਗਣ ਅਤੇ ਅਗਵਾਕਾਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਐਸ ਐਚ ਓ ਸਿਟੀ ਤਰਨਦੀਪ ਸਿੰਘ ਨੇ ਦੱਸਿਆ ਕਿ ਫੁੱਟਬਾਲ ਚੌਕ ਤੇ ਟਰਾਲੀ ਅਤੇ ਐਕਸਲ ਬਣਾਉਣ ਦੀ ਦੁਕਾਨ ਦੇ ਮਾਲਕ ਕੁਨਾਲ ਜਲਾਨ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਕੱਲ੍ਹ ਸਾਮ ਨੂੰ ਉਸਦੀ ਦੁਕਾਨ ਉੱਪਰ ਮਾਲ ਖਰੀਦੋ ਫਰੋਕਤ ਕਰਨ ਲਈ ਕੁੱਝ ਵਿਅਕਤੀ ਦੁਕਾਨ ਤੇ ਆਏ ਅਤੇ ਕੁੱਝ ਸਮੇਂ ਬਾਅਦ ਉਸਦੇ ਦਫਤਰ ਵਿਚ ਜਬਰੀ ਦਾਖਲ ਹੋ ਗਏ ਜਿੱਥੇ ਉਨ੍ਹਾਂ ਨੇ ਪਿਸਤੋਲ ਕੱਢਕੇ ਮੇਰੇ ਮੁਲਾਜਮ ਭੋਲਾ ਸਿੰਘ ਨੂੰ ਅਗਵਾ ਕਰਕੇ ਇੱਕ ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕਰਦਿਆਂ ਨਾਲ ਲੈ ਕੇ ਫਰਾਰ ਹੋ ਗਏ ਅਤੇ ਧਮਕੀ ਦਿੱਤੀ ਕਿ ਜੇਕਰ ਪੈਸੀਆਂ ਦਾ ਪ੍ਰਬੰਧ ਨਾ ਕੀਤਾ ਤਾਂ ਇਸਦਾ ਹਸਰ ਮਾੜਾ ਹੋਵੇਗਾ। ਦੁਕਾਨ ਮਾਲਕ ਨੇ ਦੱਸਿਆ ਕਿ ਮੇਰੇ ਵੱਲੋਂ ਪੈਸਿਆ ਦਾ ਪ੍ਰਬੰਧ ਕਰਨ ਲਈ ਦੋਸਤਾਂ ਨੂੰ ਫੋਨ ਕਰਨ ਤੇ ਪ੍ਰਬੰਧ ਨਾ ਹੋਇਆ। ਇਸ ਦੌਰਾਨ ਦੁਕਾਨਦਾਰ ਦੇ ਅਗਵਾ ਕੀਤੇ ਮੁਲਾਜਮ ਦੇ ਫੋਨ ਤੋਂ ਮੈਨੂੰ ਫੋਨ ਆਉਣੇ ਸੁਰੂ ਹੋ ਗਏ ਕਿ 50 ਹਜ਼ਾਰ ਰੁਪਏ ਦੇ ਕੇ ਆਪਣਾ ਮੁਲਾਜਮ ਛੁਡਾ ਕੇ ਲੈ ਜਾਓ। ਜਿਸ ਤੇ ਮੈਂ ਕੁੱਝ ਪੈਸਿਆ ਦਾ ਪ੍ਰਬੰਧ ਕਰਕੇ ਉਪਰੋਕਤ ਵਿਅਕਤੀਆਂ ਤੱਕ ਪਹੁੰਚਾਉਣ ਵਿੱਚ ਕਾਮਯਾਬ ਰਿਹਾ ਜਿੱਥੇ ਉਨ੍ਹਾਂ ਮੇਰੇ ਮੁਲਾਜਮ ਨੂੰ ਛੱਡ ਦਿੱਤਾ। ਪੁਲਸ ਨੇ ਦੁਕਾਨਦਾਰ ਦੇ ਬਿਆਨ ਤੇ ਫਿਰੋਤੀ ਮੰਗਣ ਅਤੇ ਅਗਵਾ ਕਰਨ ਵਾਲੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਵਾਕਾਰਾਂ ਦੀ ਭਾਲ ਸੁਰੂ ਕਰ ਦਿੱਤੀ ਹੈ।

NO COMMENTS