*ਬੁਢਲਾਡਾ ‘ਚ ਮਿਸ ਪੰਜਾਬਣ ਦੀ ਚੋਣ ਹੋਵੇਗੀ 8 ਨੂੰ *

0
68

ਬੁਢਲਾਡਾ 6 ਅਗਸਤ (ਸਾਰਾ ਯਹਾਂ/ਅਮਨ ਮੇਹਤਾ): ਬੇਟੀ ਬਚਾਓ, ਬੇਟੀ ਪੜਾਓ ਦੇ ਬੈਨਰ ਹੇਠ ਮਿਸ ਅਤੇ ਮਿਸਜ਼ ਪੰਜਾਬਣ 2021 ਚੁਣਨ ਲਈ ਹੋਲੀ ਹਰਟ ਸਕੂਲ  ਬੁਢਲਾਡਾ ਦੇ ਵਿਹੜੇ ਵਿਚ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ 8 ਅਗਸਤ ਨੂੰ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੁਵਕ ਸੇਵਾਵਾਂ ਕਲੱਬ ਬੁਢਲਾਡਾ ਦੀ ਜਸਵੀਰ ਕੋਰ ਵਿਰਦੀ ਨੇ ਦੱਸਿਆ ਕਿ ਇਹ ਮੁਕਾਬਲੇ ਇੰਡੀਅਨ ਫੋਕ ਡਾਂਸ ਅਕੈਡਮੀ ਮਲੋਟ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ। ਜਿਸ ਵਿਚ 7 ਤੋਂ 12 ਸਾਲ, 13 ਤੋਂ 22 ਸਾਲ ਦੇ ਬੱਚੇ ਹਿੱਸਾ ਲੈਣਗੇ। ਸਹਿਰ ਅੰਦਰ ਇਹ ਪਹਿਲਾ ਪ੍ਰੋਗਰਾਮ ਹੋਵੇਗਾ। ਜੋ ਸਕੂਲ ਦੇ ਵਿਹੜੇ ਵਿਚ 10.30 ਵਜੇ ਸੁਰੂ ਹੋਵੇਗਾ।

NO COMMENTS