ਬੁਢਲਾਡਾ 28 ਅਗਸਤ(ਸਾਰਾ ਯਹਾਂ/ਅਮਨ ਮੇਹਤਾ): ਸਥਾਨਕ ਸਹਿਰ ਦੇ ਭੀਖੀ ਰੋਡ ਤੇ ਸਬ ਡਵੀਜਨ ਮੈਜੀਸਟਰੇਟ ਵੱਲੋਂ ਭਾਰੀ ਵਾਹਨਾ ਦੀ ਟਰੈਫਿਕ ਨਿਯਮਾਂ ਚ ਉਲੰਘਣਾਂ ਕਰਨ ਤੇ ਚਾਲਾਨ ਕੱਟੇ ਗਏ। ਇਸ ਮੋਕੇ ਤੇ ਐਸ ਡੀ ਐਮ ਕਾਲਾ ਰਾਮ ਕਾਂਸਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ। ਉਨ੍ਹਾ ਕਿਹਾ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਆਏ ਦਿਨ ਸਾਨੂੰ ਦੁਰਘਟਨਾਵਾਂ ਦਾ ਸਿਕਾਰ ਹੋਣਾ ਪੈਦਾ ਹੈ। ਉਨ੍ਹਾਂ ਕਿਹਾ ਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆ ਨੂੰ ਕਿਸੇ ਵੀ ਕਿਸਮ ਤੇ ਬਖਸਿਆ ਨਹੀਂ ਜਾਵੇਗਾ। ਇਸ ਮੌਕੇ ਤੇ ਜਸਪਾਲ ਜੱਸੀ ਸਮੇਤ ਭਾਰੀ ਪੁਲਸ ਫੋਰਸ ਨੇ ਨਾਕਾਬੰਦੀ ਕੀਤੀ ਹੋਈ ਸੀ।