*ਬੁਢਲਾਡਾ ਤੋਂ ਸ਼੍ਰੀ ਖਾਟੂ ਸ਼ਿਆਮ ਅਤੇ ਸਾਲਾਸਰ ਧਾਮ ਲਈ ਬੱਸ ਯਾਤਰਾ ਰਵਾਨਾ*

0
106

ਬੁਢਲਾਡਾ 16 ਦਸੰਬਰ (ਸਾਰਾ ਯਹਾਂ/ਮਹਿਤਾ ਅਮਨ) ਸ਼੍ਰੀ ਬਾਲਾ ਜੀ ਸੇਵਾ ਮੰਡਲ (ਰਜਿ:) ਵੱਲੋਂ ਬੁਢਲਾਡਾ ਤੋਂ ਸ਼੍ਰੀ ਖਾਟੂ ਸ਼ਿਆਮ ਅਤੇ ਸ਼੍ਰੀ ਸਾਲਾਸਰ ਧਾਮ ਲਈ 2 ਰੋਜਾ ਬੱਸ ਯਾਤਰਾਂ ਨੂੰ ਐਡਵੋਕੇਟ ਚੰਦਨ ਗੁਪਤਾ, ਸ਼ਿਵ ਕੁਮਾਰ ਅਤੇ ਗੋਤਮ ਸ਼ੈਲੀ ਵੱਲੋਂ ਨਾਰੀਅਲ ਅਤੇ ਝੰਡੀ ਦੀ ਰਸਮ ਅਦਾ ਕਰਕੇੇ ਰਵਾਨਾ ਕੀਤਾ ਗਿਆ। ਇਸ ਮੌਕੇ ਐਡਵੋਕੇਟ ਚੰਦਨ ਗੁਪਤਾ ਨੇ ਯਾਤਰਾ ਕੁਸ਼ਲ ਮੰਗਲ ਦੀ ਕਾਮਨਾ ਕਰਦਿਆਂ ਸੰਸਥਾਂ ਵੱਲੋਂ ਸਮੇਂ ਸਮੇਂ ਤੇ ਯਾਤਰਾ ਲਿਜਾਉਣ ਦੀ ਸ਼ਲਾਘਾ ਕੀਤੀ। ਸੰਸਥਾਂ ਦੇ ਗੋਰਿਸ਼ ਗੋਇਲ ਅਤੇ ਸੁਨੀਲ ਅਕਾਊਂਟੈਂਟ ਨੇ ਦੱਸਿਆ ਕਿ ਯਾਤਰੀ ਸ਼ਰਧਾਲੂਆਂ ਨੂੰ ਸ਼੍ਰੀ ਖਾਟੂ ਸ਼ਿਆਮ ਜੀ ਅਤੇ ਸ਼੍ਰੀ ਸਾਲਾਸਰ ਧਾਮ ਵਿਖੇ ਬਾਲਾ ਜੀ ਦੇ ਦਰਸ਼ਨਾਂ ਤੋਂ ਇਲਾਵਾ ਸ਼੍ਰੀ ਅਗਰੋਹਾ ਧਾਮ, ਸ਼੍ਰੀ ਕਾਂਜਲਾ ਧਾਮ ਦੇ ਦਰਸ਼ਨ ਵੀ ਕਰਵਾਏ ਜਾਣਗੇ ਉਨ੍ਹਾਂ ਕਿਹਾ ਕਿ ਯਾਤਰੀਆਂ ਲਈ ਰਸਤੇ ਵਿੱਚ ਚਾਹ—ਪਾਣੀ, ਠਹਿਰਣ ਆਦਿ ਦੀ ਸਾਰੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਯਾਤਰੀਆਂ ਲਈ ਫਸਟਏਡ ਕਿੱਟ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬੱਸ ਦਰਸ਼ਨਾਂ ਉਪਰੰਤ 15 ਦਸੰਬਰ ਦੀ ਰਾਤ ਨੂੰ ਬੁਢਲਾਡਾ ਵਾਪਿਸ ਆਵੇਗੀ। ਇਸ ਮੌਕੇ  ਰਾਜੇਸ਼ ਕੁਮਾਰ, ਅਸ਼ੋਕ ਕੁਮਾਰ, ਕਮਲਕਾਂਤ ਕੁਮਾਰ,  ਸਾਹਿਲ ਬਾਂਸਲ, ਦੀਪਾਂਸ਼ੂ ਬਾਂਸਲ, ਅਕਸ਼ੇ ਕੁਮਾਰ, ਅੰਕੁਸ਼ ਸਿੰਗਲਾ, ਸਾਹਿਲ ਜੈਨ, ਵਿਜੈ ਸਿੰਗਲਾ, ਸਾਹਿਲ ਕੁਮਾਰ, ਸਤੀਸ਼ ਸਿੰਗਲਾ ਪੋਂਟੀ, ਸੁਨੀਲ ਟਾਂਕ, ਰਾਹੁਲ ਕੁਮਾਰ, ਪ੍ਰਦੀਪ ਕੁਮਾਰ, ਸਾਰਥਕ ਗੋਇਲ, ਵਿਪਨ ਗੋਇਲ,   ਤੋਂ ਇਲਾਵਾ ਯਾਤਰੀ ਹਾਜਰ ਸਨ।

NO COMMENTS