*ਬੁਢਲਾਡਾ ਟਰੈਕਟਰ ਟਰਾਲੀ ਦੀ ਫੇਟ ਕਾਰਨ ਮਾਸੂਮ ਬੱਚੀ ਦੀ ਮੌਤ*

0
250

ਬੁਢਲਾਡਾ 29 ਨਵੰਬਰ  (ਸਾਰਾ ਯਹਾਂ/ਅਮਨ ਮੇਹਤਾ)ਸਥਾਨਕ ਸਹਿਰ ਦੇ ਬੀ ਡੀ ਪੀ ਓ ਦਫਤਰ ਦੇ ਨਜਦੀਕ ਆਪਣੇ ਮਾਸੀ ਦੇ ਮੁੰਡੇ ਨਾਲ ਦੁਕਾਨ ਤੇ ਸੌਦਾ ਲੈਣ ਜਾ ਰਹੀ ਸਿਮਰਨ (6) ਦਾ ਟਰਾਲੀ ਦੀ ਫੇਟ ਵੱਜਣ ਕਾਰਨ ਮੋਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪੁਲਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨ ਤੇ ਧਾਰਾ 174 ਦੀ ਕਾਰਵਾਈ ਕਰਦਿਆਂ ਲਾਸ ਪੋਸਟ ਮਾਰਟਮ ਉਪਰੰਤ ਵਾਰਸਾ ਨੂੰ ਸੋਪ ਦਿੱਤੀ ਗਈ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਨਾਬਾਲਗ ਸਿਮਰਨ ਦੇ ਪਿਤਾ ਦਾ ਦਿਹਾਤ ਕੁੱਝ ਦਿਨ ਪਹਿਲਾ ਹੋਇਆ ਸੀ। ਜਿਸ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਪਰਿਵਾਰ ਕੀਰਤਪੁਰ ਸਾਹਿਬ ਗਿਆ ਹੋਇਆ ਸੀ ਪਿੱਛੇ ਘਰ ਵਿੱਚ ਪਰਿਵਾਰ ਦੇ ਬੱਚੇ ਅਤੇ ਰਿਸਤੇਦਾਰ ਸਾਮਿਲ ਸਨ। ਨੇੜਲੇ ਘਰ ਦੇ ਨਜਦੀਕ ਆਗਣਵਾੜੀ ਸੈਟਰ ਵਿੱਚ ਪੜ੍ਹਨ ਵਾਲੀ ਸਿਮਰਨ ਆਪਣੀ ਮਾਸੀ ਦੇ ਮੁੰਡੇ ਨਾਲ ਪ੍ਰਚੂਨ ਦੀ ਦੁਕਾਨ ਤੇ ਸੌਦਾ ਲੈਣ ਗਈ ਸੀ ਕਿ ਉਥੋ ਗੁਜਰ ਰਹੀ ਟਰੈਕਟਰ ਟਰਾਲੀ ਦੀ ਫੇਟ ਵੱਜਣ ਨਾਲ ਗੰਭੀਰ ਰੂਪ ਵਿੱਚ ਜਖਮੀ ਹੋ ਗਈ ਜਿੱਥੇ ਉਸਨੂੰ ਸਰਕਾਰੀ ਹਸਪਤਾਲ ਦਾਖਿਲ ਕਰਵਾਇਆ ਗਿਆ। ਹਾਲਤ ਗੰਭੀਰ ਹੋਣ ਕਾਰਨ ਵੱਡੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਸਹਾਇਕ ਥਾਣੇਦਾਰ ਪਵਿੱਤਰ ਸਿੰਘ ਨੇ ਮ੍ਰਿਤਕ ਦੀ ਮਾਤਾ ਦੇ ਬਿਆਨ ਤੇ ਪੁਲਸ ਕਾਰਵਾਈ ਅਮਲ ਵਿੱਚ ਲਿਆਦੀ ਗਈ ਹੈ।

NO COMMENTS