ਬੁਢਲਾਡਾ ਦੇ ਮੁਨੀਸ਼ ਬਾਂਸਲ ਨੇ ਪਬਲਿਕ ਸਰਵਿਸਜ ਵਿੱਚ ਵੀ ਗੱਡੇ ਝੰਡੇ- ਕੇਂਦਰ ਸਰਕਾਰ ਵੱਲੋ ਰਾਜ ਦਾ ਨਿਗਰਾਨ ਅਧਿਕਾਰੀ ਨਿਯੁਕਤ

0
213

ਬੁਢਲਾਡਾ ਦੇ ਮੁਨੀਸ਼ ਬਾਂਸਲ ਨੇ ਪਬਲਿਕ ਸਰਵਿਸਜ ਵਿੱਚ ਵੀ ਗੱਡੇ ਝੰਡੇ- ਕੇਂਦਰ ਸਰਕਾਰ ਵੱਲੋ ਰਾਜ ਦਾ ਨਿਗਰਾਨ ਅਧਿਕਾਰੀ ਨਿਯੁਕਤ
ਮਈ ਮਹੀਨੇ ਵਿੱਚ ਆਸਟ੍ਰੇਲੀਅਨ ਪਬਲਿਕ ਸਰਵਿਸ ਵਿੱਚ ਸਿਲੈਕਟ ਹੋਏ ਬੁਢਲਾਡਾ ਦੇ ਨੌਜਵਾਨ ਮੁਨੀਸ਼ ਬਾਂਸਲ ਨੂੰ ਕੇਂਦਰ ਸਰਕਾਰ ਨੇ ਸ਼ੁਰੂਆਤੀ ਦਿੱਤੇ ਗਏ ਟੈਕਸ ਵਿਭਾਗ ਤੋਂ ਹਟਾ ਕੇ ਵੀਰਵਾਰ ਰਾਤ ਨੂੰ ਜਾਰੀ ਕੀਤੇ ਗਏ ਇੱਕ ਪੱਤਰ ਰਾਹੀਂ ਤੁਰੰਤ ਪ੍ਰਭਾਵ ਤੋਂ ਵਿਕਟੋਰੀਆ ਰਾਜ ਵਿੱਚ ਬੇਕਾਬੂ ਹੁੰਦੀ ਜਾ ਰਹੀ ਕੋਰੋਨਾ ਦੀ ਮਹਾਮਾਰੀ ਨੂੰ ਰੋਕਣ ਵਾਸਤੇ ਸ਼ੁੱਕਰਵਾਰ ਤੋਂ ਹੀ ਤਰੱਕੀ ਦੇ ਕੇ ਵਿਕਟੋਰੀਆ ਰਾਜ ਦੇ ਨਿਗਰਾਨ ਅਧਿਕਾਰੀ ਦੇ ਤੌਰ ਤੇ ਨਿਯੁਕਤ ਕਰ ਦਿੱਤਾ. ਆਸਟ੍ਰੇਲੀਅਨ ਗੌਰਮੈਂਟ ਵੱਲੋ ਮਿਲੀ ਜਿੰਮੇਵਾਰੀ ਨੂੰ ਸਫਲਤਾ ਪੂਰਵਕ ਸਿਰੇ ਚੜਾਉਣ ਵਾਸਤੇ ਉਨ੍ਹਾਂ ਤੁਰੰਤ ਸ਼ੁੱਕਰਵਾਰ ਨੂੰ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਛੁੱਟੀ ਵਾਲੇ ਦਿਨ ਸ਼ਨੀਵਾਰ ਅਤੇ ਐਂਤਵਾਰ ਨੂੰ ਵੀ ਆਪਣੇ ਨਵੇਂ ਮੈਲਬੌਰਨ ਆਫਿਸ ਵਿੱਚ ਕੰਮ ਕਰਨ ਦਾ ਫੈਸਲਾ ਕੀਤਾ ਹੈ.
ਆਪਣੀ ਮੇਹਨਤ ਅਤੇ ਲਗਨ ਕਰਕੇ ਤਿੰਨ ਮਹੀਨਿਆਂ ਬਾਅਦ ਹੀ ਪਬਲਿਕ ਸਰਵਿਸ ਕਮਿਸ਼ਨ ਦੀ ਨੌਕਰੀ ਵਿੱਚ ਮਿਲੀ ਤਰੱਕੀ ਵਾਸਤੇ ਉਨ੍ਹਾਂ ਆਪਣੇ ਕਮਿਸ਼ਨਰ ਅਤੇ ਬੁਢਲਾਡਾ ਨਿਵਾਸੀਆਂ ਦੀਆਂ ਸੁਭ ਇੱਛਾਵਾਂ ਦਾ ਧੰਨਵਾਦ ਕੀਤਾ ਹੈ.

ਮੁਨੀਸ਼ ਬਾਂਸਲ ਇਸ ਤੋਂ ਪਹਿਲਾ ਆਸਟ੍ਰੇਲੀਆ ਵਿੱਚ ਬੈਸਟ ਰਿਟੇਲ ਮੈਨੇਜਰ ਆਫ ਆਸਟ੍ਰੇਲੀਆ (IGA) ਦਾ ਨੈਸ਼ਨਲ ਐਵਾਰਡ ਜਿੱਤ ਕੇ ਆਸਟ੍ਰੇਲੀਆ ਰਹਿੰਦੇ ਭਾਰਤੀ ਭਾਈਚਾਰੇ ਦਾ ਤੇ ਬੁਢਲਾਡਾ ਵਾਸੀਆਂ ਦਾ ਮਾਣ ਵਧਾ ਚੁੱਕੇ ਹਨ.
ਆਪਣੀਆਂ ਸਫਲਤਾਵਾਂ ਦਾ ਬੱਸ ਉਹ ਇੱਕ ਹੀ ਰਾਜ ਮੰਨਦੇ ਹਨ , ਕਿ ਉਨ੍ਹਾਂ ਕਦੇ ਨੇਗਟਿਵ ਸੋਚ ਰੱਖਣ ਜਾ ਬੋਲਣ ਵਾਲੇ ਲੋਕਾਂ ਦੀਆ ਗੱਲਾਂ ਦਾ ਜਵਾਬ ਦੇਣ ਵਿੱਚ ਕਦੇ ਵਕ਼ਤ ਜਾਇਆ ਨਹੀਂ ਕੀਤਾ.

NO COMMENTS