BREAKING : ਬੁਢਲਾਡਾ *ਚ ਹੜਕੰਪ, 4 ਪੁਲਿਸ ਮੁਲਾਜਮ, 3 ਵਿਦਿਆਰਥੀਆਂ ਸਮੇਤ 12 ਨਵੇ ਕੇਸ ਪਾਜਟਿਵ

0
2731

ਬੁਢਲਾਡਾ 10, ਮਈ( (ਸਾਰਾ ਯਹਾ/ ਅਮਨ ਮਹਿਤਾ, ਅਮਿਤ ਜਿੰਦਲ): ਨਿਜਾਮੂਦੀਨ ਮਰਕਸ ਤਬਲੀਗੀ ਜਮਾਤੀਆਂ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਏ 11 ਲੋਕਾਂ ਦੇ ਕਰੋਨਾ ਪਾਜਟਿਵਾਂ ਨਮੂਨਿਆਂ ਤੋਂ ਬਾਅਦ ਬੁਢਲਾਡਾ ਦੇ ਲੋਕਾਂ ਵਿੱਚ ਜਿੱਥੇ ਹੜਕੰਪ ਮੰਚ ਗਈ ਸੀ ਅੱਜ ਇੱਕ ਵਾਰ ਫੇਰ 4 ਪੁਲਿਸ ਮੁਲਾਜਮਾ ਸਮੇਤ ਆਸ ਪਾਸ ਦੇ ਪਿੰਡਾਂ ਨਾਲ ਸੰਬੰਧਤ 12 ਲੋਕਾਂ ਦੇ ਕਰੋਨਾ ਟੈਸਟ ਪਾਜਟਿਵ ਆਉਣ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਇੱਕ ਵਾਰ ਫੇਰ ਬਣ ਗਿਆ ਹੈ. ਭਾਵੇ ਤਬਲੀਗੀ ਜਮਾਤੀਆਂ ਨਾਂਲ ਸੰਬੰਧਤ ਅੱਧੀ ਦਰਜਨ ਦੇ ਕਰੀਬ ਲੋਕ ਪਹਿਲਾ ਹੀ ਕਰੋਨਾ ਜੰਗ ਜਿੱਤ ਕੇ ਘਰਾਂ ਨੂੰ ਵਾਪਿਸ ਆ ਚੁੱਕੇ ਹਨ. ਸ਼ਹਿਰ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਅਤੇ ਆਪਣੀ ਜਿੰਦਗੀ ਨੂੰ ਕਰੋਨਾ ਇਤਿਆਤ ਵਜੋਂ ਜਾਰੀ ਕੀਤੀਆਂ ਗਈਆ ਹਦਾਇਤਾ ਦੀ ਪਾਲਣਾ ਕਰਦਿਆਂ ਲੋਕ ਆਪਣੇ ਘਰਾਂ ਵਿੱਚ ਬੰਦ ਰਹਿ ਕੇ ਇਸ ਜੰਗ ਖਿਲਾਫ ਲੜਾਈ ਲੜ੍ਹ ਰਹੇ ਸਨ. 12 ਨਵੇ ਆਏ ਪਾਜਟਿਵਾਂ ਵਿੱਚੋਂ ਤਿੰਨ ਵਿਦਿਆਰਥੀ ਜ਼ੋ ਨੋਇਡਾ ਵਿਖੇ ਟ੍ਰੈਨਿੰਗ ਲਈ ਗਏ ਹੋਏ ਸਨ ਅਤੇ 6 ਲੋਕ ਜ਼ੋ ਵੱਖ ਵੱਖ ਸੂਬਿਆਂ ਵਿੱਚ ਦਿਹਾੜੀ ਤੇ ਗੲੈ ਹੋਏ ਸਨ ਜਿਨ੍ਹਾਂ ਵਿੱਚ ਪਤੀ ਪਤਨੀ ਵੀ ਹਨ ਪਾਜਟਿਵ ਪਾਏ ਗਏ. ਸਿਹਤ ਵਿਭਾਗ ਵੱਲੋਂ ਇਨ੍ਹਾਂ ਨੂੰ ਫੋਰੀ ਤੋਰ ਤੇ ਇਕਾਤਵਾਸ ਵਿੱਚ ਭੇਜ਼ ਕੇ ਇਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਸਨਾਖਤ ਸ਼ੁਰੂ ਕਰ ਦਿੱਤੀ ਗਈ ਹੈ. ਚਾਰ ਪੁਲਿਸ ਮੁਲਾਜਮਾਂ ਸੰਬੰਧੀ ਭਾਵੇਂ ਸਿਹਤ ਵਿਭਾਗ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਪਰ ਪੁਲਿਸ ਵਿਭਾਗ ਅੰਦਰ ਸ਼ੁਰੂ ਹੋਈ ਹਲਚਲ ਅਤੇ ਘਬਰਾਹਟ ਤੋਂ ਸਪਸ਼ਟ ਹੈ ਕਿ 4 ਵਿਅਕਤੀ ਪੁਲਿਸ ਨਾਲ ਸੰਬੰਧਤ ਹਨ. ਦੂਸਰੇ ਪਾਸੇ ਐਸ ਐਸ ਪੀ ਮਾਨਸਾ ਡਾ. ਨਰਿੰਦਰ ਭਾਰਗਵ ਵੱਲੋਂ ਲੋਕਾਂ ਨੂੰ ਕਰੋਨਾ ਇਤਿਆਤ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ ਅਤੇ ਕਿਹਾ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈ. 

NO COMMENTS