*ਬੁਢਲਾਡਾ ਐਸ.ਡੀ.ਐਮ ਕਾਂਸਲ ਦੀ ਮਾਤਾ ਦਾ ਦਿਹਾਂਤ*

0
111

ਬੁਢਲਾਡਾ 11 ਨਵੰਬਰ(ਅਮਨ ਮੇਹਤਾ): ਸਥਾਨਕ ਸਹਿਰ ਦੇ ਸਬ ਡਵੀਜਨ ਮੈਜੀਸਟ੍ਰੈਟ ਕਾਲਾ ਰਾਮ ਕਾਸਲ ਨੂੰ ਉਸ ਸਮੇ ਭਾਰੀ ਸਦਮਾ ਲੱਗੀਆਂ ਜਦੋਂ ਉਨ੍ਹਾਂ ਦੀ ਮਾਤਾ ਸਿਮਲਾ ਦੇਵੀ (82) ਸਾਲਾਂ ਦਾ ਅਚਾਨਕ ਦਿਹਾਂਤ ਹੋ ਗਿਆ। ਜਿਨ੍ਹਾਂ ਦਾ ਅੱਜ ਹਜ਼ਾਰਾਂ ਸੇਜਲ ਅੱਖਾਂ ਦੀ ਹਾਜ਼ਰੀ ਵਿੱਚ ਸੁਨਾਮ ਦੇ ਰਾਮਬਾਗ ਵਿੱਚ ਸੰਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ, ਸਮਾਜ ਸੇਵੀਆਂ ਤੋ ਇਲਾਵਾ ਤਹਿਸੀਲਦਾਰ ਜਿਨਸੂ ਬਾਂਸਲ, ਐਡਵੋਕੇਟ ਸੁਸੀਲ ਕੁਮਾਰ ਬਾਂਸਲ, ਰੀਡਰ ਰਣਦੀਪ ਕੁਮਾਰ, ਐਡਵੋਕੇਟ ਭੁਪੇਸ ਬਾਂਸਲ, ਕੈਸਾਲ ਕੁਮਾਰ, ਸਾਬਕਾ ਵਿੱਤ ਮੰਤਰੀ ਪਰਵਿੰਦਰ ਸਿੰਘ ਢੀਡਸਾ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਐਡਵੋਕੇਟ ਕੁਲਵੰਤ ਰਾਏ ਸਿੰਗਲਾ, ਨਗਰ ਕੋਸਲ ਦੇ ਪ੍ਰਧਾਨ ਸੁਖਪਾਲ ਸਿੰਘ, ਆੜਤੀਆਂ ਐਸੋਸੀਏਸਨ ਦੇ ਆਸੀਸ ਸਿੰਗਲਾ, ਪ੍ਰੈਸ ਕਲੱਬ ਬੁਢਲਾਡਾ, ਪੰਜਾਬ ਪੁਲਸ ਦੇ ਸਟੇਟ ਅਵਾਰਡੀ ਬਲਵੰਤ ਸਿੰਘ ਭੀਖੀ, ਸੱਤਪਾਲ ਸਿੰਘ ਮੂਲੇਵਾਲਾ, ਭਾਜਪਾ ਦੇ ਸੁਖਦਰਸਨ ਸਰਮਾ ,ਪੁਨੀਤ ਸਿੰਗਲਾ, ਰਾਕੇਸ਼ ਜੈਨ, ਯਸ਼ਪਾਲ ਗਰਗ ਆਦਿ ਨੇ ਐਸ ਡੀ ਐਮ ਕਾਲਾ ਰਾਮ ਕਾਂਸਲ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

NO COMMENTS