*ਬੁਢਲਾਡਾ ‘ਚ ਲਗਾਈ ਗਈ ਲੋਕ ਅਦਾਲਤ ‘ਚ 174 ਕੇਸਾਂ ਦਾ ਨਿਪਟਾਰਾ*

0
87

ਬੁਢਲਾਡਾ 11 ਜੁਲਾਈ  (ਸਾਰਾ ਯਹਾਂ/ਅਮਨ ਮਹਿਤਾ)ਜਿਲ੍ਹਾ ਅਤੇ ਸ਼ੈਸਨ ਜੱਜ-ਕਮ ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਮਿਸ ਨਵਜੋਤ ਕੌਰ ਦੇ ਦਿਸ਼ਾ-ਨਿਰਦੇਸ਼ਾ ਤਹਿਤ ਅੱਜ ਸਥਾਨਕ ਜੁਡੀਸ਼ੀਅਲ ਕੋਰਟ ਵਿਖੇ ਸਕੱਤਰ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਿਲਪਾ ਦੀ ਅਗਵਾਈ ਹੇਠ ਕੌਮੀ ਲੋਕ ਅਦਾਲਤ ਲਗਾਈ ਗਈ। ਜਿਲ੍ਹਾ ਤੇ ਸ਼ੈਸ਼ਨ ਜੱਜ ਨੇ ਦੱਸਿਆ ਕਿ ਲਗਾਈ ਗਈ ਕੌਮੀ ਅਦਾਲਤ ਵਿੱਚ ਕੇਸਾਂ ਦਾ ਨਿਪਟਾਰਾ ਕਰਨ ਲਈ ਬੁਢਲਾਡਾ ਵਿਖੇ ਇੱਕ ਬੈਂਚ ਦਾ ਗਠਨ ਕੀਤਾ ਗਿਆ, ਜਿਸ ਵਿੱਚ ਸਿਵਲ ਜੱਜ ਅਮਰਜੀਤ ਸਿੰਘ, ਮੈਂਬਰ ਜਤਿੰਦਰ ਕੁਮਾਰ ਗੋਇਲ ਅਤੇ ਜਗਦੀਪ ਸਿੰਘ ਦਾਤੇਵਾਸ ਵੱਲੋਂ 298 ਕੇਸਾਂ ਦੀ ਸੁਣਵਾਈ ਕੀਤੀ ਗਈ, ਜਿਸ ਵਿੱਚੋਂ 174 ਕੇਸਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤ ਗਿਆ। ਉਨ੍ਹਾਂ ਕਿਹਾ ਕਿ ਲੋਕ ਅਦਾਲਤਾਂ ਰਾਹੀਂ ਉਹ ਲੋਕ ਸਸਤਾ ਅਤੇ ਸੌਖਾ ਨਿਆਂ ਹਾਸਲ ਕਰ ਸਕਦੇ ਹਨ, ਜਿਨ੍ਹਾਂ ਦੇ ਕੇਸ ਅਦਾਲਤਾਂ ਵਿੱਚ ਚੱਲਦੇ ਹਨ। ਸਿਵਲ ਜੱਜ ਬੁਢਲਾਡਾ ਨੇ ਕਿਹਾ ਕਿ ਲੋਕਾਂ ਦੇ ਕੇਸਾਂ ਦਾ ਛੇਤੀ ਹੱਲ ਹੋਣ ਨਾਲ ਲੋਕ ਅਦਾਲਤ ਵਿੱਚ ਲੋਕਾਂ ਦਾ ਹੋਰ ਵੀ ਵਿਸ਼ਵਾਸ ਵਧੇਗਾ ਅਤੇ ਲੋਕ ਆਪਣੇ ਝਗੜਿਆਂ ਦਾ ਨਿਪਟਾਰਾ ਇਨ੍ਹਾਂ ਲੋਕ ਅਦਾਲਤਾਂ ਵਿੱਚ ਕਰਵਾਉਂਣ ਨੂੰ ਤਰਜ਼ੀਹ ਦੇਣਗੇ, ਕਿਉਂਕਿ ਲੋਕ ਅਦਾਲਤ ਵਿੱਚ ਝਗੜੇ ਦਾ ਨਿਪਟਾਰਾ ਕਰਨ ਨਾਲ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਬੱਚਤ ਹੁੰਦੀ ਹੈ ਅਤੇ ਲੋਕਾਂ ਦਾ ਨਿਆਂ ਵਿੱਚ ਵਿਸ਼ਵਾਸ ਵੱਧਦਾ ਹੈ। ਇਸ ਮੌਕੇ ਰੀਡਰ ਅਮ੍ਰਿਤਪਾਲ ਸਿੰਘ ਅਤੇ ਹੋਰ ਸਟਾਫ਼ ਮੌਜੂਦ ਸੀ।

NO COMMENTS