*ਬੁਢਲਾਡਾ ਦੇ ਡੀਐਸਪੀ ਦਫ਼ਤਰ ਅੱਗੇ ਚੱਲ ਰਹੇ ਪੱਕੇ ਮੋਰਚੇ ਵੱਲੋਂ ਸ਼ਹਿਰ ਵਿੱਚ ਕੀਤਾ ਰੋਸ ਮੁਜ਼ਾਹਰਾ*

0
3

ਬੁਢਲਾਡਾ 10 ਜਨਵਰੀ(ਸਾਰਾ ਯਹਾਂ/ਮੁੱਖ ਸੰਪਾਦਕ)ਡੀਐਸਪੀ ਦਫ਼ਤਰ ਬੁਢਲਾਡਾ ਸਾਹਮਣੇ ਪਿੰਡ ਕੁਲਰੀਆਂ ਦੇ ਕਿਸਾਨਾਂ ਦੇ ਹੱਕ ਵਿੱਚ ਲੱਗਿਆ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦਾ ਪੱਕਾ ਮੋਰਚਾ ਪੰਜਵੇਂ ਦਿਨ ਵੀ ਜਾਰੀ ਰਿਹਾ । ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਸਮੇਤ ਔਰਤਾਂ ਅਤੇ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ । ਅੱਜ ਦੇ ਮੋਰਚੇ ਵਿੱਚ ਕਪੂਰਥਲਾ ਤੋਂ ਅਵਤਾਰ ਸਿੰਘ ਸੈਦੋਵਾਲ, ਮੋਗਾ ਤੋਂ ਸੁਖਚੈਨ ਸਿੰਘ ਰਾਜੂ ਅਤੇ ਮੋਹਾਲੀ ਤੋਂ ਪ੍ਰਦੀਪ ਮਿੱਤਲ ਦੀ ਅਗਵਾਈ ਵਿੱਚ ਕਿਸਾਨਾਂ ਦੇ ਕਾਫ਼ਲੇ ਸ਼ਾਮਿਲ ਹੋਏ । ਧਰਨਾਕਾਰੀਆਂ ਵੱਲੋਂ ਕੜਾਕੇ ਦੀ ਠੰਢ ਵਿੱਚ ਬੁਢਲਾਡਾ ਸ਼ਹਿਰ ਵਿੱਚ ਭਾਰੀ ਰੋਸ ਮੁਜ਼ਾਹਰਾ ਕਰਕੇ ਪੁਲਿਸ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਬੁੱਧ ਰਾਮ ਦੇ ਵਿਰੋਧ ਵਿੱਚ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਗਈ ।

               ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਦੋਸ਼ ਲਗਾਇਆ ਕਿ ਕੁਲਰੀਆਂ ਦੇ ਕਿਸਾਨ ਸੀਤਾ ਸਿੰਘ ਅਤੇ ਉਸਦੇ ਪੁੱਤਰ ਗੁਰਪ੍ਰੀਤ ਸਿੰਘ ‘ਤੇ ਕੁਲਰੀਆਂ ਦੇ ਰਾਜੂ ਸਰਪੰਚ ਅਤੇ ਉਸਦੇ ਗਿਰੋਹ ਵੱਲੋਂ ਕੀਤਾ ਹਮਲਾ ਹਲਕਾ ਵਿਧਾਇਕ ਦੀ ਸਹਿ ‘ਤੇ ਕੀਤਾ ਗਿਆ ਹੈ । ਜਿਸਦੇ ਦਬਾਅ ਹੇਠ ਪੁਲਿਸ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਲਗਾਤਾਰ ਟਾਲਾ ਵੱਟਿਆ ਜਾ ਰਿਹਾ ਹੈ । ਲੰਘੀ 15 ਦਸੰਬਰ ਤੋਂ ਲੱਗਣ ਵਾਲਾ ਇਹ ਮੋਰਚਾ ਭਾਂਵੇ ਜਿਲਾ ਪੁਲਿਸ ਮੁਖੀ ਦੇ ਭਰੋਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਸੀ ਪ੍ਰੰਤੂ ਪੁਲਿਸ ਵੱਲੋਂ ਲਏ ਗਏ ਇੱਕ ਹਫਤੇ ਦੀ ਬਜਾਏ ਤਿੰਨ ਹਫਤੇ ਬੀਤਣ ‘ਤੇ ਵੀ ਕੋਈ ਕਾਰਵਾਈ ਨਾ ਕੀਤੀ ਤਾਂ ਮਜਬੂਰਨ ਕਿਸਾਨਾਂ ਵੱਲੋਂ ਸੰਘਰਸ਼ ਦਾ ਵਿਗਲ ਵਜਾਇਆ ਗਿਆ ਹੈ । 

             ਅੱਜ ਦੇ ਇਕੱਠ ਨੂੰ ਸੰਬੋਧਨ ਕਰਨ ਵਾਲੇ ਮੁੱਖ ਆਗੂਆਂ ਵਿੱਚ ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਅੰਗਰੇਜ ਸਿੰਘ ਮੋਹਾਲੀ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਮੱਖਣ ਸਿੰਘ ਭੈਣੀ ਬਾਘਾ, ਕੁਲਵੰਤ ਸਿੰਘ ਕਿਸ਼ਨਗੜ੍ਹ ਤੋਂ ਇਲਾਵਾ ਗੁਰਦੀਪ ਸਿੰਘ ਖੁੱਡੀਆਂ, ਕੁਲਵਿੰਦਰ ਚਹਿਲ ਕਪੂਰਥਲਾ, ਜੋਰਾ ਸਿੰਘ ਫਰੀਦਕੋਟ, ਮਾਨਸਾ ਜਿਲੇ ਦੇ ਲਖਵੀਰ ਸਿੰਘ ਅਕਲੀਆ, ਬਲਵਿੰਦਰ ਸ਼ਰਮਾਂ, ਦੇਵੀ ਰਾਮ ਰੰਘੜਿਆਲ, ਸੱਤਪਾਲ ਸਿੰਘ ਵਰ੍ਹੇ, ਬਲਜੀਤ ਸਿੰਘ ਭੈਣੀ ਬਾਘਾ, ਤਾਰਾ ਚੰਦ ਬਰੇਟਾ, ਜਗਦੀਤ ਸਿੰਘ ਹਸਨਪੁਰ ਅਤੇ ਸੁਰਜੀਤ ਕੌਰ ਕਿਸ਼ਨਗੜ੍ਹ ਆਦਿ ਨੇ ਸੰਬੋਧਨ ਕੀਤਾ ।

NO COMMENTS