ਬੁਢਲਾਡਾ 16 ਦਸੰਬਰ(ਸਾਰਾ ਯਹਾਂ/ਅਮਨ ਮਹਿਤਾ ) ਸਥਾਨਕ ਸ਼ਹਿਰ ਦੇ ਵਾਰਡ ਨੰ. 15 ਨਜਦੀਕ ਅਣਪਛਾਤੇ ਵਿਅਕਤੀ ਵੱਲੋਂ ਘਰ ਵਿੱਚ ਦਾਖਲ ਹੋ ਕੇ ਬਜੁਰਗ ਔਰਤ ਦੇ ਸਿਰ ਤੇ ਵਾਰ ਕਰ ਕੇ ਕਤਲ ਕਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਮਾਤਾ ਇਕੱਠੇ ਰਹਿੰਦੇ ਹਨ। ਰੋਜਾਨਾ ਦੀ ਤਰ੍ਹਾਂ ਘਰੋਂ ਕੰਮਕਾਜ ਲਈ ਸਵੇਰੇ ਚਲੇ ਗਏ ਸੀ ਤਾਂ ਸ਼ਾਮ ਸਮੇਂ ਘਰ ਵਾਪਿਸ ਆਏ ਤਾਂ ਦੇਖਿਆ ਕਿ ਉਨ੍ਹਾਂ ਦੀ ਮਾਤਾ ਸੋਮਾ ਦੇਵੀ ਪਤਨੀ ਕਮਲ ਕੁਮਾਰ ਜਿਸਦੇ ਸਿਰ ਤੇ ਸੱਟ ਲੱਗਣ ਕਾਰਨ ਖੂਨ ਨਾਲ ਲਥਪੱਥ ਮਰੀ ਪਈ ਸੀ। ਦੇਖਿਆ ਤਾਂ ਉਸਦੇ ਕੋਲ ਘੋਟਣਾ ਜ਼ੋ ਖੂਨ ਨਾਲ ਲਿਬੜਿਆ ਹੋਇਆ ਸੀ। ਜਿਸ ਦੀ ਸੂਚਨਾ ਸਿਟੀ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਨੇ ਅਣਪਛਾਤੇ ਵਿਅਕਤੀ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।